‘ਪੜੋ ਪੰਜਾਬ ਪੜਾਓ ਪੰਜਾਬ‘ ਤਹਿਤ ਪ੍ਰਾਇਮਰੀ ਅਧਿਆਪਕਾਂ ਦੀ ਸਿਖਲਾਈ ਸੰਪੰਨ

ਮੋਗਾ 22 ਅਗਸਤ:(ਜਸ਼ਨ): ਪੰਜਾਬ ਭਰ ਵਿੱਚ ਪ੍ਰਾਇਮਰੀ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ‘ਪੜੋ ਪੰਜਾਬ ਪੜਾਓ ਪੰਜਾਬ‘ ਪ੍ਰਾਜੈਕਟ ਚਲਾਇਆ ਜਾ ਰਿਹਾ ਹੈ। ਸਿੱਖਿਆ ਸਕੱਤਰ ਸ਼੍ਰੀ ਕਿ੍ਰਸ਼ਨ ਕੁਮਾਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਸਟੇਟ ਕੋ-ਆਰਡੀਨੇਟਰ ਡਾ. ਦਵਿੰਦਰ ਸਿੰਘ ਬੋਹਾ ਦੀ ਯੋਗ ਅਗਵਾਈ ਹੇਠ ਜ਼ਿਲਾ ਮੋਗਾ ਅੰਦਰ ਜ਼ਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ, ਉਪ ਜ਼ਿਲਾ ਸਿੱਖਿਆ ਅਫਸਰ ਜਸਪਾਲ ਸਿੰਘ ਔਲਖ, ਡਾਇਟ ਪਿ੍ਰੰਸੀਪਲ ਸੁਖਚੈਨ ਸਿੰਘ ਹੀਰਾ ਅਤੇ ‘ਪੜੋ ਪੰਜਾਬ ਪੜਾਓ ਪੰਜਾਬ‘ ਟੀਮ ਦੇ ਜ਼ਿਲਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਵੱਲੋ ਸਮੂਹ ਬਲਾਕ ਮਾਸਟਰ ਟ੍ਰੇਨਰ (ਬੀ.ਐੱਮ.ਟੀ) ਅਤੇ ਸੈਂਟਰ ਮਾਸਟਰ ਟ੍ਰੇਨਰ (ਸੀ.ਐੱਮ.ਟੀ) ਨੂੰ ਅਗਵਾਈ ਦੇ ਕੇ ਜ਼ਿਲੇ ਭਰ ਦੇ ਪ੍ਰਾਇਮਰੀ ਅਧਿਆਪਕਾਂ ਦੀ ਸਿਖਲਾਈ ਦਾ ਪ੍ਰਬੰਧ ਕੀਤਾ ਗਿਆ।
ਇਸ ਬਾਰੇ ਜਾਣਕਾਰੀ ਦਿੰਦਿਆਂ ਜ਼ਿਲਾ ਸਿੱਖਿਆ ਅਫ਼ਸਰ (ਸੈ) ਗੁਰਦਰਸ਼ਨ ਸਿੰਘ ਬਰਾੜ ਅਤੇ ‘ਪੜੋ ਪੰਜਾਬ ਪੜਾਓ ਪੰਜਾਬ‘ ਦੇ ਜ਼ਿਲਾ ਕੋ-ਆਰਡੀਨੇਟਰ ਸੁਖਦੇਵ ਸਿੰਘ ਅਰੋੜਾ ਨੇ ਦੱਸਿਆ ਕਿ ਜ਼ਿਲੇ ਦੇ ਬਲਾਕ ਮੋਗਾ-1, ਮੋਗਾ-2, ਨਿਹਾਲ ਸਿੰਘ ਵਾਲਾ, ਬਾਘਾਪੁਰਾਣਾ, ਧਰਮਕੋਟ-1, ਧਰਮਕੋਟ-2 ਅੰਦਰ ਵੱਖ-ਵੱਖ ਪੜਾਅ ਤਹਿਤ 1,437 ਅਧਿਆਪਕਾਂ ਨੂੰ ਟਰੇਨਿੰਗ ਦਿੱਤੀ ਗਈ। ਉਨਾਂ ਦੱਸਿਆ ਕਿ ਇਸ ਟਰੇਨਿੰਗ ਦੌਰਾਨ ਅਧਿਆਪਕਾਂ ਨੂੰ ਪ੍ਰੀ-ਪ੍ਰਾਇਮਰੀ ਗਤੀਵਿਧੀਆਂ, ਪੰਜਾਬੀ, ਅੰਗਰੇਜ਼ੀ, ਗਣਿਤ, ਹਿੰਦੀ, ਵਾਤਾਵਰਣ ਸਿੱਖਿਆ ਵਿਸ਼ੇ ਦੇ ਟੀਚਿਆਂ, ਗਤੀਵਿਧੀਆਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨਾਂ ਦੱਸਿਆ ਕਿ ‘ਪੜੋ ਪੰਜਾਬ ਪੜਾਓ ਪੰਜਾਬ‘ ਤਹਿਤ ਵਿਸ਼ਾ ਵਾਰ ਕਿਤਾਬਾਂ ਅਤੇ ਸਹਾਇਕ ਸਮੱਗਰੀ ਦੀ ਵਰਤੋਂ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਜਾਣਕਾਰੀ ਦਿੱਤੀ ਗਈ। ਇਸੇ ਤਰਾਂ ਪੜਣ ਸਮੱਗਰੀ ਨੂੰ ਆਡੀਓ ਵੀਡੀਓ ਤਕਨੀਕ ਨਾਲ ਜੋੜਦਿਆਂ ਈਕੰਟੈਂਟ ਦੀ ਵਰਤੋਂ ਕਰਦਿਆਂ ਖੇਡ ਵਿਧੀ ਦੀ ਵਰਤੋਂ ਕਰਨ ਲਈ ਨੁਕਤੇ ਸਾਂਝੇ ਕੀਤੇ ਗਏ। ਉਹਨਾਂ ਦੱਸਿਆ ਕਿ ਬੀ.ਐੱਮ.ਟੀ. ਸਵਰਨਜੀਤ ਸਿੰਘ, ਸਤੀਸ਼ ਕੁਮਾਰ, ਸੁਰਿੰਦਰ ਸਿੰਘ, ਸ਼ੁਸ਼ੀਲ ਕੁਮਾਰ, ਰੇਸ਼ਮ ਸਿੰਘ, ਮਨੋਜ ਕੁਮਾਰ, ਸੀ.ਐੱਮ.ਟੀਜ਼ ਅਮਿਤ ਕੁਮਾਰ, ਕੁਲਦੀਪ ਸਿੰਘ ਦਾਤੇਵਾਲਾ, ਵਿਕਾਸ ਨਾਗਪਾਲ, ਮਨਜੀਤ ਸਿੰਘ, ਮਨਦੀਪ ਸਿੰਘ, ਹਰਮਿੰਦਰ ਸਿੰਘ, ਪ੍ਰਦੀਪ ਕੁਮਾਰ, ਕੁਲਦੀਪ ਸਿੰਘ, ਜੈਇੰਦਰਪਾਲ ਸਿੰਘ, ਸਰਬਜੀਤ ਸਿੰਘ, ਗੁਰਵਿੰਦਰ ਸਿੰਘ, ਹਰਬੰਸ ਸਿੰਘ, ਜਗਸੀਰ ਸਿੰਘ, ਗੁਰਮੇਲ ਸਿੰਘ, ਰਾਜਿੰਦਰਪਾਲ ਨੇ ਸਟੇਟ ਤੋਂ ਪ੍ਰਾਇਮਰੀ ਗਤੀਵਿਧੀਆਂ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ਫਿਰ ਪੂਰੀ ਤਨਦੇਹੀ ਨਾਲ ਅਧਿਆਪਕਾਂ ਨੂੰ ਟਰੇਨਿੰਗ ਦੇਣ ਲਈ ਬਤੌਰ ਰਿਸੋਰਸ ਪਰਸਨ ਡਿਊਟੀ ਨਿਭਾਈ। ਸਹਾਇਕ ਜ਼ਿਲਾ ਕੋਆਰਡੀਨੇਟਰ ਬਲਦੇਵ ਰਾਮ ਵੱਲੋਂ ਵੀ ਵੱਖ-ਵੱਖ ਟਰੇਨਿੰਗ ਸਥਾਨਾਂ ‘ਤੇ ਵਿਜ਼ਿਟ ਕਰਕੇ ਰਿਸੋਰਸ ਪਰਸਨਜ਼ ਅਤੇ ਅਧਿਆਪਕਾਂ ਨੂੰ ਸਟੇਟ ਪ੍ਰਾਪਤ ਹਦਾਇਤਾਂ ਸਬੰਧੀ ਅਗਵਾਈ ਦਿੱਤੀ ਗਈ। ਇਨਾਂ ਟਰੇਨਿੰਗ ਗਤੀਵਿਧੀਆਂ ਦੌਰਾਨ ਅਧਿਆਪਕ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਰਿਸੋਰਸ ਪਰਸਨਜ਼ ਦੁਆਰਾ ਤਿਆਰ ਕੀਤੀ ਗਈ ਸਿੱਖਿਆ ਸਮੱਗਰੀ ਨੇ ਅਧਿਆਪਕਾਂ ਨੂੰ ਸਕੂਲ ਪੱਧਰ ‘ਤੇ ਸਿੱਖਣ ਸਿਖਾਉਣ ਦੀ ਪ੍ਰੀਕਿਰਿਆ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਲਈ ਚਾਨਣ ਮੁਨਾਰੇ ਦਾ ਕੰਮ ਕੀਤਾ। ਟਰੇਨਿੰਗ ਪ੍ਰਾਪਤ ਪ੍ਰਾਇਮਰੀ ਅਧਿਆਪਕਾਂ ਦਿਲਬਾਗ ਸਿੰਘ, ਮਨਮੀਤ ਸਿੰਘ, ਰਾਜਿੰਦਰ ਪਾਲ, ਜਸਵੀਰ ਸਿੰਘ, ਵੀਰ ਸਿੰਘ, ਸੁਰਜੀਤ ਸਿੰਘ, ਗੌਰਵ ਸ਼ਰਮਾ, ਨਵਤੇਜਪਾਲ ਸਿੰਘ, ਕੁਲਵਿੰਦਰ ਸਿੰਘ, ਹਰਿੰਦਰ ਸਿੰਘ, ਗੁਰਮੀਤ ਸਿੰਘ, ਅਵਤਾਰ ਸਿੰਘ, ਰਵਿੰਦਰ ਕੌਰ, ਜਗਤਾਰ ਸਿੰਘ, ਦਰਸ਼ਨਪਾਲ ਕੌਰ, ਰੁਬਿੰਦਰ ਕੌਰ, ਰੇਨੂੰ ਬਾਲਾ, ਗਗਨਦੀਪ ਕੌਰ, ਸਵੀਟੀ, ਦਵਿੰਦਰ ਕੌਰ, ਸਤਿੰਦਰ ਕੌਰ,ਰੈਨਾ ਮਨਚੰਦਾ ਆਦਿ ਨੇ ਤਹੱਈਆ ਕੀਤਾ ਕਿ ਉਹ ਸਿੱਖਿਆ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਹਰ ਸੰਭਵ ਯਤਨ ਕਰਨਗੇ।