“ਰੰਜਿਸ਼” (ਮਿੰਨੀ ਕਹਾਣੀ)
ਅੱਜ ਨੱਥਾ ਸਿੰਘ ਸੱਤ ਸਾਲ ਦੀ ਕੈਦ ਕੱਟ ਕਿ ਆਪਣੇ ਘਰ ਵਾਪਿਸ ਆਇਆ । ਜਿਸਨੂੰ ਆਪਣੇ ਸ਼ਰੀਕਾ ਨਾਲ ਹੋਏ ਝਗੜੇ ਵਿੱਚ ਇਰਾਦਾ ਕਤਲ ਦੀ ਕੈਦ ਹੋਈ ਸੀ । ਸਾਰਾ ਪਰਿਵਾਰ ਬਹੁਤ ਖੁਸ਼ ਸੀ ਸਾਰੇ ਸਾਕ ਸਬੰਧੀ ਸ਼ੁਕਰ ਮਨਾ ਰਹੇ ਕ ਪਿੱਛੇ ਜੋ ਹੋਇਆ ਸੋ ਹੋਇਆ ਆਉਣ ਵਾਲਾ ਸਮਾਂ ਸੁੱਖ-ਸਾਂਤੀ ਨਾਲ ਬਤੀਤ ਹੋਵੇ ਪਰ ਨੱਥਾ ਸਿੰਘ ਆਪਣੀ ਪੁਰਾਣੀ ਰੰਜਿਸ਼ ਨੂੰ ਲੈ ਕੇ ਬੈਠਾ ਹੋਇਆ ਸੀ ਸਾਰੇ ਰਿਸ਼ਤੇਦਾਰ ਉਸਨੂੰ ਸਮਝਾ ਰਹੇ ਸਨ ਪਰ ਉਹ ਕਿਸੇ ਦੀ ਗੱਲ ਨਾ ਸੁਣ ਕੇ ਆਪਣੀ ਪੁਰਾਣੀ ਦੁਸ਼ਮਣੀ ਕੱਢਣ ਤੇ ਅੜਿਆ ਹੋਇਆ ਸੀ । ਆਖਿਰ ਨੱਥਾ ਸਿੰਘ ਦੀ ਪਤਨੀ ੳੱੁਠ ਕੇ ਬੋਲੀ , ਵੇਖ ਸੁੱਖੇ ਦੇ ਬਾਪੂ ਤੇਰੀ ਦੁਸ਼ਮਣੀ ਪਿੱਛੇ ਘਰ ਦੀ ਸਾਰੀ ਜਮੀਨ ਗਹਿਣੇ ਪਾ ਕਿ ਸਾਰੇ ਪੇਸੈ ਤੇਰੇ ਕੇਸ ਝਗੜਦਿਆ ਖਰਚ ਦਿੱਤੇ, ਜਵਾਕ ਸਕੂਲੋਂ ਪੜਾਈ ਛੱਡ ਗਏ ਤੇਰੇ ਵਿਯੋਗ ਵਿਚ ਬੇਬੇ ਬਾਪੂ ਮੰਜੇ ਵਿਚ ਬੈਠ ਗਏ ਤੇਰੇ ਬਿਨਾ ਅਸੀ ਕਿਵੇ ਜੂਨ ਕੱਟੀ ਹੈ ਹੁਣ ਤੱਕ ਤੈਨੂੰ ਅੰਦਾਂਜਾ ਵੀ ਨਹੀ। ਜਿਨਾਂ ਨਾਲ ਤੇਰੀ ਦੁਸ਼ਮਣੀ ਏ ਉਹਨਾ ਦਾ ਤੂੰ ਵਿਗਾੜ ਕੁਝ ਨਹੀ ਸਕਿਆ ਤੇ ਸਾਡਾ ਤੂੰ ਛੱਡਿਆ ਕੱਖ ਨੀ, ਮੈਨੂੰ ਆਏਂ ਦੱਸ ਤੇਰੀ ਰੰਜਿਸ਼ ਉਹਨਾ ਨਾਲ ਹੈ ਜਾਂ ਸਾਡੇ ਨਾਲ ,ਇਹ ਸੁਣ ਕੇ ਨੱਥਾ ਸਿੰਘ ਆਪਣੀ ਘਰਵਾਲੀ ਨਾਲ ਨਜ਼ਰਾ ਨਾ ਮਿਲਾ ਸਕਿਆ ਬਸ ਚੁੱਪ ਧਾਰ ਕੇ ਬੈਠਾ ਰਿਹਾ।
ਗੁਰਮੀਤ ਸਿੰਘ ਬਰਾੜ
ਪਿੰਡ/ਡਾਕ ਲੰਡੇ (ਮੋਗਾ)9417155664