ਸਹਾਇਕ ਰਜਿਸਟਰਾਰ ਦਰਸ਼ਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ

ਮੋਗਾ,19 ਅਗਸਤ (ਜਸ਼ਨ) : ਅੱਜ ਗੁਰਦਵਾਰਾ ਸ਼੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਮੋਗਾ ਵਿਖੇ ਪੰਜਾਬੀ ਯੂਨੀਵਰਸਿਟੀ ਦੇ ਸੇਵਾਮੁਕਤ ਸਹਾਇਕ ਰਜਿਸਟਰਾਰ ਦਰਸ਼ਨ ਸਿੰਘ ਨਮਿੱਤ ਸ਼ਰਧਾਂਜਲੀ ਸਮਾਗਮ ਕਰਵਾਇਆ ਗਿਆ। ਇਸ ਮੌਕੇ ਸ਼੍ਰੀ ਗੁਰੂ ਗਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ ਸਧਾਰਨ ਪਾਠਾਂ ਦੇ ਭੋਗ ਪਾਏ ਗਏ। ਭਾਈ ਗੁਰਬਚਨ ਸਿੰਘ ਹਜ਼ੂਰੀ ਰਾਗੀ ਦੇ ਜਥੇ ਵੱਲੋਂ ਵੈਰਾਗਮਈ ਕੀਰਤਨ ਕੀਤਾ ਗਿਆ।

ਇਸ ਮੌਕੇ ਸ: ਦਰਸ਼ਨ ਸਿੰਘ ਦੀਆਂ ਦੋਨੋਂ ਬੇਟੀਆਂ ਗਗਨਦੀਪ ਕੌਰ ਅਤੇ ਅਮਨਦੀਪ ਕੌਰ ਤੋਂ ਇਲਾਵਾ ਪਰਿਵਾਰਕ ਮੈਂਬਰ ਡਾ: ਜਸਕਰਨਜੀਤ ਸਿੰਘ,ਅਵੇਸ਼ ਅਤੇ ਸਮਾਜ ਦੇ ਵੱਖ ਵੱਖ ਖੇਤਰਾਂ ਵਿਚੋਂ ਅਹਿਮ ਸ਼ਖਸੀਅਤਾਂ ਅੰਤਿਮ ਅਰਦਾਸ ਵਿਚ ਸ਼ਾਮਲ ਹੋਈਆਂ । ਇਸ ਮੌਕੇ ਜ਼ਿਲਾ ਸਿੱਖਿਆ ਅਫ਼ਸਰ ਗੁਰਦਰਸ਼ਨ ਸਿੰਘ ਬਰਾੜ,ਜ਼ਿਲਾ ਸਾਇੰਸ ਸੁਪਰਵਾਈਜ਼ਰ ਨਿਸ਼ਾਨ ਸਿੰਘ,ਪਿ੍ਰੰਸੀਪਲ ਗੁਰਜੀਤ ਕੌਰ ਖੋਸਾ ਪਾਂਡੋਂ,ਪਿ੍ਰੰ:ਮਹਿੰਦਰਪਾਲ ਬਠਿੰਡਾ,ਡਾ: ਅਸ਼ੀਸ਼ ਕੌੜਾ,ਡਾ: ਨੀਲੂ ਕੌੜਾ,ਸ਼੍ਰੀਮਤੀ ਅਮਰਜੀਤ ਕੌਰ ਗਿੱਲ ਐਡਮਿਨਸਟਰੇਟਰ ਸੈਕਰਡ ਹਾਰਟ ਸਕੂਲ,ਐੱਸ ਡੀ ਓ ਹਰਦਿਆਲ ਸਿੰਘ ਗਿੱਲ,ਸੁਖਪਾਲ ਜੀਤ ਸਿੰਘ ਡੀ.ਟੀ.ਐੱਫ. ਆਗੂ,ਅਮਨ ਮਟਵਾਣੀ,ਜ਼ਿਲਾ ਗਾਈਡੈਂਸ ਕਾੳੂਂਸਲਰ ਬਰਿੰਦਰਜੀਤ ਸਿੰਘ ਬਿੱਟੂ , ਲੈਕ: ਅਨਿਲ ਗੁਪਤਾ,ਬਿੰਦਰਜੀਤ ਕੌਰ,ਡਾ: ਗੌਰਵ ਸ਼ਰਮਾ,ਲੈਕ: ਦੀਪਕ ਸ਼ਰਮਾ,ਰਮਨਦੀਪ ਰਵੀ ਬਠਿੰਡਾ,ਗੁਰਪ੍ਰੀਤ ਸਿੰਘ ਜੀਰਾ,ਸਰਬਜੀਤ ਸਿੰਘ ਸਿੱਧੂ,ਵਰਿੰਦਰ ਸਿੰਘ ਵਰਿੰਦਰਾ ਫਰਨੀਚਰ ਅਤੇ ਹੋਰਨਾਂ ਅਧਿਆਪਕ ਜਥੇਬੰਦੀਆਂ ਦੇ ਨੁਮਾਇੰਦੇ ਵੀ ਹਾਜ਼ਰ ਸਨ। ਇਸ ਮੌਕੇ ਗੁਰਬਚਨ ਸਿੰਘ ਅਤੇ ਹੋਰਨਾਂ ਬੁਲਾਰਿਆਂ ਨੇ ਆਖਿਆ ਕਿ ਸ: ਦਰਸ਼ਨ ਸਿੰਘ ਨੇ ਨਾ ਸਿਰਫ਼ ਦਿਆਨਤਦਾਰੀ ਨਾਲ ਸਾਰੀ ਉਮਰ ਆਪਣੇ ਫਰਜ਼ਾਂ ਦੀ ਪੂਰਤੀ ਕੀਤੀ ਉੱਥੇ ਆਪਣੀਆਂ ਇੰਜੀਨੀਅਰ ਅਤੇ ਅਧਿਆਪਕ ਦੋਨਾਂ ਬੇਟੀਆਂ ਨੂੰ ਉੱਚ ਸਿੱਖਿਆ ਦੇ ਕੇ ਸਤਿਕਾਰਤ ਪਰਿਵਾਰਾਂ ਵਿਚ ਵਿਆਹਿਆ ਜਿਥੇ ਉਹ ਆਪਣੇ ਮਾਤਾ ਪਿਤਾ ਵੱਲੋਂ ਦਿੱਤੇ ਸੰਸਕਾਰਾਂ ਸਦਕਾ ਦੋਨਾਂ ਪਰਿਵਾਰਾਂ ਦਾ ਨਾਮ ਸਮਾਜ ਵਿਚ ਰੌਸ਼ਨ ਕਰ ਰਹੀਆਂ ਹਨ।