ਬੱਚਿਆਂ ਦੇ ਹੱਥ ਭੀਖ ਦਾ ਕਟੋਰਾ ਨਹੀਂ, ਕਿਤਾਬ ਫੜਾਓ-ਵੀਰਪਾਲ ਕੌਰ ਥਰਾਜ (ਮੈਂਬਰ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ)

ਮੋਗਾ,14 ਅਗਸਤ (ਜਸ਼ਨ): - ਚੰਦ ਛਿੱਲੜਾਂ ਦੀ ਭੀਖ ਦੇ ਕੇ ਦਾਤਾ ਬਣਨ ਦਾ ਭਰਮ ਪਾਲਣ ਦੀ ਬਜਾਏ ਕਿਸੇ ਗਰੀਬ ਪਰਿਵਾਰ ਨੂੰ ਗੋਦ ਲੈ ਕੇ ਉਨਾਂ ਦਾ ਭਵਿੱਖ ਸਵਾਰੋ ਤਾਂ ਜੋ ਉਹ ਤਰਸ ਦੇ ਪਾਤਰ ਬਣਨ ਦੀ ਥਾਂ ਸਵੈਮਾਣ ਭਰਪੂਰ ਜ਼ਿੰਦਗੀ ਜਿਉਣ ਦੇ ਕਾਬਲ ਬਣ ਸਕਣ । ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਬੀਬੀ ਵੀਰਪਾਲ ਕੌਰ ਥਰਾਜ, ਮੈਂਬਰ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਪੰਜਾਬ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਕੀਤਾ।  ਉਨਾਂ ਕਿਹਾ ਕਿ ਭੀਖ ਮੰਗਣੀ ਅਤੇ ਭੀਖ ਮੰਗਣ ਲਈ ਉਤਸ਼ਾਹਿਤ ਕਰਨਾ ਗੈਰ ਕਾਨੂੰਨੀ ਹੈ । ਉਹਨਾਂ  ‘ਪੰਜਾਬ ਪ੍ਰੀਵੈਨਸਨ ਆਫ ਬੈਗਰੀ ਐਕਟ 1971’ ਅਤੇ ‘ਜੁਵੇਨਾਈਲ ਜਸਟਿਸ ਐਕਟ, 2015 ’ ਦਾ ਹਵਾਲਾ ਦਿੰਦਿਆਂ ਕਿਹਾ ਕਿ ਭੀਖ ਮੰਗਣ ਵਾਲਾ ਅਤੇ ਪੋ੍ਰਤਸਾਹਿਤ ਕਰਨ ਵਾਲੇ ਨੂੰ ਕਾਨੂੰਨ ਮੁਤਾਬਕ 3 ਮਹੀਨੇ ਤੋਂ 5 ਸਾਲ ਤੱਕ ਦੀ ਸਜ਼ਾ ਅਤੇ ਇਕ ਲੱਖ ਤੱਕ ਦਾ ਜੁਰਮਾਨੇ ਦੀ ਤਜ਼ਵੀਜ ਹੈ ਅਤੇ ‘ਕੇਅਰ ਐਂਡ ਪ੍ਰੋਟੈਕਸਨ ਆਫ ਚਿਲਡਰਨ ਐਕਟ ’ ਅਧੀਨ ਕੋਈ ਵੀ ਦੋਸ਼ੀ ਇਸ ਤੋਂ ਸ਼ਜਾ ਤੋਂ ਬਚ ਨਹੀਂ ਸਕਦਾ । ਵੀਰਪਾਲ ਕੌਰ ਥਰਾਜ ਨੇ ਇਸ ਮੌਕੇ ਨੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਆਮ ਲੋਕਾਂ ਨੂੰ ਅਪੀਲ ਕੀਤੀ ਕਿ ਮੋਗਾ ਜ਼ਿਲੇ ਵਿਚ ਜੇਕਰ ਕੋਈ ਵੀ ਬੱਚਾ ਭੀਖ ਮੰਗਦਾ ਨਜ਼ਰ ਆਉਂਦਾ ਹੈ ਤਾਂ ਜ਼ਿਲਾ ਬਾਲ ਸੁਰੱਖਿਆ ਅਫਸਰ ਮੋਗਾ ਦੇ ਧਿਆਨ ਵਿਚ ਲਿਆਂਦਾ ਜਾਵੇ ਤਾਂ ਕਿ ਬਾਲ ਸੁਰੱਖਿਆ ਵਿਭਾਗ ਇਹਨਾਂ ਬੱਚਿਆਂ ਦੀ ਸਿੱਖਿਆ ਲਈ ਠੋਸ ਉਪਰਾਲੇ ਕਰ ਸਕੇ। ਇਸ ਮੌਕੇ  ਉਨਾਂ ਨਾਲ ਸਮਾਜ ਸੇਵੀ ਤੇ ਨੌਜਵਾਨ ਆਗੂ ਰਜਿੰਦਰਪਾਲ ਥਰਾਜ ਵੀ ਹਾਜਰ ਸਨ ।   

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ