ਜੀ.ਐਨ.ਕਾਨਵੈਂਟ ਸਕੂਲ ਭਲੂਰ ਵਿੱਚ ਧੂਮਧਾਮ ਨਾਲ ਮਨਾਇਆਂ ਤੀਆਂ ਦਾ ਤਿਉਹਾਰ

ਨੱਥੂਵਾਲਾ ਗਰਬੀ , 14 ਅਗਸਤ (ਪੱਤਰ ਪਰੇਰਕ)-ਨਜ਼ਦੀਕੀ ਪਿੰਡ ਭਲੂਰ ‘ਚ ਸਥਿਤ ਇਲਾਕੇ ਦੀ ਨਾਮਵਰ ਵਿੱਦਿਅਕ ਸੰਸਥਾ ਜੀ.ਐਨ.ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਦੇ ਵਿਹੜੇ ਵਿੱਚ ਤੀਆਂ ਦਾ ਤਿਉਹਾਰ ਬਹੁਤ ਹੀ ਧੂਮਧਾਮ ਨਾਲ ਮਨਾਇਆ ਗਿਆ। ਪੁਰਾਤਨ ਅਮੀਰ ਪੰਜਾਬੀ ਸੱਭਿਆਚਾਰ ਦੇ ਇਸ ਤਿਉਹਾਰ ਬਾਰੇ ਸਕੂਲ  ਵਾਈਸ ਪਿ੍ਰੰਸੀਪਲ ਮੈਡਮ ਰਾਜਵਿੰਦਰ ਕੌਰ ਨੇ ਚਾਨਣਾ ਪਾਉਦਿਆਂ ਦੱਸਿਆ ਕਿ ਇਹ ਤਿਉਹਾਰ ਪੁਰੀ ਦੁਨੀਆਂ ਵਿੱਚ ਜਿੱਥੇ ਕਿਤੇ ਵੀ ਪੰਜਾਬੀ ਵੱਸਦੇ ਹਨ ਉੱਥੇ ਹੀ ਸਾਉਣ ਦੇ ਮਹੀਨੇ ਬਹੁਤ ਧੂੁਮ ਧਾਮ ਨਾਲ ਮਨਾਇਆ ਜਾਂਦਾ ਹੈ , ਇਹ ਤਿਉਹਾਰ ਜਿੱਥੇ ਪੰਜਾਬੀ ਸੱਭਿਆਚਾਰ ਦੀ ਭਾਈਚਾਰਕ ਸ਼ਾਂਝ ਨੂੰ ਦਰਸਾਉਦਾਂ ਹੈ ਉੱਥੇ ਹੀ ਸਰੀਰਕ ਕਸਰਤ  ਅਤੇ ਮਨੋਰੰਜਨ ਦਾ ਸਾਧਨ ਵੀ ਹੈ ,ਇਸ ਵਾਸਤੇ ਸਕੂਲ ਮੈਨੇਜਮੈਂਟ ਕਮੇਟੀ ਅਤੇ ਸਟਾਫ ਵੱਲੋਂ ਸੱਭਿਆਚਾਰ ਨੂੰ ਸੰਭਾਲਣ ਲਈ ਸਕੂਲ ਵਿੱਚ ਤੀਆਂ ਦਾ ਤਿਉਹਾਰ ਮਨਾਇਆ ਜਾਂਦਾ ਹੈ। ਹਰ ਸਾਲ ਦੀ ਤਰਾ੍ਹ ਮਨਾਏ ਗਏ ਇਸ ਤਿਉਹਾਰ ਵਿੱਚ ਸਕੂਲ ਦੀਆਂ ਬੱਚੀਆਂ ਵੱਲੋਂ  ਗਿੱਧਾ,ਭੰਗੜਾ,ਪੀਘਾਂ ਝੂਟਨਾ, ਸੋਲੋ ਡਾਂਸ, ਗਰੁੱਪ ਡਾਂਸ ਤੇ ਲੁੱਡੀਆਂ ਆਦਿ ਪਾ ਕੇ ਖੂਬ ਰੰਗ ਬੰਨਿਆ। ਇਸ ਮੌਕੇ ਬੱਚੀਆਂ ਨੇ ਭਰੂਣ ਹੱਤਿਆ ਰੋਕਣ,ਨਸ਼ਿਆਂ ਤੋਂ ਬਚਣ ,ਪੜਾਈ ਦੀ ਮਹੱਤਤਾ,ਮਾਪਿਆਂ ਅਤੇ ਅਧਿਆਪਕਾ ਦਾ ਸਤਿਕਾਰ ਕਰਨ ਆਦਿ ਬਾਰੇ ਬੋਲੀਆਂ ਪਾ ਕੇ ਦੂਸਰੇ ਵਿਦਿਆਰਥੀਆਂ ਨੂੰ ਪ੍ਰੇਰਿਤ ਕੀਤਾ।ਇਸ ਤੋਂ ਇਲਾਵਾ ਬੱਚੀਆਂ ਦੇ ਮਹਿੰਦੀ ਲਗਾਉਣ ਦੇ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਲੜਕੀਆਂ ਨੂੰ ਇਨਾਮ ਵੀ ਤਕਸੀਮ ਕੀਤੇ ਗਏ।ਸਮਾਗਮ ਦੇ ਦੌਰਾਨ ਜਿੱਥੇ ਬੱਚੀਆਂ ਨੂੰ ਮਿਠਾਈਆਂ ਵੱਡੀਆਂ ਗਈ ਉੱਥੇ ਹੀ ਸਕੂਲ ਦੀਆਂ ਮਹਿਲਾ ਸਟਾਫ ਮੈਬਰਾਂ ਨੇ ਵੀ ਬੱਚੀਆਂ ਨਾਲ ਗਿੱਧਾ ਪਾ ਕੇ ਪ੍ਰੋਗਰਾਮ ਨੂੰ ਚਾਰ ਚੰਨ ਲਗਾਏ। ਇਸ ਮੌਕੇ ਸਕੂਲ ਦੀ ਚੇਅਰਪਰਸਨ ਚਰਨਪ੍ਰੀਤ ਕੌਰ ਰੰਧਾਵਾ ਨੇ ਬੱਚੀਆਂ ਨੂੰ ਤਿਉਹਾਰ ਦੀ ਵਧਾਈ ਦਿੱਤੀ।ਇਸ ਸਮੇ  ਸਕੂਲ ਦਾ ਸਾਰਾ ਸਟਾਫ਼ ਹਾਜ਼ਰ ਸੀ।