ਕੈਪਟਨ ਸਰਕਾਰ ਵੱਲੋਂ ਬਹਿਬਲ ਕਲਾਂ ਗੋਲੀ ਕਾਂਡ ‘ਚ ਸ਼ਾਮਲ ਪੁਲਿਸ ਅਧਿਕਾਰੀਆਂ ਤੇ ਪਰਚਾ ਦਰਜ ਕਰਨ ਦੇ ਫੈਸਲੇ ਦਾ ਯੂਥ ਕਾਂਗਰਸ ਨੇ ਕੀਤਾ ਸਵਾਗਤ: ਮਨਪ੍ਰੀਤ ਸੇਖੋਂ

ਬਰਗਾੜੀ, 14 ਅਗਸਤ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਬਰਗਾੜੀ) :ਕਸਬਾ ਬਰਗਾੜੀ ਅਤੇ ਥਾਣਾ ਬਾਜਾਖਾਨਾ ਅਧੀਨ ਆੳਂੁਦੇ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਜਿਸ ਦੇ ਗੁਰਦੁਆਰਾ ਸਾਹਿਬ ‘ਚ ਦਿਨ ਦਿਹਾੜੇ 1 ਜੂਨ 2015 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸ਼ਰਾਰਤੀ ਅਨਸਰਾਂ ਵੱਲੋਂ ਚੋਰੀ ਕਰ ਲਏ ਗਏ ਸਨ ਉਸ ਤੋਂ ਬਾਅਦ ਕਸਬਾ ਬਰਗਾੜੀ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਣ ਅੰਗਾਂ ਦੀ ਬੇਅਦਬੀ ਕਰਦਿਆਂ ਉਹਨਾਂ ਨੂੰ ਗਲੀਆਂ, ਨਾਲੀਆਂ ਅਤੇ ਰੂੜੀਆਂ ਤੇ ਖਿਲਾਰਿਆ ਗਿਆ ਤੇ ਉਸ ਤੋਂ ਬਾਅਦ ਰੋਸ ਚ ਆਈਆਂ ਸਿੱਖ ਸੰਗਤਾਂ ਤੇ ਧਾਰਮਿਕ ਪ੍ਰਚਾਰਕਾ, ਸਿੱਖ ਜੱਥੇਬੰਦੀਆ ਨੇ ਇਕੱਠੇ ਹੋਕੇ ਕੋਟਕਪੂਰੇ ਚੌਂਕ ਤੇ ਬਹਿਬਲ ਕਲਾਂ ਦੇ ਹਾਈਵੇ ਰੋਡ ਉਪਰ ਰੋਸ ਧਰਨੇ ਲਾ ਕੇ ਬੈਠ ਗਏ ਅਤੇ ਉਸ ਤੋਂ ਬਾਅਦ ਇਨਸਾਫ ਨਾ ਮਿਲਣ ਕਰਕੇ ਸੰਗਤਾਂ ਨੇ ਪੂਰੇ ਪੰਜਾਬ ਦੀਆਂ ਸੜਕਾ ਜਾਮ ਕਰ ਦਿੱਤੀਆ ਸਨ। ਕਸਬਾ ਬਰਗਾੜੀ ਵਿਖੇ ਪੱਤਰਕਾਰਾ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਜਾਟ ਮਹਾਂ ਸਭਾ ਦੇ ਸੂਬਾਈ ਜਨਰਲ ਸਕੱਤਰ, ਮਨਪ੍ਰੀਤ ਸਿੰਘ ਸੇਖੋਂ (ਬਹਿਬਲ ਕਲਾਂ)  ਜਨਰਲ ਸਕੱਤਰ ਯੂਥ ਕਾਂਗਰਸ ਲੋਕ ਸਭਾ ਹਲਕਾ ਫਰੀਦਕੋਟ, ਨੇ ਕਿਹਾ ਕਿ ਇਹ ਸਾਰੀਆ ਬੇਅਦਬੀ ਦੀਆ ਘਟਨਾਵਾਂ ਬਾਦਲ ਸਰਕਾਰ ਦੇ ਰਾਜ ਭਾਗ ਸਮੇਂ ਬੀਤੀਆਂ ਪਰ ਅਫਸੋਸ ਕਿ ਬਹਿਬਲ ਕਲਾਂ ਤੇ ਕੋਟਕਪੂਰੇ ਲੱਗੇ ਰੋਸ ਧਰਨੇ ਤੇ ਸ਼ਾਤਮਈ ਬੈਠ ਕੇ ਸਿਮਰਨ ਕਰ ਰਹੀਆ ਸੰਗਤਾਂ ਤੇ ਬਿਨਾ ਕਿਸੇ ਸੂਚਨਾ ਦਿੱਤੇ ਸੰਗਤਾਂ ‘ਤੇ ਗੰਦੇ ਪਾਣੀ ਦੀਆ ਬੁਛਾੜਾ, ਅੰਨੇਵਾਹ ਲਾਠੀਚਾਰਜ ਤੇ ਪੁਲਿਸ ਵੱਲੋਂ ਖੁਲੇਆਮ ਗੋਲੀਆਂ ਚਲਾਈਆਂ ਗਈਆਂ ਜਿਥੇ ਹਜ਼ਾਰਾਂ ਸੰਗਤਾਂ ਪੁਲਿਸ ਦੇ ਇਸ ਕਹਿਰ ‘ਚ ਜ਼ਖਮੀ ਹੋਈਆਂ ਉਥੇ ਬਹਿਬਲ ਕਲਾਂ ਲੱਗੇ ਧਰਨੇ ਤੇ ਵੀ ਪੁਲਿਸ ਨੇ ਆ ਕੇ ਬਿਨਾ ਦੇਰੀ ਹੱਲਾ ਬੋਲ ਦਿੱਤਾ ਜਿਥੇ ਪੁਲਿਸ ਦੀਆਂ ਗੋਲੀਆਂ  ਨਾਲ ਅਨੇਕਾ ਸੰਗਤਾਂ ਜਖਮੀ ਹੋਈਆ ਉਥੇ ਕਿ੍ਰਸ਼ਨ ਭਗਵਾਨ ਸਿੰਘ ਨਿਆਂਮੀਵਾਲਾ ਤੇ ਗੁਰਜੀਤ ਸਿੰਘ ਸਰਾਵਾਂ ਪੁਲਿਸ ਵੱਲੋ ਸ਼ਹੀਦ ਕਰ ਦਿੱਤੇ ਗਏ । ਪਰ ਅਫਸੋਸ ਕਿ ਸਿੱਖਾਂ ਦੀ ਪਹਿਰੇਦਾਰ ਅਖਵਾਉਣ ਵਾਲੀ ਬਾਦਲ ਸਰਕਾਰ ਨੇ ਆਪਣੇ ਰਾਜ ਭਾਗ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜਨ ਦੀ ਬਜਾਏ ਉਲਟਾ ਸਿੱਖ ਸੰਗਤਾਂ ਨੂੰ ਜਲੀਲ ਕਰਕੇ ਕੁੱਟਣਾ ਮਾਰਨਾ ਸ਼ੁਰੂ ਕਰੀ ਰੱਖਿਆ। ਉਹਨਾ ਅੱਗੇ ਕਿਹਾ ਕਿ ਸੂਬੇ ਦੇ ਗ੍ਰਹਿ ਮੰਤਰੀ, ਪੰਜਾਬ ਪੁਲਿਸ ਦੇ ਮੁਖੀ ਦੇ ਆਦੇਸ਼ਾਂ ਤੋ ਬਿਨਾ ਹੇਠਲੇ ਪੱਧਰ ਦੇ ਅਧਿਕਾਰੀ ਕਿਵੇ ਗੋਲੀ ਚਲਾ ਸਕਦੇ ਨੇ ਤੇ ਬਾਦਲਾ ਨੇ ਆਪਣੇ ਬਚਾਅ ਲਈ ਜਿਹੜੀ ਐਫ. ਆਈ. ਆਰ ਬਾਜਾਖਾਨਾ ਵਿਖੇ ਦਰਜ ਕੀਤੀ ਗਈ ਸੀ  ਉਸ ‘ਚ ਪੁਲਿਸ ਨੂੰ ਅਣਪਛਾਤੀ ਦਰਸਾਹ ਕੇ ਮੁੱਦਾ ਠੰਡੇ ਬਸਤੇ ਚ ਪਾ ਦਿੱਤਾ । ਮਨਪ੍ਰੀਤ ਸੇਖੋਂ ਨੇ ਅੱਗੇ ਕਿਹਾ ਕਿ ਇਨਸਾਫ ਨਾ ਦੇਣ ਕਾਰਨ 2017 ਚ ਹੋਈਆਂ ਚੋਣਾਂ ‘ਚ ਜਿੱਥੇ ਬਾਦਲਾਂ ਨੂੰ ਪੰਜਾਬ ਦੇ ਲੋਕਾਂ ਨੇ ਬੁਰੀ ਤਰਾ ਹਰਾਇਆ ਤੇ ਉਥੇ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਨੂੰ ਵੱਡੀ ਬਹੁਮਤ ਦੇ ਕੇ ਪੰਜਾਬ ਦੇ ਲੋਕਾ ਨੇ ਇਹਨਾ ਸਾਰੀਆਂ ਘਟਨਾਵਾਂ ਦੀ ਆਸ ਕੈਪਟਨ ਅਮਰਿੰਦਰ ਦੀ ਸਰਕਾਰ ਤੇ ਲਾਈ ਤੇ ਕੈਪਟਨ ਅਮਰਿੰਦਰ ਨੇ ਲੋਕਾਂ ਦੀਆ ਭਾਵਨਾਵਾਂ ਨੂੰ ਸਮਝਿਆ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਕਰਨ ਵਾਲੇ ਦੋਸ਼ੀਆ ਨੂੰ ਸਜਾਵਾਂ ਦੇਣ ਲਈ ਜਸਟਿਸ ਰਣਜੀਤ ਸਿੰਘ ਕਮਿਸ਼ਨ ਬਣਾਇਆ ਤੇ ਉਹਨਾ ਨੂੰ ਬੇਅਦਬੀ ਦੀਆਂ ਘਟਨਾਵਾਂ ਸਬੰਧੀ ਜਾਂਚ ਕਰਨ ਲਈ ਲਗਾਇਆ ਗਿਆ । ਜਿਥੇ ਜਸਟਿਸ ਰਣਜੀਤ ਸਿੰਘ ਕਮਿਸ਼ਨ ਨੇ ਬਿਨਾ ਕਿਸੇ ਦਬਾਅ ਦੇ ਚੱਲਦਿਆਂ ਬਹੁਤ ਥੋੜੇ ਸਮੇ ਚ ਅਸਲ ਸਚਾਈ ਰੀ ਰਿਪੋਰਟ ਸਰਕਾਰ ਨੂੰ  ਦੇ ਕੇ ਅਸਲ ਸਚਾਈ ਸਾਹਮਣੇ ਲਿਆਂਦੀ । ਜਿਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਨੇ ਜਿੱਥੇ ਕਮਿਸ਼ਨ ਦੀ ਸਿਫਾਰਸ ਤੇ ਪੁਲਿਸ ਦੀ ਗੋਲੀ ਨਾਲ ਸ਼ਹੀਦ ਹੋਏ ਨੌਜਵਾਨਾਂ ਦੇ ਪਰਿਵਾਰਾਂ ਨੂੰ ਜਿੱਥੇ ਵੱਡੀ  ਆਰਥਿਕ ਸਹਾਇਤਾ ਰਾਸ਼ੀ ਦੇਣ ਦਾ ਐਲਾਨ ਕੀਤਾ ਉਥੇ ਦੂਜੀ  ਸਫਲਤਾ ਤੇ ਚੱਲਦਿਆ ਗੋਲੀ ਚਲਾਉਣ ਵਾਲੇ ਪੁਲਿਸ ਅਧਿਕਾਰੀਆ ਤੇ ਕਰਮਚਾਰੀਆ ਦੇ ਨਾਂ  ਬਾਜਾਖਾਨਾ ਥਾਣੇ ‘ਚ ਦਰਜ ਕੀਤੀ । ਸ਼ਹੀਦਾਂ ਦੇ ਪਰਿਵਾਰਾਂ ਨੇ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ  ਦੇ ਇਸ ਫੈਸਲਾ ਦਾ ਸਵਾਗਤ ਕੀਤਾ ਹੈ ਉਥੇ ਸਮੁੱਚੀ ਕਾਂਗਰਸ ਪਿੰਡ ਬਹਿਬਲ ਕਲਾਂ ਤੇ ਲੋਕ ਸਭਾ ਹਲਕਾ ਫਰੀਦਕੋਟ ਦੇ ਕਾਂਗਰਸੀਆ ਤੇ ਯੂਥ ਕਾਂਗਰਸ ਨੇ ਇਸ ਫੈਸਲੇ ਦਾ ਸਵਾਗਤ ਕੀਤਾ ਹੈ। ਮਨਪ੍ਰੀਤ ਸੇਖੋਂ ਨੇ ਅਖੀਰ  ਚ ਪੰਜਾਬ ਭਰ ਦੀਆ ਸੰਗਤਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਕੈਪਟਨ ਸਰਕਾਰ ਤੇ ਭਰੋਸਾ ਰੱਖਣ ਥੋੜੇ ਸਮੇਂ ‘ਚ ਕਾਨੂੰਨ ਅਨੁਸਾਰ ਬੇਅਦਬੀ ਦੇ ਸਾਰੇ ਮਸਲੇ ਨੂੰ ਸਾਰੀ ਰਿਪੋਰਟ ਆਉਣ ਤੇ ਸੁਲਝਾਅ ਲਿਆ ਜਾਵੇਗਾ ਤੇ ਦੋਸ਼ੀ ਪਾਏ ਜਾਣ ਵਾਲਿਆ ਉਪਰ ਸਖਤ ਸਜਵਾਂ ਦੇਣ ਲਈ ਕੈਪਟਨ ਅਮਰਿੰਦਰ ਸਿੰਘ ਦੀ  ਸਮੁੱਚੀ ਲੀਡਰਸਿਪ ਵਚਨਬੱਧ ਹੈ।  ਇਸ ਮੌਕੇ ਹਰਬੰਸ ਸਿੰਘ ਸੇਖੋਂ, ਦਰਸ਼ਨ ਸਿੰਘ ਪ੍ਰਧਾਨ, ਸੁਖਜੀਤ ਸਿੰਘ ਬਰਾੜ, ਬਰਮ ਸਿੰਘ ਸੇਖੋਂ, ਡੀ.ਸੀ.ਸਿੰਘ ਬਰਾੜ, ਪਿ੍ਰਤਪਾਲ ਸਿੰਘ ਸਰਾਂ,ਹਰਜੀਤ ਸਿੰਘ ਸੁੱਖਾ, ਸੁਖਪਾਲ ਸਿੰਘ ਪਾਲਾ ਆਦਿ ਹਾਜ਼ਰ ਸਨ।