ਆਜ਼ਾਦੀ ਦਿਵਸ ਮੌਕੇ ਸਾਬਕਾ ਵਿਧਾਇਕ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਵਿਸ਼ੇਸ਼ ਪ੍ਰਾਪਤੀਆਂ ਵਾਲੇ ਬੱਚਿਆਂ ਨੂੰ ਕੀਤਾ ਸਨਮਾਨਿਤ

ਨਿਹਾਲ ਸਿੰਘ ਵਾਲਾ,15 ਅਗਸਤ (ਜਸ਼ਨ)-ਅੱਜ ਨਿਹਾਲ ਸਿੰਘ ਵਾਲਾ ਵਿਖੇ ਸਾਬਕਾ ਵਿਧਾਇਕ ਅਤੇ ਹਲਕਾ ਇੰਚਾਰਜ ਬੀਬੀ ਰਾਜਵਿੰਦਰ ਕੌਰ ਭਾਗੀਕੇ ਨੇ ਆਜ਼ਾਦੀ ਦਿਵਸ ਦੇ ਸਮਾਗਮਾਂ ਵਿਚ ਸ਼ਿਰਕਤ ਕਰਦਿਆਂ ਆਖਿਆ ਕਿ ਭਾਰਤ ਦੀ ਆਜ਼ਾਦੀ ਲਈ ਸਮੇਂ-ਸਮੇਂ ’ਤੇ ਆਰੰਭੇ ਗਏ ਆਜ਼ਾਦੀ ਸੰਘਰਸ਼ਾਂ ‘ਚ ਦੇਸ਼ ਦੇ ਅਜ਼ਾਦੀ ਘੁਲਟੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਜਿਹਨਾਂ ਵਿਚ ਪੰਜਾਬੀਆਂ ਨੇ ਸਭ ਤੋਂ ਵੱਧ ਜਾਨਾਂ ਨੌਸ਼ਾਵਰ ਕਰਕੇ ਸਾਨੂੰ ਗੁੂਲਾਮੀਂ ਦੀਆਂ ਜ਼ੰਜੀਰਾਂ ਤੋਂ ਆਜ਼ਾਦ ਕਰਵਾਇਆ । ਇਸ ਮੌਕੇ ਸਕੂਲੀ ਬੱਚਿਆਂ ਨੇ ਵੱਖ ਵੱਖ ਵੰਨਗੀਆਂ ਪੇਸ਼ ਕਰਦਿਆਂ ਦਰਸ਼ਕਾਂ ਨੂੰ ਪ੍ਰਭਾਵਿਤ ਕੀਤਾ। ਇਸ ਮੌਕੇ ਤਹਿਸੀਲਦਾਰ ਪਵਨ ਕੁਮਾਰ, ਨਾਇਬ ਤਹਿਸੀਲਦਾਰ ਸੁਖਜੀਤ ਸਿੰਘ, ਬੀ ਡੀ ਪੀ ੳ ਕਿਰਪਾਲ ਸਿੰਘ,ਬਲਾਕ ਪ੍ਰਧਾਨ ਸੇਵਕ ਸਿੰਘ ਸੈਦੋਕੇ, ਸੂਬਾ ਸਕੱਤਰ ਭਜਨ ਸਿੰਘ ਜੈਦ, ਰੁਪਿੰਦਰ ਸਿੰਘ ਦੀਨਾ ਸਿਆਸੀ ਸਕੱਤਰ ਬੀਬੀ ਭਾਗੀਕੇ, ਜਗਸੀਰ ਸਿੰਘ ਨੰਗਲ, ਪੱਪੂ ਜੋਸ਼ੀ ਹਿੰਮਤਪੁਰਾ, ਸੁਖਦੇਵ ਸਿੰਘ ਸਾਬਕਾ ਸਰਪੰਚ ਹਿੰਮਤਪੁਰਾ, ਜਗਬੀਰ ਸਿੰਘ ਸੈਕਟਰੀ ਮਾਰਕੀਟ ਕਮੇਟੀ, ਦਿਲਬਾਗ ਸਿੰਘ ਐਸ ਐਚ ਓ. ਕੁਲਦੀਪ ਸਿੰਘ ਭੱਟੀ, ਸੁਪਰਡੈਂਟ ਪਰਸ਼ੋਤਮ ਕੁਮਾਰ, ਪ੍ਰਧਾਨ ਰੂਪ ਲਾਲ ਮਿੱਤਲ  ਆਦਿ ਵੀ ਹਾਜ਼ਰ ਸਨ ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ