ਮਹਿੰਗੇ ਮੁੱਲ ਮਿਲੀ ਆਜ਼ਾਦੀ ਨੂੰ ਸਾਂਭ ਕੇ ਰੱਖਣਾ ਨੌਜਵਾਨਾਂ ਲਈ ਵੱਡੀ ਚੁਣੌਤੀ - ਮਹਿੰਦਰਪਾਲ ਲੂੰਬਾ

ਮੋਗਾ,18 ਅਗਸਤ (ਜਸ਼ਨ)-ਸਾਡੇ ਮਹਾਨ ਦੇਸ਼ ਭਗਤਾਂ, ਸੂਰਵੀਰਾਂ ਨੇ ਆਪਣੀਆਂ ਅਤੇ ਆਪਣੇ ਪਰਿਵਾਰ ਦੀਆਂ ਕੁਰਬਾਨੀਆਂ ਦੇ ਕੇ ਬੜੇ ਮਹਿੰਗੇ ਮੁੱਲ ਸਾਨੂੰ ਆਜਾਦੀ ਲੈ ਕੇ ਦਿੱਤੀ ਹੈ ਤੇ ਜਿਸ ਨੂੰ ਸਾਂਭ ਕੇ ਰੱਖਣਾ ਅੱਜ ਦੇ ਨੌਜਵਾਨਾਂ ਲਈ ਬਹੁਤ ਵੱਡੀ ਚੂਣੌਤੀ ਹੈ ਪਰ ਬਦਕਿਸਮਤੀ ਦੀ ਗੱਲ ਹੈ ਕਿ ਆਜਾਦੀ ਨੂੰ ਸਾਂਭ ਕੇ ਰੱਖਣ ਵਾਲਾ ਨੌਜਵਾਨ ਅੱਜ ਖੁਦ ਗਲਤ ਰਾਜਨੀਤੀ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੇ ਰਾਹ ਤੁਰ ਪਿਆ ਹੈ ਤੇ ਰੋਜਾਨਾ ਦੋ ਚਾਰ ਨੌਜਵਾਨ ਅਖਬਾਰਾਂ ਦੀਆਂ ਸੁਰਖੀਆਂ ਬਣ ਕੇ ਇਸ ਜਹਾਨ ਤੋਂ ਵਿਦਾ ਹੋ ਰਹੇ ਹਨ ਪਰ ਸਰਕਾਰ ਅਤੇ ਪ੍ਸ਼ਾਸ਼ਨ ਸਿਰਫ ਖਾਨਾਪੂਰਤੀ ਕਰਕੇ ਟਾਈਮ ਪਾਸ ਕਰ ਰਿਹਾ ਹੈ। ਅਜਿਹੇ ਮਹੌਲ ਵਿੱਚ ਅੱਜ ਦੇ ਨੌਜਵਾਨ ਅੱਗੇ ਚੁਣੌਤੀਆਂ ਦੀ ਭਰਮਾਰ ਹੈ ਤੇ ਇਹ ਵੇਖਣ ਵਾਲੀ ਗੱਲ ਹੋਵੇਗੀ ਕਿ ਅੱਜ ਦਾ ਨੌਜਵਾਨ ਇਹਨਾ ਚੁਣੌਤੀਆਂ ਦਾ ਸਾਹਮਣਾ ਕਿਵੇਂ ਕਰਦਾ ਹੈ। ਇਹਨਾ ਵਿਚਾਰਾਂ ਦਾ ਪ੍ਰਗਟਾਵਾ ਰੂਰਲ ਐਨ.ਜੀ.ਓ. ਮੋਗਾ ਦੇ ਪ੍ਧਾਨ ਮਹਿੰਦਰ ਪਾਲ ਲੂੰਬਾ ਨੇ ਅੱਜ ਰੂਰਲ ਐਨ.ਜੀ.ਓ. ਮੋਗਾ ਦੇ ਕਿੱਤਾਮੁਖੀ ਸਿਖਲਾਈ ਕੇਂਦਰ ਮੋਗਾ ਵਿਖੇ ਮਨਾਏ ਗਏ ਆਜਾਦੀ ਦਿਹਾੜੇ ਦੇ ਸਮਾਗਮ ਵਿੱਚ ਵਿਦਿਆਰਥੀਆਂ ਨੂੰ ਸੰਬੋਧਨ ਦੌਰਾਨ ਕੀਤਾ ।  ਇਸ ਮੋਕੇ ਸਰਬੱਤ ਦਾ ਭਲਾ ਅਤੇ ਐਨ.ਜੀ.ਓ. ਦੇ ਸਿਖਿਆਰਥੀਆਂ ਨੇ ਦੇਸ਼ ਭਗਤੀ ਦੇ ਗੀਤ, ਕੋਰੀਓਗ੍ਾਫੀਆਂ, ਸਕਿੱਟ, ਨਾਟਕ ਸਮੇਤ ਸੱਭਿਆਚਾਰਕ ਨਾਚ ਜਿਵੇਂ ਸੰਮੀ, ਗਿੱਧਾ ਅਤੇ ਭੰਗੜਾ ਪੇਸ਼ ਕੀਤਾ । ਇਸ ਮੌਕੇ ਬਲੱਡ ਪੋ੍ਰਜੈਕਟ ਇਚਾਰਜ ਦਵਿੰਦਰਜੀਤ ਸਿੰਘ ਗਿੱਲ ਅਤੇ ਦਫਤਰ ਸਕੱਤਰ ਸੁਖਦੇਵ ਸਿੰਘ ਬਰਾੜ ਨੇ ਵੀ ਬੱਚਿਆਂ ਅੰਦਰ ਦੇਸ਼ ਭਗਪੀ ਦਾ ਜਜਬਾ ਪੈਦਾ ਕੀਤਾ ਅਤੇ ਉਹਨਾ ਨੂੰ ਸਮਾਜ ਪ੍ਤੀ ਬਣਦੀਆਂ ਜਿੰਮੇਵਾਰੀਆਂ ਦਾ ਅਹਿਸਾਸ ਕਰਵਾਇਆ । ਮੰਚ ਸੰਚਾਲਨ ਸਪੀਕਿੰਗ ਟੀਚਰ ਜਸਵੰਤ ਸਿੰਘ ਪੁਰਾਣੇਵਾਲਾ ਨੇ ਬੜੀ ਖੂਬਸੂਰਤੀ ਨਾਲ ਕੀਤਾ । ਇਸ ਮੋਕੇ ਦਫਤਰ ਇੰਚਾਰਜ ਮੈਡਮ ਜਸਵੀਰ ਕੌਰ, ਕੰਪਿਊਟਰ ਟੀਚਰ ਮੈਡਮ ਰੀਤੂ, ਸਿਲਾਈ ਟੀਚਰ ਮੈਡਮ ਸੁਖਵਿੰਦਰ ਕੌਰ ਅਤੇ ਪਾਰਲਰ ਟੀਚਰ ਮੈਡਮ ਕਮਲਪ੍ੀਤ ਕੌਰ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿਖਿਆਰਥੀ ਹਾਜ਼ਰ ਸਨ ।