ਪਿੰਡਾਂ ਲਈ ਬਣੇ ਚਾਨਣ ਮੁਨਾਰੇ, ਅਮਰ ਸਿੰਘ ਵੈਲਫੇਅਰ ਕਲੱਬ ਨੇ ਦਾਨੀ ਵੀਰਾਂ ਦੇ ਸਹਿਯੋਗ ਨਾਲ ਬਦਲੀ ਪਿੰਡ ਕਪੂਰੇ ਦੀ ਨੁਹਾਰ

ਮੋਗਾ,16 ਅਗਸਤ (ਜਸ਼ਨ): ਬੇਸ਼ੱਕ ਪਿੰਡਾਂ ਸ਼ਹਿਰਾਂ ਦਾ ਵਿਕਾਸ ਕਰਵਾਉਣਾ ਸਰਕਾਰ ਦੀ ਜਿੰਮੇਵਾਰੀ ਹੰੁਦੀ ਹੈ ਪਰ ਗੁਰਬਾਣੀ ਆਸ਼ੇ ਮੁਤਾਬਕ ਆਪਣੇ ਹੱਥੀਂ ਆਪਣਾ ਕਾਰਜ ਸਵਾਰਨ ਦੀ ਨਸੀਹਤ ਮੁਤਾਬਕ ਅਮਰ ਸਿੰਘ ਵੈਲਫੇਅਰ ਕਲੱਬ ਦੇ ਸਮੂਹ ਮੈਂਬਰਾਂ ਨੇ ਦਾਨੀ ਵੀਰਾਂ ਅਤੇ ਪ੍ਰਵਾਸੀਆਂ ਦੇ ਸਹਿਯੋਗ ਨਾਲ ਪਿੰਡ ਕਪੂਰੇ ਦੀ ਨੁਹਾਰ ਹੀ ਬਦਲ ਕੇ ਰੱਖ ਦਿੱਤੀ ਹੈ।ਜਿੱਥੇ ਪ੍ਰਧਾਨਗੀਆਂ ਅਤੇ ਅਖ਼ਬਾਰਾਂ ਵਿਚ ਨਾਮ ਛਪਵਾਉਣ ਦੀ ਇੱਛਾ ਕਾਰਨ ਉਸਾਰੂ ਸੋਚ ਦੱਬ ਕੇ ਰਹਿ ਜਾਂਦੀ ਹੈ ਉੱਥੇ ਅਮਰ ਸਿੰਘ ਵੈਲਫੇਅਰ ਕਲੱਬ ਦੇ ਅਹੁਦੇਦਾਰ ਅਤੇ ਮੈਂਬਰ ‘ਛਿਪੇ ਰਹਿਣ ਦੀ ਚਾਹ ’ ਮੁਤਾਬਕ ਸਿਰਫ ਨਿਸ਼ਕਾਮ ਸੇਵਾ ਵਿਚ ਯਕੀਨ ਰੱਖਦੇ ਹਨ । ਕਲੱਬ ਦੇ ਨੁਮਾਇੰਦੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ  ਕਲੱਬ ਵੱਲੋਂ ਸ਼ਹੀਦ ਹੌਲਦਾਰ ਅਵਤਾਰ ਸਿੰਘ ਦੀ ਕੁਰਬਾਨੀ ਪ੍ਰਤੀ ਨਤਮਸਤਕ ਹੰੁਦਿਆਂ ਸੀਨੀਅਰ ਸੈਕੰਡਰੀ ਸਕੂਲ ਵਿਚ ਸ਼ਹੀਦ ਹੌਲਦਾਰ ਅਵਤਾਰ ਸਿੰਘ ਜੀ ਦੀ ਯਾਦਗਾਰ ਬਣਾਈ ਗਈ  ਹੈ ਜੋ ਵਿਦਿਆਰਥੀਆਂ ਲਈ ਪ੍ਰਰੇਨਾ ਸਰੋਤ ਬਣ ਰਹੀ ਹੈ। ਉਹਨਾਂ ਦੱਸਿਆ ਕਿ ਸਾਰੇ ਨਗਰ ਦੀ ਗਲੀਆਂ-ਨਾਲੀਆਂ ਦੀ ਸਫਾਈ ਲਗਾਤਾਰ ਕਰਵਾਈ ਜਾਂਦੀ ਹੈ , ਸਾਰੇ ਨਗਰ ਵਿਚ ਐਲ.ਈ.ਡੀ. ਲਾਈਟਾਂ ਲਾਈਆਂ ਗਈਆਂ ਹਨ , ਫਿਰਨੀ ਵਾਲੀਆਂ ਲਾਈਟਾਂ ਦਾ ਬਿੱਲ ਕਲੱਬ ਦੇ ਰਿਹਾ ਹੈ, ਸੀਨੀਅਰ ਸੈਕੰਡਰੀ ਸਕੂਲ ਅਤੇ ਪ੍ਰਾਇਮਰੀ ਸਕੂਲ ਵਿਚ ਲੜਕੀਆਂ ਲਈ ਬਾਥਰੂਮ ਬਣਾਏ ਗਏ ਹਨ , ਗੁਰਦੁਆਰਾ ਸਾਹਿਬ ਦੇ ਸਾਹਮਣੇ ਸੁੰਦਰ ਪਾਰਕ ਬਣਾਇਆ ਗਿਆ ਹੈ ,  ਰੌਲੀ ਪਿੰਡ ਵਾਲੇ ਰਸਤੇ ਟੁੱਟੇ  ਪੁਲ ਦੀ ਪੁਨਰ ਉਸਾਰੀ ਕੀਤੀ ਗਈ ਹੈ,  ਸਾਰੇ ਪਿੰਡ ਵਿੱਚ ਮੱਛਰ ਮਾਰਨ ਲਈ ਫੌਗ ਸਪਰੇਅ ਕੀਤੀ ਜਾਂਦੀ ਹੈ, ਸਾਰੇ ਪਿੰਡ ਵਿਚ ਟੁੱਟੀਆਂ ਪੁਲੀਆਂ ਨਵੀਆਂ ਬਣਾਈਆਂ ਗਈਆਂ ਨੇ , ਪਾਰਕਾਂ ਵਿਚ ਇੰਟਰਲੌਕ ਟਾਈਲਾਂ ਲਾਉਣ ਲਈ ਇੰਟਰਲੌਕ ਵਾਲੀ ਫੈਕਟਰੀ ਲਾਈ ਗਈ ਹੈ , ਹਰ ਘਰ ਵਿੱਚ ਫਲਦਾਰ ਬੂਟੇ ਲਗਾਏ ਗਏ ਨੇ , ਪਿੰਡ ਵਿਚ ਵਿਹਲੀਆਂ ਥਾਂਵਾਂ ਉੱਪਰ 2000 ਦੇ ਕਰੀਬ ਦਰੱਖਤ ਲਾਏ ਗਏ ਨੇ, ਹਰ ਸਾਲ ਸਕੂਲ ਵਿਚ ਪਹਿਲੇ, ਦੂਸਰੇ ਅਤੇ ਤੀਸਰੇ ਸਥਾਨ ਤੇ ਆਏ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ, ਪਿੰਡ ਦੇ ਪੁਰਾਣੇ ਬੱਸ ਸਟੈਂਡ ਢਾਹ ਕੇ ਨਵੇਂ ਬਣਾਏ ਗਏ ਨੇ ਤੇ ਇਹ ਸਾਰੇ ਕਾਰਜ ਐੱਨ ਆਰ ਆਈ ਵੀਰਾਂ ,ਪਿੰਡ ਵਾਸੀਆਂ ਅਤੇ ਦਾਨੀ ਸੱਜਣਾ ਦੇ ਸਹਿਯੋਗ ਨਾਲ ਕਲੱਬ ਮੈਂਬਰ ਹੱਥੀਂ ਸੇਵਾ ਕਰਕੇ ਨੇਪਰੇ ਚਾੜਦੇ ਨੇ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ