ਦੋ ਨੌਜਵਾਨ 46 ਹਜਾਰ ਦੀ ਨਕਦੀ ਖੋਹਕੇ ਫਰਾਰ

ਮੋਗਾ 1 ਸਤੰਬਰ (ਜਸ਼ਨ):  ਧੂੜਕੋਟ ਰਣਸੀਂਹ ਵਿਖੇ  ਚਿੱਟੇ ਦਿਨ  ਔਰਤ ਕੋਲੋਂ ਦੋ ਅਣਪਛਾਤੇ ਮੋਟਰਸਾਇਕਲ ਸਵਾਰ ਨੌਜਵਾਨਾਂ ਵੱਲੋਂ 46 ਹਜਾਰ ਦੀ ਨਕਦੀ ਲੁੱਟਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ  ਕਾਰਨ ਪਿੰਡ ਅਤੇ ਸਹਿਰ ਨਿਹਾਲ ਸਿੰਘ ਵਾਲਾ  ਵਿੱਚ ਦਹਿਸਤ ਦਾ ਮਾਹੌਲ ਪੈਦਾ ਹੋ ਗਿਆ। ਇਕੱਤਰ ਕੀਤੀ ਗਈ ਜਾਣਕਾਰੀ ਅਤੇ ਪੁਲਸ ਸੂਤਰਾਂ ਅਨੁਸਾਰ ਅੱਜ ਪਿੰਡ ਧੂੜਕੋਟ ਰਣਸੀਂਹ ਵਿਖੇ ਇੱਕ ਪ੍ਰਾਈਵੇਟ ਕੰਪਨੀ ਵਿੱਚ ਕੰਮ ਕਰਦੀ  ਔਰਤ ਪਰਮਜੀਤ ਕੌਰ ਪਤਨੀ ਪਾਲ ਸਿੰਘ ਜੱਟ ਸਿੱਖ ਵਾਸੀ ਧੂੜਕੋਟ  ਕੰਪਨੀ ਦੇ ਮੈਂਬਰਾਂ ਪਾਸੋਂ ਕਿਸਤਾਂ ਇਕੱਠੀਆਂ ਕਰਕੇ ਅਪਣੇ ਘਰ ਵਾਪਸ ਜਾ ਰਹੀ ਸੀ ਕਿ ਅਚਾਨਕ ਕਾਲੇ ਰੰਗ ਦੇ ਮੋਟਰਸਾਇਕਲ ਉੱਪਰ ਸਵਾਰ ਦੋ ਨੌਜਵਾਨਾ ਨੇ ਉਸ ਕੋਲੋਂ ਫੁਰਤੀ ਨਾਲ ਨਕਦੀ ਖੋਹਕੇ ਫਰਾਰ  ਹੋ ਗਏ। ਪੀੜਿਤ ਔਰਤ ਨੇ ਦੱਸਿਆ ਕਿ ਮੇਰੇ ਕੋਲ 46 ਹਜਾਰ ਰੁਪਏ ਦੀ ਨਕਦੀ ਸੀ,ਜੋ ਕਿ ਮੈਂ ਅੱਜ ਆਪਣੀ ਕੰਪਨੀ ਦੇ ਮੈਂਬਰਾਂ ਪਾਸੋਂ ਇਕੱਠੇ ਕੀਤੇ ਸਨ ।ਘਟਨਾਂ ਦੀ ਸੂਚਨਾ ਮਿਲਦਿਆਂ ਹੀ ਥਾਣਾ ਨਿਹਾਲ ਸਿੰਘ ਵਾਲਾ ਦੇ ਮੁੱਖ ਅਫਸਰ ਇੰਸਪੈਕਟਰ ਸੁਰਜੀਤ ਸਿੰਘ ਪੁਲਿਸ ਪਾਰਟੀ ਸਮੇਤ ਮੌਕੇ ਤੇ ਪੁੱਜੇ ।ਇਸ ਮੌਕੇ ਥਾਣਾ ਮੁਖੀ ਸੁਰਜੀਤ ਸਿੰਘ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ   ਇਸ ਮਾਮਲੇ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਅਣਪਛਾਤੇ ਲੁਟੇਰਿਆਂ ਖਿਲਾਫ ਮਾਮਲਾ ਦਰਜ ਕਰਕੇ ਜਲਦੀ ਹੀ ਲੁਟੇਰੇ ਪੁਲਿਸ ਵੱਲੋਂ ਕਾਬੂ ਕਰ ਲਏ ਜਾਣਗੇ।   ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ