ਸੜਕ ਹਾਦਸੇ ‘ਚ 24 ਸਾਲਾ ਨੌਜਵਾਨ ਦੀ ਮੌਤ,ਤਿੰਨ ਜ਼ਖਮੀਂ ,ਇੰਡਕਾ ਗੱਡੀ ਨੇ ਇਨੋਵਾ ਨੂੰ ਮਾਰੀ ਟੱਕਰ

ਮੋਗਾ,22 ਅਗਸਤ (ਜਸ਼ਨ): ਮੋਗਾ ਜ਼ੀਰਾ ਰੋਡ ‘ਤੇ ਵਾਪਰੇ ਸੜਕ ਹਾਦਸੇ ‘ਚ 24 ਸਾਲਾ ਨੌਜਵਾਨ ਦੀ ਮੌਤ ਹੋ ਗਈ । ਬੀਤੀ ਦੇਰ ਸ਼ਾਮ ਇਹ ਲੜਕਾ ਆਪਣੇ ਤਿੰਨ ਹੋਰ ਪਰਿਵਾਰਕ ਮੈਂਬਰਾਂ ਨਾਲ ਇਨੋਵਾ ਗੱਡੀ ’ਚ ਆਪਣੀ ਰਿਸ਼ਤੇਦਾਰ ਨੂੰ ਦਿੱਲੀ ਹਵਾਈ ਅੱਡੇ ‘ਤੇ ਛੱਡ ਕੇ ਵਾਪਸ ਜ਼ੀਰਾ ਆ ਰਹੇ ਸਨ ਤਾਂ ਰਾਹ ਵਿਚ ਮੋਗਾ ਜ਼ਿਲੇ ਦੇ ਪਿੰਡ ਮੁਨਾਵਾਂ ਵਿਖੇ ਪੁੱਜੇ ਤਾਂ ਿਕ ਸੜਕ ਤੋਂ ਇਕ ਤੇਜ਼ ਰਫ਼ਤਾਰ ਇੰਡਕਾ ਗੱਡੀ ਨੇ ਉਹਨਾਂ ਦੀ ਇਨੋਵਾ ਗੱਡੀ ਨੂੰ ਜ਼ਬਰਦਸਤ ਟੱਕਰ ਮਾਰ ਦਿੱਤੀ । ਇਸ ਟੱਕਰ ਵਿਚ ਰਵਸ਼ ਕੁਮਾਰ ਦੀ ਮੌਤ ਹੋ ਗਈ ਜਦਕਿ ਗੱਡੀ ’ਚ ਸਵਾਰ ਤਿੰਨ ਹੋਰ ਵਿਅਕਤੀ ਜ਼ਖਮੀਂ ਹੋ ਗਏੇ ਜਿਹਨਾਂ ਨੂੰ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਪੁਲਿਸ ਨੇ ਰਵਸ਼ ਕੁਮਾਰ ਦੇ ਭਰਾ ਅਜੇ ਕੁਮਾਰ ਦੇ ਬਿਆਨਾਂ ’ਤੇ ਇੰਡਕਾ ਚਾਲਕ ਜ਼ੋਰਾ ਸਿੰਘ ਵਾਸੀ ਅੰਮੀਵਾਲਾ ਦੇ ਖਿਲਹਫ਼ ਮਾਮਲਾ ਦਰਜ ਕਰ ਲਿਆ ਹੈ ।


