ਆਮ ਆਦਮੀ ਪਾਰਟੀ ਨੂੰ ਲੱਗਾ ਖੋਰਾ,ਪਾਰਟੀ ਦੇ ਵਰਕਰਾਂ ਕਾਂਗਰਸ ’ਚ ਕੀਤੀ ਸ਼ਮੂਲੀਅਤ, ਹਰ ਸ਼ਾਮਲ ਵਰਕਰ ਨੂੰ ਮਿਲੇਗਾ ਬਣਦਾ ਸਨਮਾਨ: ਬਰਾੜ, ਭਾਗੀਕੇ

ਬੱਧਨੀ ਕਲਾਂ, 20 ਅਗਸਤ (ਅਰਮੇਜ ਲੋਪੋਂ): ਦਿਨੋਂ ਦਿਨ ਆਮ ਆਦਮੀ ਪਾਰਟੀ ਦੇ ਗਰਾਫ਼ ਵਿਚ ਆ ਰਹੇ ਨਿਘਾਰ ਅਤੇ ਮੂਹਰੇ ਆ ਰਹੀਆਂ ਪੰਚਾਇਤੀ ਚੋਣਾਂ ਦੇ ਮੱਦੇਨਜ਼ਰ ‘ਆਪ’ ਪਾਰਟੀ ਦੇ ਵਰਕਰਾਂ ਨੇ ਦੂਜੀਆਂ ਪਾਰਟੀਆਂ ਵੱਲ ਆਪਣਾ ਰੁੱਖ ਕਰਨਾ ਸ਼ੁਰੂ ਕਰ ਦਿੱਤਾ ਹੈ ।   ਅੱਜ ਪਿੰਡ ਲੋਪੋ ਵਿਖੇ ਆਮ ਆਦਮੀ ਪਾਰਟੀ ਨੂੰ ਛੱਡ ਕੇ ਪਾਰਟੀ ਦੇ ਵਰਕਰਾਂ ਨੇ ਕਾਂਗਰਸ ਪਾਰਟੀ ’ਚ ਸ਼ਮੂਲੀਅਤ ਕਰ ਲਈ ਹੈ।  ਪੰਚਾਇਤੀ ਅਤੇ ਸੰਮਤੀ ਚੋਣਾਂ ਦੇ ਮੱਦੇਨਜ਼ਰ ਅੱਜ ਪਿੰਡ ਲੋਪੋਂ ਵਿਖੇ ਕਾਂਗਰਸ ਪਾਰਟੀ ਦੇ ਵਰਕਰਾਂ ਅਤੇ ਅਹੁਦੇਦਾਰਾਂ ਨੇ ਪਿੰਡ ਵਾਸੀਆਂ ਦਾ ਵੱਡਾ ਇਕੱਠ ਕਰਕੇ ਚੋਣਾਂ ਦਾ ਬਿਗਲ ਵਜਾ ਦਿੱਤਾ ਹੈ। ਇਸ ਮੌਕੇ ਦਰਸਨ ਸਿੰਘ ਬਰਾੜ ਵਿਧਾਇਕ ਬਾਘਾਪੁਰਾਣਾ, ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਹਲਕਾ ਇੰਚਾਰਜ ਨਿਹਾਲ ਸਿੰਘ ਵਾਲਾ, ਕਾਂਗਰਸ ਦੇ ਜ਼ਿਲਾ ਪ੍ਰਧਾਨ ਕਰਨਲ ਬਾਬੂ ਸਿੰਘ ਅਤੇ ਪਰਮਜੀਤ ਸਿੰਘ ਨੰਗਲ ਸਾਬਕਾ ਚੇਅਰਮੈਨ ਨੇ ਆਮ ਆਦਮੀ ਪਾਰਟੀ ਦੇ ਸਰਗਰਮ ਵਲੰਟੀਅਰ ਮਨਜੀਤ ਸਿੰਘ ਗੋਰਾ ਅਤੇ ਸਾਥੀਆਂ ਨੂੰ ਕਾਂਗਰਸ ਪਾਰਟੀ ‘ਚ ਸ਼ਾਮਲ ਕੀਤਾ।  ਇਸ ਮੌਕੇ ਆਗੂਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਇਕ ਇਕ ਕਰਕੇ ਪੂਰਾ ਕੀਤਾ ਜਾ ਰਿਹਾ ਹੈ । ਉਹਨਾਂ ਕਿਹਾ ਕਿ ਅਕਾਲੀਆਂ ਦੇ ਦਸ ਸਾਲਾਂ ਰਾਜ ਵਿਚ ਕਾਂਗਰਸੀ ਵਰਕਰਾਂ  ‘ਤੇ ਝੂਠੇ ਪਰਚੇ ਦਰਜ ਕੀਤੇ ਗਏ ਪਰ ਕਾਂਗਰਸ ਪਾਰਟੀ ਵੱਲੋਂ ਕਦੇ ਵੀ ਬਦਲੇ ਦੀ ਰਾਜਨੀਤੀ ਨਹੀਂ ਕੀਤੀ ਗਈ । ਉਹਨਾਂ ਕਿਹਾ ਕਿ ਕਾਂਗਰਸ ਕਾਨੂੰਨ ਦੇ ਦਾਇਰੇ ‘ਚ ਰਹਿ ਕੇ ਲੋਕਾਂ ਦੇ ਸਹਿਯੋਗ ਨਾਲ ਸੰਮਤੀ ਅਤੇ ਪੰਚਾਇਤੀ ਚੋਣਾਂ ਜਿੱਤੇਗੀ । ਉਹਨਾਂ ਵਰਕਰਾਂ ਅਤੇ ਪਿੰਡ ਦੀ ਇਕਾਈ ਦੇ ਆਗੂਆਂ ਨੂੰ ਕਿਹਾ ਕਿ ਉਹ ਇਕਜੁੱਟ ਹੋ ਕੇ ਚੋਣਾਂ ਲੜਨ ਤਾਂ ਜੋ ਪੰਚਾਇਤੀ ਅਤੇ ਸੰਮਤੀ ਚੋਣਾਂ ਜਿੱਤ ਕੇ ਵਿਕਾਸ ਪੱਖੋਂ ਪੱਛੜ ਚੁੱਕੇ ਪਿੰਡਾਂ ਦਾ ਵਿਕਾਸ ਤੇਜ਼ੀ ਨਾਲ ਕਰਵਾ ਸਕੀਏ । ਉਹਨਾਂ ਅੰਤ ਵਿੱਚ ਜਿਥੇ ਪਾਰਟੀ ਵਿੱਚ ਸ਼ਾਮਲ ਹੋਏ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਕਿ ਪਾਰਟੀ ਅੰਦਰ ਹਰ ਵਰਕਰ ਨੂੰ ਬਣਦਾ ਮਾਣ ਸਤਿਕਾਰ ਦੇ ਕੇ ਨਿਵਾਜਿਆ ਜਾਵੇਗਾ ਉਥੇ ਉਹਨਾਂ ਕਿਹਾ ਕਿ ਕਿਸਾਨਾਂ ਦੀ ਕਰਜ਼ਾ ਮਾਫੀ ਦੀ ਦੂਜੀ ਕਿਸ਼ਤ ਵੀ ਜਲਦੀ ਹੀ ਜਾਰੀ ਕਰ ਦਿੱਤੀ ਜਾਵਗੀ ਅਤੇ ਐਸ.ਸੀ ਭਾਈਚਾਰੇ ਤੋਂ ਇਲਾਵਾ ਜੋ ਬੇਜ਼ਮੀਨੇ ਕਿਸਾਨਾਂ ਦੇ ਕਰਜ਼ੇ ਵੀ ਜਲਦੀ ਮਾਫ਼ ਕੀਤੇ ਜਾਣਗੇ । ਉਹਨਾਂ ਲੋੜਵੰਦ ਲੋਕਾਂ ਦੇ ਆਟਾ ਦਾਲ ਸਕੀਮ ਕਾਰਡ, ਲੋੜਵੰਦਾਂ ਦੀਆਂ ਪੈਨਸ਼ਨਾਂ ਆਦਿ ਲਈ ਵੀ ਇਕਾਈ ਪ੍ਰਧਾਨਾਂ ਅਤੇ ਅਹੁਦੇਦਾਰਾਂ ਨੂੰ ਲਿਸਟ ਤਿਆਰ ਕਰਕੇ ਪੰਜਾਬ ਸਰਕਾਰ  ਨੂੰ ਭੇਜਣ ਦੀ ਤਾਕੀਦ ਕੀਤੀ ਤਾਂ ਜੋ ਸਰਕਾਰ ਵੱਲੋਂ ਚਲਾਈਆਂ ਜਾਂਦੀਆਂ ਲੋਕ ਭਲਾਈ ਸਕੀਮਾਂ ਲੋੜਵੰਦ ਪਰਿਵਾਰਾਂ ਤੱਕ ਪੁੱਜ ਸਕਣ । ਇਸ ਮੌਕੇ ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ  ਬੀਬੀ ਰਾਜਵਿੰਦਰ ਕੌਰ ਭਾਗੀਕੇ, ਜਸਵਿੰਦਰ ਕੁੱਸਾ, ਪ੍ਰਧਾਨ ਜਗਜੀਤ ਸਿੰਘ ਜੱਗੂ, ਕਾਂਗਰਸ ਦੇ ਸਰਪੰਚੀ ਲਈ ਸੰਭਾਵੀ ਉਮੀਦਵਾਰ ਜਗਰਾਜ ਸਿੰਘ ਰਾਜਾ ਨੰਬਰਦਾਰ, ਅਮਰਜੀਤ ਸਿੰਘ ਅਮਰਾ ਸੀਨੀਅਰ ਕਾਗਰਸੀ ਆਗੂ, ਦਿਲਬਾਗ ਸਿੰਘ ਬਾਂਗਾ ਨਜਦੀਕੀ ਵਿਧਾਇਕ ਕਾਕਾ ਲੋਹਗੜ, ਇੰਦਰਜੀਤ ਸਿੰਘ ਲੋਪੋਂ, ਗੁਰਤੇਜ ਸਿੰਘ ਭੇਜਾ ਪੰਚ, ਅਜਮੇਰ ਸਿੰਘ ਭਾਗੀਕੇ, ਕਾਲਾ ਸਿੰਘ, ਜਗਰੂਪ ਸਿੰਘ, ਪਰਮਜੀਤ ਸਿੰਘ ਪੰਮਾ, ਰਾਜੂ ਰੋਹੀਕੋਠੇ, ਅਮਰਜੀਤ ਸਿੰਘ ਬਿੱਲਾ, ਬਲਦੇਵ ਸਿੰਘ ਮਿਸਤਰੀ, ਗਿਆਨ ਸਿੰਘ, ਰਾਮਦਿੱਤਾ ਸਿੰਘ, ਕਾਕਾ ਸਿੰਘ ਸਾਬਕਾ ਸਰਪੰਚ, ਮੁਕੰਦ ਸਿੰਘ, ਮਹਿੰਦਰ ਸਿੰਘ, ਬਲਵੀਰ ਸਿੰਘ ਕਾਕਾ, ਬਲਦੇਵ ਸਿੰਘ ਬਿੱਲੂ, ਪਰਵਿੰਦਰ ਨੀਲਾ, ਬੁੱਧ ਸਿੰਘ ਚੌਧਰੀ, ਆਤਮਾ; ਸਿੰਘ, ਸੋਹਣ ਸਿੰਘ, ਜਥੇਦਾਰ ਗੁਰਮੇਲ ਸਿੰਘ, ਗੋਪੀ , ਹਰਬੰਸ ਸਿੰਘ ਬੰਸਾ, ਗੁਰਸੇਵ ਸਿੰਘ ਸਰਪੰਚ ਮੀਨੀਆਂ ਨੇ ਸਟੇਜ ਦੀ ਕਾਰਵਾਈ ਚਲਾਈ ਪਿੰਡ ਵਾਸੀ ਵੱਡੀ ਗਿਣਤੀ ਵਿੱਚ ਹਾਜ਼ਰ ਸਨ।