ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਹੋਈ

ਮੋਗਾ,16 ਅਗਸਤ(ਜਸ਼ਨ): ਇਲੈਕਟਰੋ ਹੋਮਿਓਪੈਥਿਕ ਡਾਕਟਰਜ਼ ਮੈਡੀਕਲ ਐਸੋਸੀਏਸ਼ਨ ਪੰਜਾਬ ਦੀ ਮਹੀਨਾਵਾਰ ਮੀਟਿੰਗ ਕੱਲ ਸਮਰਾਟ ਹੋਟਲ ਮੋਗਾ ਵਿਖੇ ਡਾ. ਮਨਜੀਤ ਸਿੰਘ ਸੱਗੂ ਦੀ ਪ੍ਰਧਾਨਗੀ ਹੇਠ ਹੋਈ। ਸ਼ੁਰੂਆਤ ਵਿਚ ਸਭ ਤੋਂ ਪਹਿਲਾਂ ਆਜ਼ਾਦੀ ਘੁਲਾਟੀਏ ਸ਼ਹੀਦਾਂ ਸ਼ਰਧਾਂਜਲੀ ਭੇਂਟ ਕੀਤੀ ਗਈ ,ਇਸ ਉਪਰੰਤ ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਜਲਦ ਤੋਂ ਜਲਦ ਰਾਜਸਥਾਨ ਦੀ ਤਰਜ਼ ਤੇ ਇਲੈਕਟ੍ਰੋਹੋਮਿਓਪੈਥੀ ਨੂੰ ਮਾਨਤਾ ਦਿੱਤੀ ਜਾਵੇ ਤਾਂ ਕਿ ਇਲੈਕਟਰੋਹੋਮਿਓਪੈਥਿਕ ਡਾਕਟਰ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ ਅਤੇ ਲੋਕਾਂ ਦੀ ਸੇਵਾ ਕਰ ਸਕਣ। ਇਸ ਸਮੇਂ ਚੇਅਰਮੈਨ ਡਾ. ਜਗਤਾਰ ਸਿੰਘ ਸੇਖੋਂ ਨੇ ਬਲਿੳੂ ਇਲੈਕਟਰੀਸਿਟੀ ਵਿਚ ਵਰਤੇ ਜਾਣ ਵਾਲੇ ਪੌਦੇ ਪਾਈਨਸ ਮੈਰੀਟੀਮਾਂ ਅਤੇ ਪਾਈਨਸ ਨੀਗਰਾ ਬਾਰੇ ਵਿਸਥਾਰਪੂਰਕ ਚਾਨਣਾ ਪਾਇਆ ਅਤੇ ਦੱਸਿਆ ਕਿ ਇਨਾਂ ਪੌਦਿਆਂ ਵਿਚ ਦਿਲ ਦੇ ਰੋਗਾਂ, ਗੁਰਦਿਆਂ, ਚਮੜੀ ਰੋਗਾਂ ਨੂੰ ਠੀਕ ਕਰਨ ਦੀ ਅਦਭੁੱਤ ਸ਼ਕਤੀ ਹੈ। ਡਾ: ਰਾਜਬੀਰ ਕੌਰ ਨੇ ਐਕਟਾਪਿਕ ਇਲਾਜ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ। ਡਾ: ਜਸਪਾਲ ਸਿੰਘ ਸੰਧੂ ਨੇ ਐਕਸਰੇ ਅਤੇ ਐਮ.ਆਰ.ਆਈ ਦੀਆਂ ਬਾਰੀਕੀਆਂ ਨੂੰ ਵਿਸਥਾਰਪੂਰਵਕ ਦੱਸਿਆ। ਡਾ. ਜਸਵਿੰਦਰ ਸਿੰਘ ਪ੍ਰਧਾਨ ਨੇ ਆਪਣੇ ਤਜ਼ੁਰਬੇ ਸਾਂਝੇ ਕੀਤੇ। ਇਸ ਸਮੇਂ ਪੰਜਾਬ ਅਤੇ ਹਰਿਆਣਾਂ ਤੋਂ ਵੱਡੀ ਗਿਣਤੀ ਵਿਚ ਡਾਕਟਰ ਪਹੁੰਚੇ ਹੋਏ ਸਨ, ਜਿਨਾਂ ਵਿਚ ਪ੍ਰੈਸ ਸਕੱਤਰ ਦਰਬਾਰਾ ਸਿੰਘ, ਮੀਤ ਪ੍ਰਧਾਨ ਡਾ. ਮਨਪ੍ਰੀਤ ਸਿੰਘ, ਕੈਸ਼ੀਅਰ ਡਾ. ਛਿੰਦਰ ਸਿੰਘ, ਡਾ. ਠੰਡੀ ਰਾਮ, ਸੁਨੀਲ ਵਰਮਾ, ਡਾ. ਮੋਹਨ ਮਹਿਤਾ, ਡਾ. ਸੰਜੈ ਕੁਮਾਰ, ਡਾ. ਕੇਵਲ ਬੁੱਕਣ ਆਦਿ ਹਾਜ਼ਰ ਸਨ।