ਤੀਆਂ ਦੇ ਤਿਉਹਾਰ ਦਾ ਉਦਘਾਟਨ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਧਰਮਪਤਨੀ ਸਰਦਾਰਨੀ ਹਰਜੀਤ ਕੌਰ ਲੋਹਗੜ੍ਹ ਨੇ ਕੀਤਾ

ਮੋਗਾ 13 ਅਗਸਤ (ਜਸ਼ਨ): ਧੰਨ ਬਾਬਾ ਫੱਕਰ ਬਾਬਾ ਦਾਮੂ ਸ਼ਾਹ ਜੀ ਦੇ  ਪਿੰਡ ਲੋਹਾਰਾ ਵਿਖੇ  ਤੀਆਂ  ਦਾ ਤਿਉਹਾਰ SDM ਗੁਰਵਿੰਦਰ ਸਿੰਘ ਜੌਹਲ ਦੀ ਅਗਵਾਈ ਹੇਠ ਪਿੰਡ ਲੋਹਾਰਾ ਵਿਖੇ ਮਨਾਇਆ ਗਿਆ ।       ਇਸ ਤੀਆਂ ਦੇ ਤਿਉਹਾਰ ਦਾ ਉਦਘਾਟਨ ਹਲਕਾ ਧਰਮਕੋਟ ਦੇ ਵਿਧਾਇਕ ਸ ਸੁਖਜੀਤ ਸਿੰਘ ਕਾਕਾ ਲੋਹਗੜ ਦੀ ਧਰਮਪਤਨੀ ਸਰਦਾਰਨੀ ਹਰਜੀਤ ਕੌਰ ਲੋਹਗੜ੍ਹ ਨੇ ਕੀਤਾ ।   ਇਸ ਮੌਕੇ ਉਹਨਾ ਭੈਣਾ ਨੂੰ ਤੀਆਂ  ਦੇ ਤਿਉਹਾਰ ਦੀ ਵਧਾਈ ਦਿੱਤੀ ਅਤੇ ਨੌਜਵਾਨ ਗ੍ਰਾਮ ਸਭਾ ਦੇ ਉਪਰਾਲੇ ਦੀ ਸ਼ਲਾਘਾ ਕੀਤੀ।  ਇਸ ਮੌਕੇ ਉਨ੍ਹਾਂ ਨਾਲ ਬਲਜੀਤ ਕੌਰ ਲੋਹਗੜ੍ਹ, ਪਰਦੀਪ ਕੋਰ ਸਮਰਾ, ਚਮਕੌਰ ਸਿੰਘ ਸੰਘਾ ਪ੍ਰਧਾਨ, Chairman ਗੁਰਮੀਤ ਸਿੰਘ ਗਿੱਲ, ਗੁਰਨਾਮ ਸਿੰਘ ਜੌਹਲ, ਸੋਹਣਾ ਖੇਲਾ ਜਲਾਲਾਬਾਦ PA to MLA, ਕਰਮਜੀਤ ਸਿੰਘ, ਮੰਨਾ ਸਿੰਘ, ਲਛਮਣ ਸਿੰਘ, ਰਾਮ ਸਿੰਘ, ਮਨਪ੍ਰੀਤ ਸਿੰਘ ਕਾਲਾ, ਸਮੂਹ ਅਗਣਵਾੜੀ ਵਰਕਰਾਂ ਅਤੇ ਨਗਰ ਨਿਵਾਸੀਆਂ ਬੀਬੀਆਂ ਭੈਣਾ ਹਾਜਰ ਸਨ। 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ