ਵਿਸ਼ਨੂੰ ਡੇਅਰੀ ਬਾਘਾਪੁਰਾਣਾ ’ਤੇ ਵੱਜਿਆ ਛਾਪਾ ,ਮਾਲਕ ਰਾਕੇਸ਼ ਕੁਮਾਰ ਖਿਲ਼ਾਫ ਪਰਚਾ ਦਰਜ, ਲੋਕਾਂ ਕੀਤੀ ਮੰਗ , ਹਰ ਹਫਤੇ ਚੈਕਿੰਗ ਹੋਣੀ ਚਾਹੀਦੀ ਹੈ

ਮੋਗਾ/ਬਾਘਾਪੁਰਾਣਾ,16 ਅਗਸਤ (ਰਾਜਿੰਦਰ ਸਿੰਘ ਕੋਟਲਾ/ਪਵਨ ਗਰਗ):ਸਥਾਨਕ ਸ਼ਹਿਰ ਦੀ ਗਿਆਨੀ ਜੈਲ ਵਾਲੇ ਚੌਂਕ ਵਿਖੇ ਸਥਿਤ ’ਵਿਸ਼ਨੂੰ ਡੇਅਰੀ’ ਵਿਖੇ ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ ਬਰਾੜ ਅਤੇ ਡੇਅਰੀ ਵਿਭਾਗ ਦੇ ਡਿਪਟੀ ਡਾਇਰੈਕਟਰ ਨਿਰਭੇੈ ਸਿੰਘ ਦੀ ਅਗਵਾਈ ਹੇਠ ਸਿਹਤ ਵਿਭਾਗ,ਡੇਅਰੀ ਵਿਭਾਗ,ਫੂਲ ਸਪਲਾਈ ਵਿਭਾਗ. ਪੀਡੀਐਫਏ ਅਤੇ ਪੰਜਾਬ ਪੁਲਿਸ ਦੀਆਂ ਟੀਮਾਂ ਵੱਲੋਂ ਸਾਂਝੀ ਰੇਡ ਕਰਨ ਦਾ ਸਮਾਚਾਰ ਪ੍ਰਤਾਪ ਹੋਇਆ ਹੈ। ਥਾਣਾ ਮੁਖੀ ਜੰਗਜੀਤ ਸਿੰਘ ਰੰਧਾਵਾਂ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ’ਵਿਸ਼ਨੂੰ ਡੇਅਰੀ’ ਦੇ ਮਾਲਕ ਰਾਕੇਸ਼ ਕੁਮਾਰ (ਮਿੰਟੂੁ)ਪੁੱਤਰ ਵਿਸ਼ਨੂੰੁ ਭਗਵਾਨ ਬਾਘਾਪੁਰਾਣਾ ਖਿਲਾਫ ਆਈਪੀਸੀ ਪੂਟ ਐਂਡ ਸੇਫਟੀ ਐਕਟ 2006 ਤਹਿਤ ਧਾਰਾ ਤਹਿਤ ਐਫਆਈਆਰ ਨੰਬਰ 155 ਧਾਰਾ 272,273,274 ਅਤੇ 420 ਮੁਤਾਬਕ ਪਰਚਾ ਦਰਜ ਕਰ ਲਿਆ ਹੈ। ਉਨਾਂ ਦੱਸਿਆ ਕਿ ਡੇਅਰੀ ਚੋਂ 2 ਡਰੰਮ ਕੈਮੀਕਲ,2740 ਕਿੋਲੋ ਦੇਸੀ ਘਿਉ, 210 ਕਿਲੋੋ ਪਨੀਰ,100 ਕਿਲੋ ਪਾਊਡਰ ਦੁੱਧ,350 ਕਿਲੋ ਤਰਲ ਦੁੱਧ,320 ਕਿਲੋ ਦਹੀਂ ਅਤੇ 24 ਪੈਕਟ ਸਰਫ ਦੇ ਪ੍ਰਾਪਤ ਹੋਏ ਹਨ। ਸਹਾਇਕ ਕਮਿਸ਼ਨਰ ਹਰਪ੍ਰੀਤ ਕੌਰ ਬਰਾੜ ਨੇ ਪ੍ਰੈਸ ਨੰੂ ਦੱਸਿਆ ਕਿ ਦੁੱਧ,ਦਹੀਂ ਪਨੀਰ ਆਦਿ ਦੇ ਸੈਂਪਲ ਭਰ ਕੇ ਲਬਾਰਟਰੀ ਭੇਜ ਦਿੱਤੇ ਹਨ ਜਿਨਾਂ ਦੀ ਰਿਪੋਟ ਆਉਣ ਤੋਂ ਬਾਅਦ ਦੋਸ਼ ਸਾਬਤ ਪਾਏ ਜਾਣ ’ਤੇ ਧਾਰਾ ’ਚ ਵਾਧਾ ਕੀਤਾ ਜਾ ਸਕਦਾ ਹੈ।  ਇੱਕ ਵੱਖਰੇ ਪ੍ਰੈਸ ਬਿਆਨ ਰਾਹੀਂ ਸਿਹਤ ਚਿੰਤਕ ਲੋਕਾਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ ਲਬਾਰਟਰੀ ਦੀ ਰਿਪੋਟ ਆਉਣ ਤੋਂ ਬਾਅਦ ਇਨਾਂ ’ਤੇ ਦੋਸ਼ ਸਾਬਤ ਹੁੰਦੇ ਹਨ ਤਾਂ ਉਹ ਆਪਣੇ ਤੌਰ ’ਤੇ ਡੇਅਰੀ ਮਾਲਕਾਂ ਖਿਲਾਫ ਕੋਰਟ ਜਾਣਗੇ ਕਿਉਂਕਿ ਉਹ ਲੰਬੇ ਸਮੇਂ ਤੋਂ ਡੇਅਰੀ ਤੋਂ ਦੁੱਧ,ਦਹੀਂ ਅਤੇ ਪਨੀਰ ਖਰੀਦਦੇ ਰਹੇ ਹਨ। ਡੇਅਰੀ ’ਤੇ ਛਾਪਾ ਪੈਣ ਦੀ ਖਬਰ ਸੁਣਨ ਸਾਰ ਹੀ ਸਥਾਨਕ ਸ਼ਹਿਰ ਦੀਆਂ ਕਰਿਆਨੇ ਦੀਆਂ ਦੁਕਾਨਾਂ,ਕੈਨਫੇੈਕਸ਼ਨਰੀ ਦੀਆਂ ਦੁਕਾਨਾਂ, ਹੋਟਲ,ਡੇਅਰੀਆਂ ਆਦਿ ਬੰਦ ਹੋ ਗਈਆਂ। ਲੋਕਾਂ ਨੇ ਕਿਹਾ ਕਿ ਜੇਕਰ ਦੁਕਾਨਾਂ ਸਿਹਤ ਵਿਭਾਗ ਦੀਆਂ ਟੀਮਾਂ ਆਉਣ ਕਰਕੇ ਬੰਦ ਕੀਤੀਆਂ ਗਈਆਂ ਹਨ ਤਾਂ ਸਾਫ ਜਾਹਰ ਹੁੰਦਾ ਹੈ ਕਿ ਲੋਕਾਂ ਦੀ ਸਿਹਤ ਨਾਲ ਸ਼ਰੇਆਮ ਖਿਲਵਾੜ ਹੋ ਰਿਹਾ ਹੈ। ਲੋਕਾਂ ਨੇ ਮੰਗ ਕੀਤੀ ਕਿ ਖਾਣ-ਪੀਣ ਵਾਲੀਆਂ ਚੀਜਾਂ ਦੀਆਂ ਦੁਕਾਨਾਂ ’ਤੇ ਹਰ ਹਫਤੇ ਚੈਕਿੰਗ ਹੋਣੀ ਚਾਹੀਦੀ ਹੈ ਅਤੇ ਇਹ ਚੈਕਿੰਗ ਪਾਰਦਰਸ਼ੀ ਹੋਣੀ ਚਾਹੀਦੀ ਹੈ ਨਾਂ ਕਿ ਪਿਛਲੇ ਦਰਵਾਜਿਓਂ ਲੈਣ-ਦੇਣ ਕਰਕੇ ਚੈੰਿਕੰਗ ਹੋਵੇ., ਤਾਂ ਜੋ ਕਿ ਲੋਕਾਂ ਵੱਲੋਂ ਆਪਣੀਆਂ ਜੇਬਾਂ ਲੁਟਾ ਕੇ ਤਾਂ ਮਿਆਰੀ ਚੀਜਾਂ ਖਾਣ ਲਈ ਮਿਲ ਜਾਣ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ