ਬਾਦਲਾਂ ਦੇ ਗੁੰਮਰਾਹਕੁੰਨ ਪਰਚਾਰ ਦੇ ਬਾਵਜ਼ੂਦ ਵੀ ਬਰਗਾੜੀ ੲਿਨਸਾਫ ਮੋਰਚੇ ਵਿੱਚ ਹਜਾਰਾ ਸਿੱਖ ਸੰਗਤਾਂ ਦੇ ਕਾਫਲੇ ਲਗਾਤਾਰ ਜਾਰੀ : ਜਥੇਦਾਰ ਮੰਡ, ਜਥੇਦਾਰ ਦਾਦੂਵਾਲ

ਬਰਗਾੜੀ .16 ਅਗਸਤ,( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ) ਬਰਗਾੜੀ ਇਨਸਾਫ ਮੋਰਚੇ ਨੂੰ ਚੱਲਦਿਅਾ 77 ਦਿਨ ਹੋ ਗਏ ਹਨ ਪਰ ਬਾਦਲ ਲਾਣੇ ਨੇ ਮੋਰਚੇ ਖਿਲਾਫ ਬਹੁਤ ਗੁੰਮਰਾਹਕੁੰਨ ਪਰਚਾਰ ਕੀਤਾ ਪਰ ਸਿੱਖ ਸੰਗਤਾਂ ਦੇ ਸਮਰੱਥਣ ਵਿੱਚ ਕੋਈ ਕਮੀ ਨਹੀ ਆਈ ਸਗੋਂ ਉਤਸ਼ਾਹ ਹੋਰ ਪਰਚੰਡ ਹੋਇਆ ।ਇੰਨਾਂ ਵਿਚਾਰਾਂ ਦਾ ਪਰਗਟਾਵਾ ਜਥੇਦਾਰ ਧਿਆਨ ਸਿੰਘ ਮੰਡ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਅਮਰੀਕ ਸਿੰਘ ਅਜਨਾਲਾ ਨੇ ਅੱਜ ਮੋਰਚੇ ਦੇ 77 ਦਿਨ ਪੂਰੇ ਹੋਣ ਤੇ ਕੀਤਾ। ਉਨਾਂ ਕਿਹਾ ਕੇ ਦੇਸ਼ ਵਿਦੇਸ਼ ਦੀਆਂ ਸਿੱਖ ਸੰਗਤਾਂ ਜਥੇਬੰਦੀਆਂ ਗੁਰਦੁਆਰਾ ਪਰਬੰਧਕ ਕਮੇਟੀਆਂ ਸਭਾ ਸੁਸਾਇਟੀਆਂ ਨੇ ਮੋਰਚੇ ਲਈ ਤਨ ਮਨ ਧਨ ਨਾਲ ਭਰਪੂਰ ਸਮਰਥਣ ਕੀਤਾ ਹੈ ਜਿਸ ਨਾਲ ਮੋਰਚਾ ਸਫਲਤਾ ਵੱਲ ਵਧ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਵੀ ਬੇਅੰਤ ਜੱਥਿਆਂ ਨੇ ਬਰਗਾੜੀ ਪੁੱਜਣ ਦੀ ਸੂਚਨਾ ਦਿੱਤੀ ਹੈ ।ਮੋਰਚੇ ਦੇ 77ਵੇਂ ਦਿਨ ਬਾਬਾ ਦਰਸ਼ਨ ਸਿੰਘ ਢੱਕੀ ਸਾਹਿਬ ਵਾਲੇ ,ਬਾਬਾ ਫੌਜ਼ਾ ਸਿੰਘ ਸੁਭਾਨੇ ਵਾਲੇ ,ਬਾਬਾ ਦਰਸ਼ਨ ਸਿੰਘ ਬਾਠਾਂ ਵਾਲੇ ਬਾਬਾ ਹਿੰਮਤ ਸਿੰਘ ਛੰਨਾਂ, ਬਾਬਾ ਧਰਮਪਾਲ ਸਿੰਘ ਧਮੋਟ ,ਬਾਬਾ ਰਾਜਾਰਾਜ਼ ਸਿੰਘ ਮਾਲਵਾ ਤਰਨਾਂ ਦਲ ਨਿਹੰਗ ਸਿੰਘਾਂ, ਬਾਬਾ ਬੂਟਾ ਸਿੰਘ ਜੋਧਪੁਰੀ ,ਬਾਬਾ ਮੋਹਨ ਦਾਸ ਬਰਗਾੜੀ ,ਬਾਬਾ ਗੁਰਚਰਨ ਸਿੰਘ ਕੋਟਗੰਗੂਰਾਏ, ਬਾਬਾ ਬੁੱਢਾ ਸਾਹਿਬ ਗਰੰਥੀ ਸਭਾ ਢੱਕੀ ਸਾਹਿਬ ਦੇ ਪਰਧਾਨ ਭਾਈ ਸਰਜੰਤ ਸਿੰਘ ਬਾਬਾ, ਜਗਤਾਰ ਸਿੰਘ ਬਾਬਾ ,ਬੂਟਾ ਸਿੰਘ ਭਾਈਰੂਪਾ ,ਬੀਬੀ ਗੁਰਵਿੰਦਰ ਕੋਰ ,ਮਾਤਾ ਭਾਗੋ ਦਲ ਢੱਕੀ ਸਾਹਿਬ ਤੋਂ ਬਰਗਾੜੀ ਪੁੱਜੇ ਬਾਬਾ ਹਰਬੰਸ ਸਿੰਘ ਜੈਨਪੁਰ, ਬਾਬਾ ਅਮਰਜੀਤ ਸਿੰਘ ਬਨਭੌਰਾ, ਸਰਦਾਰ ਕਰਨੈਲ ਸਿੰਘ ਨਾਰੀਕੇ ਜਨਰਲ ਸਕੱਤਰ ਅਕਾਲੀ ਦਲ ਅੰਮਿ੍ਤਸਰ ਮੋਰਚੇ ਵਿੱਚ ਬਹੁਤ ਸਾਰਾ ਗੁਰੂ ਕਾ ਲੰਗਰ ਅਤੇ ਸੰਗਤਾਂ ਦਾ ਜੱਥਾ ਲੈਕੇ ਪੁੱਜੇ , ਬੂਟਾ ਸਿੰਘ  ਜਨਰਲ ਸਕੱਤਰ ਅਕਾਲੀ ਦਲ 1920 ਪਿੰਡ ਕਾਲੇਕੇ ਤੋਂ ਸੈ਼ਂਕੜੇ ਸਿੱਖ ਸੰਗਤਾਂ ਦਾ ਜੱਥਾ ਲੈਕੇ ਪੁੱਜੇ ,ਬਾਬਾ ਦਰਸਨ ਸਿੰਘ ਢੱਕੀ ਵਾਲੇ ਆਪਣੇ ਨਾਲ ਬਹੁਤ ਸਾਰੇ ਸੰਤ ਮਹਾਂਪੁਰਸ਼ਾਂ ਅਤੇ ਸਿੱਖ ਸੰਗਤਾਂ ਦਾ ਕਾਫਲਾ ਲੈਕੇ ਮੋਰਚੇ ਵਿੱਚ ਪੁੱਜੇੇ ,ਪਿੰਡ ਡੋਗਰ ਨੰਦਿਆਂਵਾਲੀ ਗੁਰਦਾਸਪੁਰ ਡਾਗੋਂ ਬੁਰਜ ਹਰੀਕਾ ਤੋਂ ਵੀ ਸੰਗਤਾਂ ਦੇ ਜੱਥੇ ਪੁੱਜੇ ਸਿੱਖ ਸੰਗਤਾਂ ਦਾ ਧੰਨਵਾਦ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਕੀਤਾ। ਢਾਡੀ ਤਲਵੰਡੀ ਫੱਤੂ ਵਾਲੀਆ ਬੀਬੀਆਂ ਦਾ ਜੱਥਾ ,ਕਵੀਸ਼ਰ ਗੁਰਮੁੱਖ ਸਿੰਘ ਐਮ ਏ ,ਢਾਡੀ ਸਾਧੂ ਸਿੰਘ ਧੰਮੂ ,ਢਾਡੀ ਦਰਸਨ ਸਿੰਘ ਦਲੇਰ ,ਢਾਡੀ ਬੀਬੀ ਵੀਰਪਾਲ ਕੌਰ ਸਿਧਵਾਂ ਕਾਲਜ਼ ,ਢਾਡੀ ਰਣਜੀਤ ਸਿੰਘ ਮੌੜ ਮੰਡੀ ,ਰਾਗੀ ਜਤਿੰਦਰ ਸਿੰਘ ਸੈਦਾ ਰੁਹੇਲਾ ਦੇ ਜੱਥਿਆਂ ਨੇ ਗੁਰਬਾਣੀ ਕਥਾ ਕੀਰਤਨ ਨਾਲ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ ।ਸਟੇਜ਼ ਦੀ ਸੇਵਾ ਰਣਜੀਤ ਸਿੰਘ ਵਾਂਦਰ ਨੇ ਨਿਭਾਈ। ਪਿੰਡ ਜੈਨਪੁਰ, ਈਸੜਾ ,ਬਨਭੌਰਾ ,ਬਰਗਾੜੀ ,ਰੋੜੀਕਪੂਰਾ, ਰਣ ਸਿੰਘ ਵਾਲਾ ,ਠੱਠੀਭਾਈ ,ਝੱਖੜਵਾਲਾ, ਵਾਂਦਰ ,ਸਰਾਵਾਂ ,ਮੱਲਕੇ, ਧੂੜਕੋਟ ਕਾਲੇਕੇ ,ਪੰਥਕ ਸੇਵਾ ਲਹਿਰ ਦਾਦੂ ਸਾਹਿਬ ਅਤੇ ਅਕਾਲੀ ਦਲ ਅੰਮਿ੍ਤਸਰ ਦੀ ਸਿੱਖ ਸੰਗਤ ਨੇ ਗੁਰੂ ਕੇ ਲੰਗਰ ਛਬੀਲਾਂ ਦੀ ਵਿਸੇਸ਼ ਸੇਵਾ ਕੀਤੀ 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ