ਧੀ ਰਾਣੀ ਕਲੱਬ ਵੱਲੋਂ ਪਹਿਲਾ ਤੀਜ ਮੇਲਾ ਕਰਵਾਇਆ ਗਿਆ,ਮੁਟਿਆਰਾਂ ਦੇ ਗਿੱਧੇ ਦੇ ਫਸਵੇਂ ਮੁਕਾਬਲੇ ਦਰਸ਼ਕਾਂ ਨੇ ਸਾਹ ਰੋਕ ਕੇ ਦੇਖੇ

ਮੋਗਾ ,14 ਅਗਸਤ (ਜਸ਼ਨ): ਮੋਗਾ ਵਿਖੇ ਧੀ ਰਾਣੀ ਕਲੱਬ ਵੱਲੋਂ ਪਹਿਲਾ ਤੀਜ ਮੇਲਾ ਚੋਖਾ ਪੈਲੇਸ ਵਿਚ ਕਰਵਾਇਆ ਗਿਆ। ਇਸ ਮੇਲੇ ਵਿਚ ਵੱਖ ਵੱਖ ਸਕੂਲਾਂ ਕਾਲਜਾਂ ਦੀਆਂ ਗਿੱਧੇ ਦੀਆਂ ਲੜਕੀਆਂ ਦਾ ਗਿੱਧਾ ਮੁਕਾਬਲਾ ਵੀ ਕਰਵਾਇਆ ਗਿਆ। ਇਸ ਮੌਕੇ ਕਿਰਨਜੋਤ ਕੌਰ ਸ਼ਰਮਾ ਅਤੇ ਸਾਬਕਾ ਮਿਸ ਪੰਜਾਬਣ ਜਸਮੀਤ ਸੰਘਾ ਨੇ ਦੱਸਿਆ ਕਿ ਧੀ ਰਾਣੀ ਕਲੱਬ ਵੱਲੋਂ ਪਹਿਲੀ ਵਾਰ ਮੋਗਾ ਵਿਖੇ ਤੀਜ ਮੇਲਾ ਲਾਇਆ ਗਿਆ। ਉਹਨਾਂ ਆਖਿਆ ਕਿ ਇਸ ਪ੍ਰੋਗਰਾਮ ਨੂੰ ਸਫ਼ਲ ਕਰਨ ਲਈ ਮੋਗਾ ਵਾਸੀਆਂ ਦਾ ਕਾਫੀ ਸਹਿਯੋਗ ਮਿਲਿਆ ਹੈ। 

 

ਉਨਾਂ ਕਿਹਾ ਕਿ ਬੇਟੀਆਂ ਵਿਚਾਰੀਆਂ ਨਹੀਂ, ਬੇਟੀਆਂ ਰਾਣੀਆਂ ਹੁੰਦੀਆਂ ਤੇ ਸਾਨੂੰ ਇਨਾਂ ਬੇਟੀਆਂ ਦਾ ਸਨਮਾਨ ਕਰਨਾ ਚਾਹੀਦਾ ਹੈ। ਇਸ ਮੌਕੇ ਮੁੱਖ ਮਹਿਮਾਨ ਐਡਵਕੋੇਟ ਰਾਜਨ ਅਗਰਵਾਲ, ਨਵੀਨ ਸਿੰਗਲਾ, ਡਾ: ਸੀਮਾਂਤ ਗਰਗ ਅਤੇ ਮੋਗਾ ਦੇ ਵਿਧਾਇਕ ਡਾ: ਹਰਜੋਤ ਕਮਲ ਹਾਜ਼ਰ ਸਨ।

ਇਸ ਮੌਕੇ ਐਸ.ਡੀ. ਕਾਲਜ ਦੀ ਟੀਮ ਪਹਿਲੇ, ਐਸ.ਡੀ. ਸਕੂਲ ਦੀ ਟੀਮ ਦੂਸਰੇ ਅਤੇ ਕਿਚਲੂ ਪਬਲਿਕ ਸਕੂਲ ਦੀ ਟੀਮ ਤੀਸਰੇ ਸਥਾਨ ਤੇ ਰਹੀ। ਮੇਲੇ ਵਿਚ ਔਰਤਾਂ ਦੀ ਸੁਰੱਖਿਆ ਦੇ ਲਈ ਕਾਫੀ ਪ੍ਰਬੰਧ ਕੀਤੇ ਗਏ ਸਨ। ਮੇਲੇ ਵਿਚ ਇਲਾਕੇ ਦੀਆਂ ਕਰੀਬ ਇਕ ਹਜ਼ਾਰ ਔਰਤਾਂ ਨੇ ਹਿੱਸਾ ਲਿਆ। 

ਇਸ ਮੌਕੇ SENIOR REPORTERS ਵਿਪਨ ਓਕਾਰਾ, ਗੁਰਦੇਵ ਭੰਮ,NAVDEEP MAHESRI, ਮਿੰਕਲ ਅਰੋੜਾ, ਜੱਸ ਵਰਮਾ, ਕਿਰਨਜੋਤ ਸ਼ਰਮਾ, ਜਸਮੀਤ ਸੰਘਾ, ਅਨਮੋਲ ਸ਼ਰਮਾ, ਕਿਰਨ ਸ਼ਰਮਾ ਪੰਜਾਬੀ ਮਾਡਲ ਆਦਿ ਹਾਜ਼ਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ