ਐਕਸਾਈਜ਼ ਵਿਭਾਗ ਵੱਲੋਂ ਹਰਿਆਣਾ ਮਾਰਕਾ ਸ਼ਰਾਬ ਦੀਆਂ 93 ਪੇਟੀਆਂ ਬਰਾਮਦ ਪਰ ਐਕਸਾਈਜ਼ ਇੰਸਪੈਕਟਰ ਨੇ ਸ਼ਰਾਬ ਨੂੰ ਲਵਾਰਿਸ ਦੱਸਿਆ ਵਿਭਾਗ ਦੀ ਕਾਰਵਾਈ ਸ਼ੱਕ ਦੇ ਘੇਰੇ ਵਿਚ

ਫਿਰੋਜ਼ਪੁਰ 3 ਸਿਤੰਬਰ ( ਸੰਦੀਪ ਕੰਬੋਜ ਜਈਆ) : ਜ਼ਿਲ੍ਹਾ ਫ਼ਿਰੋਜ਼ਪੁਰ ਦੇ ਹਲਕਾ ਗੁਰੂਹਰਸਹਾਏ ਵਿੱਚ ਪੈਂਦੀ ਮੰਡੀ ਪੰਜੇ ਕੇ ਉਤਾੜ ਵਿਖੇ ਐਕਸਾਈਜ਼ ਵਿਭਾਗ ਵੱਲੋਂ ਛਾਪਾਮਾਰੀ ਕਰਕੇ ਹਰਿਆਣਾ ਮਾਰਕਾ ਸ਼ਰਾਬ ਦੀਆਂ 93 ਪੇਟੀਆਂ ਬਰਾਮਦ ਕੀਤੇ ਜਾਣ ਨੂੰ ਭਾਵੇਂ ਸਫਲਤਾ ਦੱਸਿਆ ਜਾ ਰਿਹਾ ਹੈ ਪਰ ਉਸ ਸਫਲਤਾ ਦੇ ਨਾਲ ਨਾਲ ਐਕਸਾਈਜ਼ ਵਿਭਾਗ ਦੀ ਕਾਰਗੁਜ਼ਾਰੀ ਵੀ ਕਿਤੇ ਨਾ ਕਿਤੇ ਸ਼ੱਕ ਦੇ ਘੇਰੇ ਵਿੱਚ ਆ ਗਈ ਹੈ, ਕਿਉਂਕਿ ਇੰਸਪੈਕਟਰ ਨੇ ਵੱੱਡੀ ਮਾਤਰਾ ਵਿਚ ਫੜ੍ਹੀ ਗਈ ਉਕਤ ਸ਼ਰਾਬ ਨੂੰ ਲਵਾਰਿਸ ਦੱਸਿਆ ਹੈ। ਐਕਸਾਈਜ਼ ਵਿਭਾਗ ਦੇ ਇੰਸਪੈਕਟਰ ਗੁਰਪ੍ਰੀਤ ਸਿੰਘ ਵੱਲੋਂ ਪੱਤਰਕਾਰਾਂ ਨੂੰ ਦਿੱਤੀ ਗਈ ਜਾਣਕਾਰੀ ਦੇ ਅਨੁਸਾਰ ਉਨ੍ਹਾਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਪੰਜੇ ਉਤਾੜ ਵਿਖੇ ਇੱਕ ਟਰਾਲੀ ਵਿੱਚ ਭਾਰੀ ਮਾਤਰਾ ਵਿਚ ਸ਼ਰਾਬ ਪਈ ਹੋਈ ਹੈ ਜਿਸ ਤੇ ਕਾਰਵਾਈ ਕਰਦੇ ਹੋਏ ਉਨ੍ਹਾਂ ਨੇ ਗੁਰੂਹਰਸਹਾਏ ਪੁਲਿਸ ਨੂੰ ਨਾਲ ਲੈ ਕੇ ਛਾਪੇਮਾਰੀ ਕੀਤੀ ਤਾਂ ਉੱਥੋਂ ਦੇ ਇੱਕ ਰੈਸਟੋਰੈਂਟ ਦੇ ਸਾਹਮਣੇ ਵਾਲੀ ਗਲੀ ਵਿੱਚੋਂ ਇੱਕ ਟਰਾਲੀ  ਵਿੱਚ ਪਈ 93 ਪੇਟੀਆਂ ਹਰਿਆਣਾ ਮਾਰਕਾ ਸ਼ਰਾਬ ਦੀਆਂ ਬਰਾਮਦ ਕੀਤੀਆਂ ਪਰ ਇਲਾਕੇ ਦੇ ਲੋਕਾਂ ਦੇ ਮੂੰਹ ਵਿੱਚ ਕੁਝ ਹੋਰ ਹੀ ਚਰਚਾ ਹੈ ਜਿਸ ਨੇ ਐਕਸਾਈਜ਼ ਵਿਭਾਗ ਦੀ ਕਾਰਗੁਜ਼ਾਰੀ ਨੂੰ ਵੀ ਪੂਰੀ ਤਰ੍ਹਾਂ ਸ਼ੱਕੀ ਕਰ ਦਿੱਤਾ ਹੈ ਉਨ੍ਹਾਂ ਦਾ ਸਵਾਲ ਇਹ ਹੈ ਕਿ ਇਸ ਤਰ੍ਹਾਂ ਭਲਾ ਕੋਣ ਲੱਖਾਂ ਰੁਪਏ ਦੀ ਸ਼ਰਾਬ ਟਰਾਲੀ ਵਿੱਚ ਲਾਵਾਰਿਸ ਰੱਖ ਸਕਦਾ ਹੈ ਚਰਚਾ ਤਾਂ ਇਹ ਵੀ ਚੱਲ ਰਹੀ ਹੈ ਫੜੀ ਗਈ ਸ਼ਰਾਬ ਦੇ ਅਸਲੀ ਖੁਫੀਆ ਮਾਲਕ ਨੂੰ ਲੁਕਾ ਕੇ ਅਕਸਾਈਜ਼ ਵਿਭਾਗ ਮਿਲੀ ਭੁਗਤ ਕਰਕੇ ਇੱਕ ਪ੍ਰਵਾਸੀ ਉੱਪਰ ਇਹ ਸ਼ਰਾਬ ਦਾ ਕੇਸ  ਦਰਜ ਕਰਨ ਦੀ ਰਾਜਨੀਤੀ ਚੱਲ ਰਹੀ ਹੈ।