ਸਮਾਜ ਸੇਵਾ ਨੂੰ ਪ੍ਰਣਾਏ ਸਮਾਜ ਸੇਵੀ ਬਲਕਾਰ ਸਿੰਘ ਦੀ ਅਗਵਾਈ ਵਿਚ ਲੰਗਰ ਲਗਾਇਆ

ਮੋਗਾ,16 ਅਗਸਤ (ਜਸ਼ਨ) - ਅੱਜ ਅਕਾਲਸਰ ਰੋਡ ਮੋਗਾ ਵਿਖੇ ਛੋਲਿਆਂ ਅਤੇ ਭਟੂਰਿਆਂ ਦਾ ਲੰਗਰ ਲਗਾਇਆ ਗਿਆ । ਸਮਾਜ ਸੇਵਾ ਨੂੰ ਪ੍ਰਣਾਏ ਸਮਾਜ ਸੇਵੀ ਬਲਕਾਰ ਸਿੰਘ ਨੇ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ  ਕਿ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਅਠਾਰਾਂ ਸਾਲਾਂ ਤੋਂ ਹਰ ਸਾਲ ਪੰਦਰਾਂ ਅਗਸਤ ਵਾਲੇ ਦਿਨ ਛੋਲਿਆਂ ਭਟੂਰਿਆਂ ਦਾ ਲੰਗਰ ਲਗਾਇਆ ਜਾਂਦਾ ਹੈ ਇਸੇ ਤਰਾਂ ਅੱਜ ਉਹਨਾਂ ਵੱਲੋਂ ਲਗਾਏ ਲੰਗਰ ਵਿਚ ਸੰਗਤਾਂ ਨੇ ਭਰਵੀਂ ਹਾਜ਼ਰੀ ਲਗਾਈ ਅਤੇ ਸੇਵਾਦਾਰਾਂ ਨੇ ਨਿਸ਼ਕਾਮ ਸੇਵਾ ਨਿਭਾਈ । ਇਸ ਮੌਕੇ ਸੇਵਾਦਰਾਂ ਨੇ ਰਾਹਗੀਰਾਂ ਨੂੰ ਛੋਲੇ ਭਟੂਰਿਆਂ ਦਾ ਲੰਗਰ ਵਰਤਾਇਆ ਅਤੇ ਠੰਢੇ ਮਿੱਠੇ ਜਲ ਦੀ ਛਬੀਲ ਲਗਾਈ ਗਈ।  ਇਸ ਮੌਕੇ ਸਰਦਾਰ ਬਲਕਾਰ ਸਿੰਘ ਨੇ ਸਹਿਯੋਗ ਦੇਣ ਵਾਲੇ ਸਮੂਹ ਸੇਵਾਦਾਰਾਂ ਦਾ ਧੰਨਵਾਦ ਕਰਦਿਆਂ ਆਖਿਆ ਕਿ ਚੌਥੇ ਪਾਤਿਸ਼ਾਹ ਗੁਰੂ ਰਾਮਦਾਸ ਜੀ ਵੱਲੋਂ ਚਲਾਈ ਲੰਗਰ ਦੀ ਰੀਤ ਸਿੱਖੀ ਦੇ ਸਰਬੱਤ ਦੇ ਭਲੇ ਦੇ ਫਲਸਫੇ ਕਾਰਨ ਸਮੁੱਚੀ ਦੁਨੀਆਂ ਵਿਚ ਸਿੱਖੀ ਦਾ ਨਾਮ ਰੌਸ਼ਨਾ ਰਹੀ ਹੈ ਅਤੇ ਜਿਹਨਾਂ ਸੇਵਾਦਾਰਾਂ ਨੇ ਇਹ ਸੇਵਾ ਨਿਭਾਈ ਹੈ ਉਹ ਧੰਨਤਾ ਦੇ ਪਾਤਰ ਹਨ। ਇਸ ਮੌਕੇ ਹਿੰਮਤ ਸਿੰਘ ਚੇਅਰਮੈਨ ਬੀ ਸੀ ਵਿੰਗ ਸ਼ਹਿਰੀ ਕਾਂਗਰਸ, ਲਖਬੀਰ ਸਿੰਘ ਲੱਕੀ,ਗੁਰਪ੍ਰੀਤ ਸਿੰਘ ਗੋਪੀ,ਅਮਨਪ੍ਰੀਤ ਸਿੰਘ, ਸਿਮਰਨਜੀਤ ਸਿੰਘ, ਵਿਜੇ ਕਾਲੜਾ, ਸ਼ੈਂਕੀ ,ਪਿ੍ਰਤਪਾਲ ਸਿੰਘ, ਸੋਨੂੰ  ਅਤੇ ਸਮੁੱਚਾ ਜੱਬਲ ਪਰਿਵਾਰ ਹਾਜ਼ਰ ਸੀ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ