ਡਰੋਲੀ ਭਾਈ ਵਿਖੇ ਸ਼ਹੀਦ ਸੰਤ ਬਾਬਾ ਚਰਨ ਸਿੰਘ ਬੀੜ ਸਾਹਿਬ ਦੇ ਸ਼ਹੀਦੀ ਦਿਵਸ ਤੇ ਸ਼ਹੀਦੀ ਸਮਾਗਮ 18 ਨੂੰ

ਮੋਗਾ 17 ਅਗਸਤ (ਜਸ਼ਨ):ਮੋਗਾ ਜ਼ਿਲੇ ਦੇ ਇਤਿਹਾਸਕ ਨਗਰ ਡਰੋਲੀ ਭਾਈ ਦੇ ਗੁਰਦੁਆਰਾ ਗੁਰੂ ਕੇ ਮਹਿਲ ਪਾਤਸ਼ਾਹੀ ਛੇਵੀਂ, ਸੱਤਵੀਂ, ਨੌਵੀਂ ਵਿਖੇ ਸ੍ਰੀਮਾਨ ਸੰਤ ਬਾਬਾ ਖੜਕ ਸਿੰਘ ਜੀ ਦੇ ਉੱਤ੍ਰਾਧਿਕਾਰੀ ਕੌਮੀ ਸ਼ਹੀਦ ਸੰਤ ਬਾਬਾ ਚਰਨ ਸਿੰਘ ਜੀ ਬੀੜ ਸਾਹਿਬ ਵਾਲੇ ਮਹਾਂਪੁਰਸ਼ਾਂ ਦੇ ਸ਼ਹੀਦੀ ਦਿਵਸ ਤੇ ਸ਼ਹੀਦੀ ਸਮਾਗਮ 18 ਅਗਸਤ ਸ਼ਨੀਵਾਰ  ਨੂੰ ਉਨਾਂ ਦੇ ਉੱਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਕਾਰ ਸੇਵਾ ਵਾਲੇ ਅਤੇ ਸੇਵਾਦਾਰਾਂ ਦੀ ਦੇਖ ਰੇਖ ਹੇਠ ਹੋਵੇਗਾ। ਜਿੱਥੇ ਗੁਰਬਾਣੀ ਪਾਠ ਦੇ ਭੋਗ ਉਪਰੰਤ ਕਥਾ - ਕੀਰਤਨ ਦੀਵਾਨ ਸਜਣਗੇ। ਸੰਗਤਾਂ ਨੂੰ ਅੰਮਿ੍ਰਤ ਵੇਲੇ ਤੋਂ ਦੁਪਹਿਰ ਤੱਕ ਸਤਿਸੰਗਤ ਦਾ ਲਾਹਾ ਲੈਣ ਦੀ ਅਪੀਲ ਕਰਦੇ ਹੋਏ ਉੱਤ੍ਰਾਧਿਕਾਰੀ ਡਾ. ਸੰਤ ਬਾਬਾ ਗੁਰਨਾਮ ਸਿੰਘ ਜੀ ਡਰੋਲੀ ਭਾਈ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਵਿਸ਼ਾਲ ਸ਼ਹੀਦੀ ਸਮਾਗਮ ਦੋ ਦਸੰਬਰ ਨੂੰ ਹੋਵੇਗਾ ਜਿੱਥੇ ਲੱਖਾਂ ਸੰਗਤਾਂ ਪੁੱਜਣਗੀਆਂ ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ