ਭਗਵਾਨ ਕ੍ਰਿਸ਼ਨ ਦੀ ਸਿੱਖਿਆ ਮੁਤਾਬਕ ਗਊਆਂ ਲਈ ਕੀਤਾ ਦਾਨ ਮਨੁੱਖਾਂ ਦੇ ਪਾਪਾਂ ਦਾ ਨਾਸ਼ ਕਰਦਾ ਹੈ-- ਜੱਗਾ ਪੰਡਿਤ ਧੱਲੇਕੇ

ਮੋਗਾ ,3 ਸਤੰਬਰ (ਜਸ਼ਨ): ਅੱਜ ਗੋਬਿੰਦ ਗਊਸ਼ਾਲਾ ਚੜਿੱਕ ਰੋਡ ਵਿਖੇ ਏਕਤਾ ਗਊ ਸੇਵਕ ਸੁਸਾਇਟੀ ਮੋਗਾ ਵੱਲੋਂ ਜਨਮ ਅਸ਼ਟਮੀ ਦਾ ਪਵਿੱਤਰ ਤਿਉਹਾਰ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਇਸ ਮੌਕੇ ਗਊਸ਼ਾਲਾ ਪੁੱਜੇ ਗਊ ਭਗਤਾਂ ਨੇ ਗਊਆਂ ਦੀ ਪੂਜਾ ਕਰਕੇ ਜਨਮ ਅਸ਼ਟਮੀ ਮਨਾਈ। ਇਸ ਮੌਕੇ ਗਊਸ਼ਾਲਾ ਦੇ ਮੁੱਖ ਸੇਵਾਦਾਰ ਜੱਗਾ ਪੰਡਿਤ ਧੱਲੇਕੇ ਦੀ ਅਗਵਾਈ ਹੇਠ ਸਮੂਹ ਗਊ ਭਗਤਾਂ ਨੇ ਕੇਕ ਕੱਟ ਕੇ ਸਭਨਾਂ ਨੂੰ ਜਨਮ ਅਸ਼ਟਮੀ ਦੀ ਵਧਾਈ ਦਿੱਤੀ ।ਇਸ ਮੌਕੇ ਜੱਗਾ ਪੰਡਿਤ ਧੱਲੇਕੇ ਨੇ ਸਮੂਹ ਦਾਨੀ ਸੱਜਣਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਹਰ ਇਨਸਾਨ ਨੂੰ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਵਿਚੋਂ ਦਸਵਾਂ ਦਸਵੰਧ ਗਊਆਂ ਲਈ ਜ਼ਰੂਰ ਕੱਢਣਾ ਚਾਹੀਦਾ ਹੈ ।ਉਨ੍ਹਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਗਊਆਂ ਨੂੰ ਦਿੱਤਾ ਦਾਨ ਮਨੁੱਖ ਦੇ ਦੁੱਖਾਂ ਦਾ ਨਾਸ਼ ਕਰਦਾ ਹੈ ।ਉਨ੍ਹਾਂ ਗਊ ਭਗਤਾਂ ਨੂੰ ਵੱਧ ਤੋਂ ਵੱਧ ਦਾਨ ਦੇਣ ਦੀ ਅਪੀਲ ਕੀਤੀ। ਇਸ ਮੌਕੇ ਲਵਜੀਤ ਸਿੰਘ ਦੱਦਾਹੂਰ ,ਅੰਗਰੇਜ ਸਿੰਘ ,ਸੁਰਜੀਤ ਸਿੰਘ ਖੀਪਲ ,ਇੰਦਰੀ ,ਵਿੱਕੀ ਪੰਡਿਤ ਅਤੇ ਅਨੇਕਾਂ ਗਊ ਭਗਤ ਅਤੇ ਸੇਵਾਦਾਰ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ।