‘ਕਰ ਭਲਾ ਹੋ ਭਲਾ ਵੈਲਫੇਅਰ ਸੋਸਾਇਟੀ’ ਨੇ ਬਿੱਕਰ ਸਿੰਘ ਕੀਤਾ ਸਨਮਾਨ

ਬਾਘਾ ਪੁਰਾਣਾ,18 ਅਗਸਤ(ਰਣਵਿਜੇ ਸਿੰਘ ਚੌਹਾਨ) ਬੀਤੇ ਦਿਨੀਂ 15 ਅਗਸਤ ਅਜਾਦੀ ਦਿਵਸ ਦੇ ਸੰਦਰਭ ਵਿੱਚ ਪਿੰਡ ਬੰਬੀਹਾ ਭਾਈ ਦੇ ‘ਕਰ ਭਲਾ ਹੋ ਭਲਾ ਵੈਲਫੇਅਰ ਸੋਸਾਇਟੀ ’ਵਲੋਂ ਬਜੁਰਗ ਵਾਤਾਵਰਣ ਪ੍ਰੇਮੀ ਬਿੱਕਰ ਸਿੰਘ ਬੰਬੀਹਾ ਦਾ ਸਨਮਾਨ ਚਿੰਨ੍ਹ ਤੇ ਨਗਦ ਇਨਾਮ ਦੇ ਕੇ ਕੀਤਾ ਗਿਆ ।ਬਿੱਕਰ ਸਿੰਘ ਜੋ ਕਿ ਅੱਜ ਕੱਲ ਆਪਣੀਆਂ ਵਿਆਹਤ ਧੀਆਂ ਕੋਲ ਪਿੰਡ ਅਟਾਰੀ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ ਰਹਿ ਰਹੇ ਹਨ । ਉਨ੍ਹਾਂ ਦੇ ਕਹਿਣ ਅਨੁਸਾਰ ਉਹ ਆਪਣੇ ਜੱਦੀ ਪਿੰਡ ਬੰਬੀਹਾ ਭਾਈ ਵਿਚਲੇ ਸਮੇਂ ਨੂੰ ਯਾਦ ਕਰਦਿਆਂ ਅਕਸਰ ਭਾਵੁਕ ਹੋ ਜਾਂਦੇ ਹਨ।  ਉਨ੍ਹਾਂ ਆਪਣੇ ਜੁਆਨੀ ਦੇ ਸਮੇਂ ਤੋਂ ਪਿੰਡ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਬਹੁਤ ਦਰੱਖਤ ਲਗਾਉਣ ਦੀ ਸੇਵਾ ਕਰਕੇ ਸ਼ਮਸ਼ਾਨਘਾਟਾਂ ਨੂੰ ਬੇਹੱਦ ਸੁੰਦਰ ਤੇ ਛਾਂ ਦਾਰ ਬਣਾਇਆ।ਉਨ੍ਹਾਂ ਪਿੰਡ ਵਿੱਚਲੇ ਸ਼ਮਸ਼ਾਨਘਾਟ ਦੇ  ਫੁੱਲਾਂ ਤੇ ਹੋਰ ਛਾਂ ਦਾਰ ਦਰੱਖਤਾਂ ਦੀ ਬਹੁਤ ਸਾਂਭ ਸੰਭਾਲ ਕੀਤੀ ।ਉਨ੍ਹਾਂ ਵੱਲੋਂ ਵਾਤਾਵਰਨ ਸਬੰਧੀ ਦਰੱਖਤ ਲਗਾਉਣ ਦੀ ਮੁਹਿੰਮ ਦੀ ਸ਼ਲਾਘਾ ਕੀਤੀ ।ਸਥਾਨਕ ਪਿੰਡ ਦੀ ਦਾਣਾਮੰਡੀ ਵਿੱਚ ਬਾਬਾ ਜੀ ਵਲੋਂ ਲਗਾਏ ਗਏ ਬੋਹੜ ਤੇ ਪਿੱਪਲ ਬਿੱਕਰ ਸਿੰਘ ਵਾਂਗ ਹੁਣ ਬਜੁਰਗ ਹੋ ਚੁੱਕੇ ਹਨ ,ਜਿੰਨਾ ਦੀ ਛਾਂਵੇ ਬੈਠ ਕੇ ਅੱਜ ਦੇ ਨੋਜਵਾਨ ਤੇ ਬਾਬੇ ਦੇ ਹਮ ਉਮਰ ਬਜੁਰਗ ਛਾਂ ਦਾ ਆਨੰਦ ਮਾਣਦੇ ਤੇ ਤਾਸ਼ ਖੇਡਦੇ ਹਨ ।ਉਨ੍ਹਾਂ ਦੇ ਵਾਤਾਵਰਣ ਸੰਭਾਲ ਸਬੰਧੀ ਇਸ ਵੱਡੇ ਯੋਗਦਾਨ ਨੂੰ ਸਤਿਕਾਰ ਦਿੰਦੇ ਹੋਏ ਸਥਾਨਕ ਕਰ ਭਲਾ ਹੋ ਭਲਾ ਵੈਲਫੇਅਰ ਸੋਸਾਇਟੀ ਵਲੋਂ ਬਿੱਕਰ ਸਿੰਘ ਨੂੰ ਪਿੰਡ ਅਟਾਰੀ ਵਿਖੇ ਜਾ ਕੇ ਸਨਮਾਨ ਚਿੰਨ੍ਹ ਤੇ ਨਗਦ ਰਾਸ਼ੀ ਦਿੱਤੀ ਗਈ ।ਸਨਮਾਨ ਕਰਨ ਮੌਕੇ ਕਲੱਬ ਪ੍ਰਧਾਨ ਡਾਕਟਰ ਹਰਦੀਪ ਸਿੰਘ, ਜੀਵਨਦੀਪਸਿੰਘ ਸਿੱਧੂ, ਹਰਪਿੰਦਰ ਸਿੰਘ ਬਾਵਾ ਹੇਰ,ਗੁਰਦੇਵ ਸਿੰਘ ਸਾਬਕਾ ਮੈਂਬਰ, ਸਰਬਜੀਤ ਸਿੰਘ ਸੋਨੀ ਸਰ,ਮਾਸਟਰ ਬਲਰਾਜ ਸਿੱਧੂ ਆਦਿ ਹਾਜ਼ਰ ਸਨ।