ਪੱਖੇ ਨਾਲ ਫਾਹਾ ਲੈ ਕੇ ਕੀਤੀ ਆਤਮ ਹੱਤਿਆ ,ਪੱਚੀ ਸਾਲਾ ਨੌਜਵਾਨ ਨੇ ਘਰੇਲੂ ਪ੍ਰੇਸ਼ਾਨੀ ਦੇ ਚੱਲਦਿਆਂ ਦਿੱਤੀ ਜਾਨ

ਮੋਗਾ ,3 ਸਤੰਬਰ ( ਲੱਛਮਣਜੀਤ ਸਿੰਘ PURBA ): ਮੋਗਾ ਸ਼ਹਿਰ ਦੇ ਕਲੇਰ ਨਗਰ ਦੇ ਨਿਵਾਸੀ ਮੋਗਾ ਸ਼ਹਿਰ ਵਿੱਚ ਕਲੇਰ ਨਗਰ ਵਿੱਚ ਕਿਰਾਏ ਦੇ ਮਕਾਨ ਤੇ ਰਹਿ ਰਹੇ ਹਿੰਮਤਬੀਰ ਸਿੰਘ ਪੁੱਤਰ ਬਲਵੀਰ ਸਿੰਘ ਨਾਮ ਦੇ ਨੌਜਵਾਨ ਨੇ ਕਮਰੇ ਵਿੱਚ ਲੱਗੇ ਪੱਖੇ ਨਾਲ  ਫਾਹਾ ਲੈ ਕੇ ਆਤਮ ਹੱਤਿਆ ਕਰ ਲਈ ।ਉਹ ਪਿਛਲੇ ਪੰਜ ਸਾਲਾਂ ਤੋਂ ਸ਼ਰਮਾ ਡੇਅਰੀ ਵਿੱਚ ਬਤੌਰ ਵਰਕਰ ਕੰਮ ਕਰ ਰਿਹਾ ਸੀ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਉਸ ਦੀ ਘਰਵਾਲੀ ਆਪਣੇ ਪੇਕੇ ਗਈ ਹੋਈ ਸੀ । ਹਿੰਮਤਬੀਰ ਦਾ ਇੱਕ ਮਹੀਨੇ ਦਾ ਬੱਚਾ ਵੀ ਹੈ ।ਇਹ ਸਮਝਿਆ ਜਾ ਰਿਹਾ ਕਿ ਉਸ ਨੇ ਅੱਜ ਸਵੇਰ ਵੇਲੇ ਫਾਹਾ ਲੈਣ ਦੀ ਘਟਨਾ ਨੂੰ ਅੰਜਾਮ ਦਿੱਤਾ। ਮ੍ਰਿਤਕ ਦੇ ਭਰਾ ਗੁਰਦੀਪ ਸਿੰਘ ਨੇ ਦੱਸਿਆ ਕਿ ਹਿੰਮਤਵੀਰ ਘਰੇਲੂ ਸਮੱਸਿਆਵਾਂ ਕਾਰਨ ਪ੍ਰੇਸ਼ਾਨ ਰਹਿੰਦਾ ਸੀ ।ਉਸ ਨੇ ਦੱਸਿਆ ਕਿ ਅਸੀਂ  ਰਾਮੂਵਾਲਾ ਕਲਾਂ ਪਿੰਡ ਦੇ ਰਹਿਣ ਵਾਲੇ ਹਾਂ ।ਉਸ ਨੇ ਦੱਸਿਆ ਕਿ ਅੱਜ ਸਵੇਰੇ ਕਿਸੇ ਦਾ ਫੋਨ ਆਇਆ ਕਿ ਉਸ ਦੇ ਭਰਾ ਨੇ ਫਾਹਾ ਲੈ ਲਿਆ ਹੈ ।ਉਸ ਨੇ ਆਖਿਆ ਕਿ ਜਦੋਂ ਉਹ ਆਪਣੇ ਭਰਾ ਦੇ ਕਮਰੇ ਵਿਚ ਆ ਤਾਂ ਉਸ ਨੇ ਦੇਖਿਆ ਕਿ ਉਸ ਦਾ ਭਰਾ ਪੱਖੇ ਦੇ ਨਾਲ ਲਟਕਿਆ ਹੋਇਆ ਸੀ ।ਆਤਮ ਹੱਤਿਆ ਦੀ ਇਸ ਘਟਨਾ ਦੀ ਜਾਂਚ ਕਰ ਰਹੇ ਅਧਿਕਾਰੀ ਸੁਖਪਾਲ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਉਨ੍ਹਾਂ ਨੂੰ ਸਵੇਰੇ ਫੋਨ ਤੇ ਇਸ ਘਟਨਾ ਬਾਰੇ ਪਤਾ ਲੱਗਿਆ ਸੀ ਉਹ ਤੁਰੰਤ ਘਟਨਾ ਵਾਲੀ ਜਗ੍ਹਾ ਤੇ ਪਹੁੰਚੇ। ਉਹਨਾਂ ਆਖਿਆ ਕਿ ਮ੍ਰਿਤਕ ਦੇ ਘਰ ਵਾਲਿਆਂ ਨੂੰ ਬੁਲਾਇਆ ਗਿਆ ਅਤੇ ਮ੍ਰਿਤਕ ਦੀ ਘਰਵਾਲੀ ਦੇ ਬਿਆਨਾਂ ਤੇ 174 ਧਾਰਾ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਪੋਸਟਮਾਰਟਮ ਬਾਅਦ ਲਾਸ਼ ਨੂੰ ਵਾਰਸਾਂ ਦੇ ਹਵਾਲੇ ਕਰ ਦਿੱਤਾ ਜਾਵੇਗਾ।***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ ।