ਪੰਜਾਬ ਸਰਕਾਰ ਹਰ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ-ਡਾ. ਹਰਜੋਤ ਕਮਲ,ਮਿਸ਼ਨ ਤੰਦਰੁਸਤ ਪੰਜਾਬ ਤਹਿਤ ਨਗਰ ਨਿਗਮ ਦੇ ਸਫਾਈ ਸੇਵਕਾਂ ਅਤੇ ਸੀਵਰੈਮੈਨਾਂ ਨੂੰ ਸਿਹਤ ਜਾਂਚ ਕਾਰਡ ਅਤੇ ਸੇਫਟੀ ਕਿੱਟਾਂ ਵੰਡੀਆਂ

ਮੋਗਾ 14 ਅਗਸਤ:  (ਜਸ਼ਨ): ਪੰਜਾਬ ਸਰਕਾਰ ਸਫਾਈ ਸੇਵਕਾਂ ਅਤੇ ਹਰੇਕ ਵਰਗ ਦੇ ਲੋਕਾਂ ਦੀ ਭਲਾਈ ਲਈ ਵਚਨਬੱਧ ਹੈ। ਇਹ ਪ੍ਰਗਟਾਵਾ ਵਿਧਾਇਕ ਮੋਗਾ ਡਾ. ਹਰਜੋਤ ਕਮਲ ਨੇ ‘ਤੰਦਰੁਸਤ ਪੰਜਾਬ ਮੁਹਿੰਮ‘ ਤਹਿਤ ਨਗਰ ਨਿਗਮ ਦੇ ਸਫਾਈ ਸੇਵਕਾਂ ਅਤੇ ਸੀਵਰੈਮੈਨਾਂ ਨੂੰ ਸਿਹਤ ਜਾਂਚ ਕਾਰਡ ਅਤੇ ਸੇਫਟੀ ਕਿੱਟਾਂ ਵੰਡਣ ਸਮੇ ਸਮਾਗਮ ਨੂੰ ਸੰਬੋਧਨ ਕਰਦਿਆਂ ਕੀਤਾ।ਇਸ ਮੌਕੇ ਕਮਿਸਨਰ ਨਗਰ ਨਿਗਮ ਮੋਗਾ ਸ੍ਰੀਮਤੀ ਅਨੀਤਾ ਦਰਸੀ ਅਤੇ ਨਗਰ ਨਿਗਮ ਦੇ ਅਧਿਕਾਰੀਆਂ ਵੱਲੋ ਡਾ. ਹਰਜੋਤ ਕਮਲ  AND CITY PRESIDENT VINOD BANSALਦਾ ਭਰਵਾਂ ਸਵਾਗਤ ਕੀਤਾ ਗਿਆ। ਇਸ ਮੌਕੇ ਤੇ ਬੋਲਦਿਆਂ ਡਾ. ਹਰਜੋਤ ਕਮਲ ਨੇ ਕਿਹਾ ਕਿ ਸਹਿਰ ਵਾਸੀਆਂ ਨੂੰ ਤੰਦਰੁਸਤ ਰੱਖਣ ਵਿਚ ਸਾਡੇ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦਾ ਮੁੱਖ ਰੋਲ ਹੈ। ਉਨਾਂ ਕਿਹਾ ਕਿ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਵੱਲੋ ਕੀਤੀ ਜਾ ਰਹੀ ਸੇਵਾ ਨਾਲ ਸਹਿਰ ਵਿੱਚ ਸਫਾਈ ਰਹਿੰਦੀ ਹੈ ਅਤੇ ਸਹਿਰ ਵਾਸੀਆਂ ਦਾ ਬੀਮਾਰੀਆਂ ਤੋ ਬਚਿਆ ਰਹਿੰਦਾ ਹੈ। ਉਨਾਂ ਕਿਹਾ ਕਿ ਕਿਸੇ ਵਿਅਕਤੀ ਦੇ ਖੁਦ ਤੰਦਰੁਸਤ ਰਹਿਣ ਨਾਲ ਹੀ ਸਮਾਜ ਦੇ ਦੂਜੇ ਲੋਕਾਂ ਨੂੰ ਤੰਦਰੁਸਤ ਰੱਖਣ ਵਿੱਚ ਯੋਗਦਾਨ ਪਾਇਆ ਜਾ ਸਕਦਾ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋ ਆਰੰਭ ਕੀਤਾ ਗਿਆ ਤੰਦਰੁਸਤ ਪੰਜਾਬ ਮਿਸ਼ਨ ਦਾ ਮੁੱਖ ਮਕਸਦ ਸਮੁੱਚੇ ਪੰਜਾਬੀਆਂ ਨੂੰ ਚੰਗੀ ਸਿਹਤ ਪ੍ਰਦਾਨ ਕਰਨ ਦਾ ਅਹਿਮ ਉਪਰਾਲਾ ਹੈ। ਉਨਾਂ ਦੱਸਿਆ ਕਿ ਨਗਰ ਨਿਗਮ ਵੱਲੋ ਸਫਾਈ ਸੇਵਕਾਂ ਅਤੇ ਸੀਵਰਮੈਨ ਭੈਣ ਭਰਾਵਾਂ ਨੂੰ ਆਪਣੀ ਸਿਹਤ ਦਾ ਧਿਆਨ ਰੱਖਣ ਲਈ ਉਨਾਂ ਨੂੰ ਸਿਹਤ ਜਾਂਚ ਕਾਰਡ ਜਾਰੀ ਕਰਨ ਦਾ ਇਹ ਸ਼ਲਾਘਾਯੋਗ ਉਪਰਾਲਾ ਹੈ। ਉਨਾਂ ਕਿਹਾ ਕਿ ਉਹ ਇਸ  ਕਾਰਡ ਦੇ ਆਧਾਰ ‘ਤੇ ਸਿਵਲ ਹਸਪਤਾਲ ਵਿਖੇ ਨੈਸਨਲ ਹੈਲਥ ਮਿਸ਼ਨ ਅਧੀਨ ਆਪਣਾ ਚੈਕਅਪ ਅਤੇ ਸਾਰੇ ਟੈਸਟ ਮੁਫਤ ਵਿੱਚ ਕਰਵਾ ਸਕਣਗੇ ਜਿਸ ਨਾਲ ਇਨਾਂ ਨੂੰ ਆਰਥਿਕ ਤੌਰ ਤੇ ਲਾਭ ਪੁੱਜੇਗਾ।ਉਨਾਂ ਸਮੂਹ ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਸਰਕਾਰ ਦੀ ਇਸ ਸਕੀਮ ਦਾ ਵੱਧ ਤੋ ਵੱਧ ਫਾਇਦਾ ਉਠਾਉਣ ਦੀ ਅਪੀਲ ਕੀਤੀ। ਇਸ ਮੌਕੇ ਡਾ. ਹਰਜੋਤ ਕਮਲ ਵੱਲੋ ਸਫਾਈ ਸੇਵਕਾਂ ਨੂੰ ਸਿਹਤ ਜਾਂਚ ਕਾਰਡ ਵੰਡੇ ਗਏ ਅਤੇ ਸਵੱਛ ਭਾਰਤ ਮਿਸਨ ਵਿਚ ਸਫਾਈ ਦੇ ਕੀਤੇ ਕੰਮਾਂ ਲਈ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਨੂੰ ਸਨਮਾਨਿਤ ਵੀ ਕੀਤਾ ਗਿਆ।ਕਮਿਸ਼ਨਰ ਨਗਰ ਨਿਗਮ ਸ੍ਰੀਮਤੀ ਅਨੀਤਾ ਦਰਸ਼ੀ ਨੇ ਪੰਜਾਬ ਸਰਕਾਰ ਵੱਲੋ ਸੁਰੂ ਕੀਤੀ ਗਈ ਤੰਦਰੁਸਤ ਪੰਜਾਬ ਮੁਹਿੰਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਇਸ ਮੁਹਿੰਮ ਨੂੰ ਸਫ਼ਲ ਬਣਾਉਣ ਲਈ ਵੱਧ ਤੋ ਵੱਧ ਯੋਗਦਾਨ ਪਾਉਣਾ ਚਾਹੀਦਾ ਹੈ।ਇਸ ਮੌਕੇ ਹਰਪ੍ਰੀਤ ਕੌਰ ਕਮਿਉਨਿਟੀ ਫੈਸਿਲਟੀਟੇਟਰ ਵੱਲੋ ਹਾਜਰ ਲੋਕਾਂ ਨੂੰ ਪਲਾਸਟਿਕ ਦੀ ਵਰਤੋ ਨਾਂ ਕਰਨ ਦੀ ਵੀ ਅਪੀਲ ਕੀਤੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ