ਇਨਰ ਵਹੀਲ ਕਲੱਬ ਮੋਗਾ ਰਾਇਲ ਅਤੇ ਸੇਵਾ ਭਾਰਤੀ ਕਲੱਬ ਨੇ ਮਨਾਇਆ ਆਜ਼ਾਦੀ ਦਿਵਸ

ਮੋਗਾ 1 ਅਗਸਤ (ਜਸ਼ਨ):  ਸ਼ਹੀਦੀ ਪਾਰਕ ਵਿਚ ਇਨਰ ਵਹੀਲ ਕਲੱਬ ਮੋਗਾ ਰਾਇਲ ਅਤੇ ਸੇਵਾ ਭਾਰਤੀ ਕਲੱਬ ਮੋਗਾ ਨੇ 72ਵਾਂ ਆਜ਼ਾਦੀ ਦਿਵਸ ਮਨਾਇਆ। ਇਸ ਮੌਕੇ ਕਲੱਬ ਦੁਆਰਾ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ। ਇਸ ਮੌਕੇ ਕਲੱਬ ਅਤੇ ਸੇਵਾ ਭਾਰਤੀ ਵੱਲੋਂ ਜ਼ਰੂਰਤਮੰਦ ਬੱਚਿਆਂ ਦੇ ਲਈ ਸਟੇਸ਼ਨਰੀ ਦਾ ਸਾਮਾਨ ਦਿੱਤਾ ਗਿਆ ਅਤੇ ਬੱਚਿਆਂ ਨੂੰ ਮਨ ਲਗਾ ਕੇ ਪੜਾਈ ਕਰਨ ਲਈ ਪ੍ਰੇਰਿਤ ਕੀਤਾ ਗਿਆ। ਕਲੱਬ ਪ੍ਰਧਾਨ ਬਾਲਾ ਖੰਨਾ ਨੇ ਬੱਚਿਆਂ ਦੀ ਆਜ਼ਾਦੀ ਦੇ ਮਾਇਨੇ ਅਤੇ ਸਾਡੇ ਦੇਸ਼ ਨੂੰ ਕਿਸ ਤਰਾਂ ਆਜ਼ਾਦੀ ਮਿਲੀ, ਬਾਰੇ ਦੱਸਿਆ ਗਿਆ। ਇਸ ਮੌਕੇ ਕਲੱਬ ਦੇ ਮੈਂਬਰ ਰਿਆ ਅਰੋੜਾ, ਰੂੁਪਾਲੀ ਕੰਡਾ, ਰਾਖੀ ਸਿੰਗਲਾ, ਸਰਿਤਾ ਸੂਦ, ਆਂਚਲ ਗਰੋਵਰ ਆਦਿ ਹਾਜ਼ਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ