ਆਜ਼ਾਦੀ ਦਿਹਾੜੇ ’ਤੇ ਪੜੋ ਪੰਜਾਬ,ਪੜਾਓ ਪੰਜਾਬ ਪ੍ਰੋਜੈਕਟ ਤਹਿਤ ਜ਼ਿਲੇ ‘ਚੋਂ ਅੱਵਲ ਆਉਣ ’ਤੇ ਸ:ਪਵਿੱਤਰ ਸਿੰਘ ਨਾਗਪਾਲ ਅਤੇ ਸ਼੍ਰੀਮਤੀ ਰਾਜਪ੍ਰੀਤ ਕੌਰ ਨਾਗਪਾਲ ਦਾ ਕੈਬਨਿਟ ਮੰਤਰੀ ਨੇ ਕੀਤਾ ਸਨਮਾਨ

ਮੋਗਾ, 15 ਅਗਸਤ (ਜਸ਼ਨ)- ਸਰਕਾਰੀ ਪ੍ਰਾਇਮਰੀ ਸਕੂਲ ਮੇਲਕ ਅਕਾਲੀਆਂ ਵਾਲਾ ਦੇ ਦੋਨੋਂ ਅਧਿਆਪਕਾਂ ਸ੍ਰੀ ਪਵਿੱਤਰ ਸਿੰਘ ਨਾਗਪਾਲ ਅਤੇ ਸ੍ਰੀਮਤੀ ਰਾਜਪ੍ਰੀਤ ਕੌਰ ਨਾਗਪਾਲ ਨੂੰ ਪੜੋ ਪੰਜਾਬ,ਪੜਾਓ  ਪੰਜਾਬ ਪ੍ਰੋਜੈਕਟ ਦੇ ਮਾਰਚ 2018 ਦੇ ਅੰਤਿਮ ਜਾਂਚ ਨਤੀਜੇ ਵਿਚੋਂ 100 ਫੀਸਦੀ ਨਤੀਜਾ ਪ੍ਰਾਪਤ ਕਰਕੇ ਜ਼ਿਲਾ ਮੋਗਾ ਦੇ ਸਾਰੇ ਸਕੂਲਾਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਤੇ ਕੈਬਨਿਟ ਮੰਤਰੀ ਸ੍ਰੀ ਭਾਰਤ ਭੂਸ਼ਨ ਆਸ਼ੂ, ਹਰਜੋਤ ਕਮਲ ਐਮ ਐਲ ਏ ਮੋਗਾ ,ਸ: ਦਿਲਰਾਜ ਸਿੰਘ ਡਿਪਟੀ ਕਮਿਸ਼ਨਰ ਮੋਗਾ ,ਸ: ਗੁਰਦਰਸ਼ਨ  ਸਿੰਘ ਬਰਾੜ ਜਿਲਾ ਸਿੱਖਿਆ ਅਫਸਰ ਮੋਗਾ,ਸ. ਜਸਪਾਲ ਸਿੰਘ ਔਲਖ ਉੱਪ ਜਿਲਾ ਸਿੱਖਿਆ ਅਫਸਰ (ਐਲੀਮੈਟਰੀ) ਸੁਖਦੇਵ ਸਿੰਘ ਅਰੋੜਾ ਜਿਲਾ ਕੋਆਰਡੀਨੇਟਰ , ਸਵਰਨਜੀਤ ਸਿੰਘ ਸੱਗੂ ਬਲਾਕ ਕੋਆਰਡੀਨੇਟਰ ਧਰਮਕੋਟ -2 ਵੱਲੋਂ ਅੱਜ 15 ਅਗਸਤ 2018 ਨੂੰ ਅਜ਼ਾਦੀ ਦਿਹਾੜੇ ਮੌਕੇ ਤੇ ਜ਼ਿਲਾ ਪੱਧਰੀ ਸਮਾਗਮ ਤੇ ਲਗਾਤਾਰ ਦੂਸਰੀ ਵਾਰ ਮੋਗਾ ਵਿਖੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗਰਾਮ ਪੰਚਾਇਤ ਅਕਾਲੀਆਂ ਵਾਲਾ ਅਤੇ ਇਲਾਕੇ ਦੀਆਂ ਅਹਿਮ ਸ਼ਖਸੀਅਤਾਂ ਨੇ ਸ:ਪਵਿੱਤਰ ਸਿੰਘ ਨਾਗਪਾਲ ਅਤੇ ਸ਼੍ਰੀਮਤੀ ਰਾਜਪ੍ਰੀਤ ਕੌਰ ਨਾਗਪਾਲ ਨੂੰ ਸਨਮਾਨਿਤ ਕਰਨ ਲਈ ਪ੍ਰਸ਼ਾਸਨ ਅਤੇ ਸਿੱਖਿਆ ਵਿਭਾਗ ਦਾ ਧੰਨਵਾਦ ਕੀਤਾ।