ਕੈਂਬਰਿਜ਼ ਇੰਟਰਨੈਸ਼ਨਨ ਸਕੂਲ ਵਿਚ ਜੋਸ਼ੋ ਖਰੋਸ਼ ਨਾਲ ਮਨਾਇਆ ਆਜ਼ਾਦੀ ਦਿਹਾੜਾ

ਮੋਗਾ,14 ਅਗਸਤ(ਜਸ਼ਨ): ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਵਿਚ 71ਵਾਂ ਆਜ਼ਾਦੀ ਦਿਹਾੜਾ ਪੂਰੇ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਗਿਆ। ਸਕੂਲ ਵਿਚ ਵਿਸ਼ੇਸ ਪ੍ਰਾਰਥਨਾ ਸਭਾ ਦਾ ਆਯੋਜਨ ਕੀਤਾ ਗਿਆ। ਸਕੂਲ ਦੇ ਪਿ੍ਰੰ: ਮੈਡਮ ਸਤਵਿੰਦਰ ਕੌਰ ਨੇ ਸਾਰੇ ਵਿਦਿਆਰਥੀਆਂ ਅਤੇ ਸਟਾਫ ਨੂੰ ਆਜ਼ਾਦੀ ਦਿਹਾੜੇ ਦੀਆਂ ਵਧਾਈਆਂ ਦਿੰਦਿਆਂ ਆਜ਼ਾਦੀ ਦਾ ਸਹੀ ਅਰਥ ਦੱਸਦੇ ਹੋਏ ਦੇਸ਼ ਦੀ ਤਰੱਕੀ, ਖੁਸ਼ਹਾਲੀ ਲਈ ਯੋਗਦਾਨ ਪਾਉਣ ਲਈ ਪ੍ਰੇਰਿਤ ਕੀਤਾ। ਦੇਸ਼ ਭਗਤੀ ਦੇ ਭਾਵ ਨਾਲ ਭਰੀ ਹੋਈ ਕੋਰੀਓਗ੍ਰਾਫੀ ਵਿਚ ਨੰਨੇ ਮੰੁਨੇ ਬੱਚਿਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਇਸ ਮੌਕੇ ਗਿਆਰਵੀਂ ਦੇ ਵਿਦਿਆਰਥੀਆਂ ਨੇ ਦੇਸ਼ ਭਗਤੀ ਨਾਲ ਭਰਪੂਰ ਗੀਤ ਪੇਸ਼ ਕਰਕੇ ਸਾਰਾ ਮਾਹੌਲ ਭਾਵਪੂਰਨ ਕਰ ਦਿੱਤਾ। ਵਿਦਿਆਰਥੀਆਂ ਨੇ ਰਾਣੀ ਲਕਸ਼ਮੀ ਬਾਈ, ਸੁਭਾਸ਼ ਚੰਦਰ ਬੋਸ, ਕਰਤਾਰ ਸਿੰਘ ਸਰਾਭਾ, ਭਗਤ ਸਿੰਘ, ਰਾਜਗੁਰੂ, ੳੂਧਮ ਸਿੰਘ ਦੇ ਸੰਦੇਸ਼ ਦੇ ਕੇ ਸਾਡੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ। ਅੰਤ ਵਿਚ ਵੰਦੇ ਮਾਤਰਮ ਤੇ ਰਾਸ਼ਟਰੀ ਗੀਤ ਤੋਂ ਬਾਅਦ ਸਾਰਾ ਵਾਤਾਵਰਣ ਇਨਕਲਾਬ ਜਿੰਦਾਬਾਦ ਤੇ ਭਾਰਤ ਮਾਤਾ ਦੀ ਜੈ ਦੇ ਨਾਅਰਿਆਂ ਨਾਲ ਗੂੰਜ ਉੱਠਿਆ। ਅੰਤ ਸਕੂਲ ਦੇ ਐਡਮਨਿਸਟੇ੍ਰਟਰ ਮੈਡਮ ਪਰਮਜੀਤ ਕੌਰ ਅਤੇ ਪਿ੍ਰੰ: ਮੈਡਮ ਸਤਵਿੰਦਰ ਕੌਰ ਨੇ ਸਾਰੇ ਸਟਾਫ ਅਤੇ ਵਿਦਿਆਰਥੀਆਂ ਨੂੰ ਆਜ਼ਾਦੀ ਦੇ ਦਿਹਾੜੇ ਦੀਆਂ ਵਧਾਈਆਂ ਦਿੱਤੀਆਂ ਤੇ ਹਰੇਕ ਨੂੰ ਇਕ ਚੰਗੇ ਇਨਸਾਨ ਤੇ ਨਾਗਰਿਕ ਬਣਨ ਦਾ ਉਦੇਸ਼ ਦਿੱਤਾ।