ਸਾਬਕਾ ਸਰਪੰਚ ਹਰਮੇਸ਼ ਸਿੰਘ ਮੇਸ਼ੀ ਨੂੰ ਐਲਾਨਿਆ ਅਕਾਲੀ ਦਲ ਨੇ ਸਮਾਲਸਰ ਤੋਂ ਬਲਾਕ ਸੰਮਤੀ ਉਮੀਦਵਾਰ

ਸਮਾਲਸਰ,3 ਸਤੰਬਰ (ਜਸਵੰਤ ਗਿੱਲ)-ਜ਼ਿਲਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਚੋਣਾਂ ਨੂੰ ਲੈ ਕੇ ਸ਼ਰੋਮਣੀ ਅਕਾਲੀ ਦਲ ਨੇ ਆਪਣੀਆਂ ਸਰਗਰਮੀਆਂ ਤੇਜ਼ ਕਰ ਦਿੱਤੀਆਂ ਹਨ ਤੇ ਪਿੰਡਾਂ ਵਿੱਚ ਅਕਾਲੀ ਆਗੂਆਂ ਅਤੇ ਵਰਕਰਾਂ ਨੂੰ ਲਾਮਬੰਦ ਕਰਨਾ ਸ਼ੁਰੂ ਕਰ ਦਿੱਤਾ ਹੈ।ਇਸ ਕੜੀ ਦੇ ਤਹਿਤ ਹੀ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ,ਜਗਤਾਰ ਸਿੰਘ ਰਾਜੇਆਣਾ ਅਤੇ ਜ਼ਿਲਾ ਯੂਥ ਪ੍ਰਧਾਨ ਵੀਰਪਾਲ ਸਿੰਘ ਵੱਲੋਂ ਸਮਾਲਸਰ ਵਿਖੇ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਇਸ ਅਹਿਮ ਇਕੱਤਰਤਾ ਦੌਰਾਨ ਅਕਾਲੀ ਦਲ ਦੇ ਸਮੂਹ ਸੀਨੀਅਰ ਆਗੂਆਂ ਅਤੇ ਵਰਕਰਾਂ ਨੇ ਸਰਬਸੰਮਤੀ ਨਾਲ ਸਾਬਕਾ ਸਰਪੰਚ ਅਤੇ ਸਰਕਲ ਪ੍ਰਧਾਨ ਹਰਮੇਸ਼ ਸਿੰਘ ਮੇਸ਼ੀ ਨੂੰ ਸਮਾਲਸਰ ਤੋਂ ਬਲਾਕ ਸੰਮਤੀ ਉਮੀਦਵਾਰ ਐਲਾਨ ਦਿੱਤਾ ਹੈ। ਪਾਰਟੀ ਵਰਕਰਾਂ ਨੂੰ ਸੰਬੋਧਨ ਕਰਦਿਆ ਪ੍ਰਧਾਨ ਤੀਰਥ ਸਿੰਘ ਮਾਹਲਾ,ਪ੍ਰਧਾਨ ਵੀਰਪਾਲ ਸਿੰਘ ਸਮਾਲਸਰ ਅਤੇ ਜਗਤਾਰ ਸਿੰਘ ਰਾਜੇਆਣਾ ਨੇ ਕਿਹਾ ਕਿ ਕਾਂਗਰਸ ਸਰਕਾਰ ਅਕਾਲੀ ਦਲ ਨੂੰ ਬਦਨਾਮ ਕਰਨ ਲਈ ਹਰ ਸੰਭਵ ਕੋਸ਼ਿਸ ਕਰ ਰਹੀ ਪਰ ਉਹ ਆਪਣੀ ਹਰ ਯੋਜਨਾ ਵਿੱਚ ਫੇਲ ਹੋ ਜਾਂਦੀ ਹੈ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਪਤਾ ਹੈ ਕਿ ਪੰਜਾਬ ਨਾਲ ਕਾਂਗਰਸ ਸਰਕਾਰ ਨੇ ਕਦੇ ਵੀ ਚੰਗਾ ਨਹੀਂ ਕੀਤਾ ਸਗੋਂ ਕਾਂਗਰਸ ਸਰਕਾਰ ਸਮੇਂ ਹੀ ਪੰਜਾਬ ਦਾ ਮਾਹੌਲ ਖਰਾਬ ਹੀ ਹੁੰਦਾ ਹੈ,ਇਸ ਕਰਕੇ ਪੰਜਾਬ ਦੇ ਲੋਕ ਅਕਾਲੀ ਦਲ ਨਾਲ ਖੜੇ ਹਨ ਤੇ ਸਦਾ ਹੀ ਖੜੇ ਰਹਿਣਗੇ।ਜਥੇਦਾਰ ਮਾਹਲਾ ਨੇ ਕਿਹਾ ਕਿ ਕਾਂਗਰਸ ਸਰਕਾਰ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਨੂੰ ਸਿਆਸੀ ਰੰਗ ਦੇ ਕੇ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ। ਉਨਾਂ ਕਿਹਾ ਕਿ ਅਜਿਹਾ ਕਰਕੇ ਵੀ ਕਾਂਗਰਸ ਜ਼ਿਲਾ ਪ੍ਰੀਸ਼ਦ,ਬਲਾਕ ਸੰਮਤੀ ਅਤੇ ਪੰਚਾਇਤੀ ਚੋਣਾਂ ਨਹੀਂ ਜਿੱਤ ਸਕਦੀ ਅਤੇ ਨਾ ਹੀ ਕਾਂਗਰਸ 2019 ਦੀਆਂ ਚੋਣਾਂ ਵਿੱਚ ਜਿੱਤ ਪ੍ਰਾਪਤ ਕਰ ਸਕਦੀ ਹੈ।ਉਨਾਂ ਕਿਹਾ ਅਕਾਲੀ ਦਲ ਬਲਾਕ ਸੰਮਤੀ ਅਤੇ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਜਿੱਤ ਕੇ ਕਾਂਗਰਸ ਨੂੰ ਕਰਾਰੀ ਹਾਰ ਦੇਵੇਗਾ। ਜਥੇਦਾਰ ਮਾਹਲਾ ਨੇ ਕਿਹਾ ਕਿ ਪਾਰਟੀ ਵੱਲੋਂ ਸਮਾਲਸਰ ਤੋਂ ਸਾਬਕਾ ਸਰਪੰਚ ਅਤੇ ਸੀਨੀਅਰ ਆਗੂ ਹਰਮੇਸ਼ ਸਿੰਘ ਮੇਸ਼ੀ ਨੂੰ ਬਲਾਕ ਸੰਮਤੀ ਉਮੀਦਵਾਰ ਐਲਾਨਿਆ ਗਿਆ ਹੈ,ਇਸ ਕਰਕੇ ਸਮੂਹ ਪਾਰਟੀ ਆਗੂ ਅਤੇ ਵਰਕਰ ਹਰਮੇਸ਼ ਸਿੰਘ ਦਾ ਸਾਥ ਦੇਣ। ਸਾਬਕਾ ਸਰਪੰਚ ਹਰਮੇਸ਼ ਸਿੰਘ ਨੇ ਪਾਰਟੀ ਹਾਈਕਮਾਂਡ ਅਤੇ ਜ਼ਿਲਾ ਪ੍ਰਧਾਨ ਤੀਰਥ ਸਿੰਘ ਮਾਹਲਾ ਤੇ ਸਮੂਹ ਪਾਰਟੀ ਆਗੂਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਸਮਾਲਸਰ ਤੋਂ ਬਲਾਕ ਸੰਮਤੀ ਦੀ ਚੋਣ ਜਿੱਤ ਕੇ ਪਾਰਟੀ ਦੀ ਝੋਲੀ ਵਿੱਚ ਪਾਉਣਗੇ। ਇਸ ਮੌਕੇ ਹਰਮੇਸ਼ ਸਿੰਘ ਨੇ ਸਮੂਹ ਪਾਰਟੀ ਆਗੂਆਂ ਅਤੇ ਵਰਕਰਾਂ ਨੂੰ ਸਹਿਯੋਗ ਦੀ ਅਪੀਲ ਵੀ ਕੀਤੀ।ਇਸ ਮੌਕੇ ਸਰਪੰਚ ਰਣਧੀਰ ਸਿੰਘ ਸਰਾਂ,ਸਰਪੰਚ ਅਮਰਜੀਤ ਕੌਰ,ਸਰਪੰਚ ਸੋਹਣ ਸਿੰਘ,ਕਾਕਾ ਬਰਾੜ,ਅੰਗਰੇਜ ਸਿੰਘ ਪਹਿਲਵਾਨ,ਪੰਚ ਸੋਮਾ ਸਿੰਘ,ਪ੍ਰਧਾਨ ਗੁਰਦੀਪ ਸਿੰਘ,ਤਰਸੇਮ ਲਾਲ ਚਾਵਲਾ, ਪੰਚ ਬਿੰਦਰ ਸਿੰਘ,ਦਰਸ਼ਨ ਸਿੰਘ,ਜਗਦੀਪ ਸਿੰਘ ਬਾਬੇ ਕੇ,ਬੂਟਾ ਸਿੰਘ,ਪ੍ਰਧਾਨ ਸਤਿਕਰਤਾਰ ਸਿੰਘ,ਰਾਮ ਸਿੰਘ ਖੋਸਾ,ਸੇਵਕ ਸਿੰਘ ਮਿਸਤਰੀ,ਗੂਰਾਂ  ਸਿੰਘ,ਹਰਬੰਸ ਸਿੰਘ,ਬਲਕਾਰ ਸਿੰਘ ਮਾਟੀ,ਬ੍ਰਮਾ ਸਿੰਘ,ਦਰਸ਼ਨ ਸਿੰਘ,ਨਿੰਮਾ,ਦੀਸ਼ਾ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਾਰਟੀ ਵਰਕਰ ਹਾਜ਼ਰ ਸਨ।