ਗਾਇਕ ਗੁਰਵਿੰਦਰ ਬਰਾੜ ਨਾਲ ਰੂਬਰੂ ਭਲਕੇ 4 ਸਤੰਬਰ ਦਿਨ ਮੰਗਲਵਾਰ ਨੂੰ --ਬੱਬੀ ਪੱਤੋ

ਨਿਹਾਲ ਸਿੰਘ ਵਾਲਾ,2 ਸਤੰਬਰ( ਸਰਗਮ ਰੌਂਤਾ)ਸਮੁੱਚੇ ਨਗਰ ਤੇ ਐਨ.ਆਰ.ਆਈਜ ਦੇ ਵਡਮੁੱਲੇ ਸਹਿਯੋਗ ਸਦਕਾ ਆਜ਼ਾਦ ਕਲੱਬ ਪੱਤੋ ਹੀਰਾ ਸਿੰਘ ਵਲੋਂ ਪ੍ਰਧਾਨ ਗੋਬਿੰਦਰ ਸਿੰਘ ਸੰਧੂ ਤੇ ਅਮਰਪ੍ਰੀਤ ਸਿੰਘ ਅਮਰਾ ਦੀ ਯੋਗ ਅਗਵਾਈ ਹੇਠ  4 ਸਤੰਬਰ ਦਿਨ ਮੰਗਲਵਾਰ ਨੂੰ ਪਿੰਡ  ਪੱਤੋ  ਹੀਰਾ ਸਿੰਘ ਵਿਖੇ ਮਿਆਰੀ ਪੰਜਾਬੀ ਗਾਇਕੀ ਦੇ ਪਹਿਰੇਦਾਰ ਤੇ ਮਾਲਵੇ ਦੇ ਸਿਰਨਾਵੇਂ ਵਜੋਂ ਜਾਣੇ ਜਾਂਦੇ  ਲੋਕ ਗਾਇਕ ਗੁਰਵਿੰਦਰ ਬਰਾੜ ਨਾਲ  ਰੂਬਰੂ ਪਰੋਗਰਾਮ ਦੇ ਫਿਲਮਾਂਕਣ ਦਾ ਆਯੋਜਨ ਕੀਤਾ ਜਾ ਰਿਹਾ ਹੈ!ਇਸ ਮੌਕੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ  ਬੱਬੀ ਪੱਤੋ ਨੇ ਦਸਿਆ ਕਿ  ਨਿਰਦੇਸ਼ਕ ਕੁਲਦੀਪ ਲੋਹਟ ਤੇ ਨਿਰਮਾਤਾ ਸ਼ੰਮੀ ਝਜ ਦੀ ਸਮੁੱਚੀ ਟੀਮ ਵੱਲੋ ਕੈਨੇਡਾ ਦੇ ਮਸ਼ਹੂਰ ਟੀਵੀ ਚੈਨਲ ਲਿਸ਼ਕਾਰਾ ਤੇ  ਪਰਸਾਰਤ ਹੁੰਦੇ ਜਗਤ ਪ੍ਰਸਿਧ ਪ੍ਰੋਗਰਾਮ  "ਰੂਬਰੂ " ਜਰੀਏ ਉੱਘੇ  ਤੇ ਸੁਰੀਲੇ ਗਵੱਈਏ ਗੁਰਵਿੰਦਰ ਬਰਾੜ ਨੂੰ ਦਰਸ਼ਕਾਂ ਦੇ ਰੂਬਰੂ ਕੀਤਾ ਜਾਵੇਗਾ !***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ