ਗੈਰ ਪ੍ਰਸਾਰਿਤ ਬੀਮਾਰੀਆਂ ਬਾਰੇ ਜਾਗਰੂਕ ਹੋਣਾ ਜਰੂਰੀ: ਡਾ ਬਲਬੀਰ ਸਿੰਘ

 

ਮੋਗਾ,13  ਅਗਸਤ(ਜਸ਼ਨ) :ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਪ੍ਰੋਜੈਕਟ ਹੋਪ ਜੀ.ਈ. ਹੈਲਥ ਕੇਅਰ ਅਤੇ ਪੰਜਾਬ ਸਰਕਾਰ ਨੇ ਸਹਿਯੋਗ ਨਾਲ ਜ਼ਿਲ੍ਹੇ ਵਿਚ ਗੈਰ-ਪ੍ਰਸਾਰਿਤ ਬਿਮਾਰੀਆਂ ਦੇ ਵੱਧਣ ਅਤੇ ਫੁਲਣ ਦੀ ਰੋਕਥਾਮ ਲਈ ਮੈਡੀਕਲ ਅਫਸਰ ਅਤੇ ਪੈਰਾਮੈਡੀਕਲ ਸਟਾਫ ਦੀ ਤਿੰਨ-ਤਿੰਨ ਦਿਨ ਦੀ ਸਿਖਲਾਈ ਦੇ ਆਖਰੀ ਦਿਨ ਮੌਕੇ ਜਿੱਥੇ ਜਿਲੇ ਦੇ ਮੈਡੀਕਲ ਡਾਕਟਰਾਂ ਅਤੇ ਪੈਰਾਮੈਡੀਕਲ ਸਟਾਫ ਨੂੰ ਗੈਰ-ਪ੍ਰਸਾਰਿਤ ਬਿਮਾਰੀਆਂ ਦੇ ਇਲਾਜ ਲਈ ਸਿਖਲਾਈ ਦਿੱਤੀ ਗਈ ਹੈ। ਉੱਥੇ ਹੀ ਜਿਲ੍ਹੇ ਵਿਚ ਵੱਧ ਰਹੀ ਗੈਰ ਪ੍ਰਸਾਰਿਤ ਬਿਮਾਰੀਆਂ ਜਿਵੇਂ ਕਿ ਸ਼ੂਗਰ, ਹਾਈ, ਬਲੱਡ ਪ੍ਰੈਸ਼ਰ, ਮੂੰਹ ਦੇ ਕੈਂਸਰ, ਛਾਤੀ ਦੇ ਕੈਂਸਰ, ਗਰਭ ਅਸਥਾ ਕੈਂਸਰ ਵਰਗੀਆਂ ਬੀਮਾਰੀਆਂ ਦੀ ਜਾਂਚ ਲਈ ਪ੍ਰੋਜੈਕਟ ਹੋਪ ਜੀ.ਈ. ਹੈਲਥ ਕੇਅਰ ਤੋਂ ਡਾ ਬਲਬੀਰ ਸਿੰਘ ਨੇ ਇਸ ਗੱਲ ਤੇ ਜੋਰ ਦੇ ਕੇ ਕਿਹਾ ਕਿ ਇਹਨਾਂ ਬਿਮਾਰੀਆਂ ਦੀ ਛੇਤੀ ਹੀ ਜਿਲ੍ਹੇ ਵਿਚ ਜਾਂਚ ਕਰਨ ਲਈ ਸੇਵਾਵਾਂ ਮੁਹੰਈਆਂ ਕਰਵਾਇਆਂ ਜਾਣਗੀਆਂ। ਇਹ ਸਿਹਤ ਸਹੂਲਤਾਂ ਸਾਰੇ ਉਪ-ਕੇਂਦਰਾਂ, ਪ੍ਰਾਇਮਰੀ ਸਿਹਤ ਕੇਂਦਰਾ ਅਤੇ ਕਮਿਊਨਿਟੀ ਸਿਹਤ ਸੈਂਟਰਾਂ ਵਿਚ ਮੁਫਤ ਪ੍ਰਦਾਨ ਕੀਤੀਆਂ ਜਾਣਗੀਆਂ। ਕੈਂਸਰ, ਡਾਇਬੀਟੀਜ, ਸੀ.ਵੀ ਦੀ ਰੋਕਥਾਮ ਅਤੇ ਕੰਟਰੋਲ ਲਈ ਰਾਸ਼ਟਰੀ ਪ੍ਰੋਗਰਾਮ ਨੈਸ਼ਨਲ ਕੰਟਰੋਲ ਪਰੋਗਰਾਮ ਫਾਰ ਪਰਿਵੈਨਸ਼ਨ ਅਤੇ ਕੰਟਰੋਲ ਆਫ ਕੈਂਸਰ ਸਟ੍ਰੋਕ ਤੋਂ ਆਧਾਰਿਤ ਸਕ੍ਰੀਨਿਗ ਦੇ ਆਧਾਰ ਸਭ ਸਹਿਭਾਗੀਆਂ ਨੂੰ ਜਲਦੀ ਤੋਂ ਜਲਦੀ ਸਕ੍ਰੀਨਿੰਗ ਕਰਨ ਦੀ ਲੋੜ ਨੂੰ ਸਮਝਾਇਆ, ਜੋ ਗੈਰ ਸੰਚਾਰਿਤ ਬਿਮਾਰੀਆਂ ਦੀ ਜਲਦ ਜਾਂਚ ਜਾ ਸਕੇ, ਤਾਂ ਉਹਨਾਂ ਤੋਂ ਪੈਦਾ ਹੋਈਆਂ ਜਟਿਲਤਾਵਾਂ ਘਟਾਈਆਂ ਜਾ ਸਕਣ। ਡਾ ਬਲਬੀਰ ਸਿੰਘ ਨੇ ਸਿਖਲਾਈ ਵਿਚ ਵਿਭਿੰਨ ਗੈਰ-ਪ੍ਰਸਾਰਿਤ ਬਿਮਾਰੀਆਂ ਦੇ ਬਾਰੇ ਟਰੇਨਿੰਗ ਵਿੱਚ ਭਾਗ ਲੈਣ ਵਾਲਿਆ ਨੂੰ ਜਾਣਕਾਰੀ ਦਿੱਤੀ ਹੈ। ਇਸ ਸਿਖਲਾਈ ਵਿਚ ਕੈਂਸਰ ਦਾ ਜਾਂਚ ਲਈ ਪ੍ਰੇਜੈਕਟਰ ਰਾਹੀਂ ਇਕ ਫਿਲਮ ਦਿਖਾ ਕੇ ਇਸ ਨੂੰ ਸਮਝਾਇਆ। ਉਨ੍ਹਾ ਕਿਹਾ ਕਿ ਹੁਣ ਜਲਦੀ ਹੀ ਇਸ ਸਿਖਲਾਈ ਦੇ ਬਾਅਦ, ਸਾਰੇ ਔਰਤਾਂ ਅਤੇ ਮਰਦ ਜਿਨ੍ਹਾਂ ਦੀ ਉਮਰ 30 ਸਾਲ ਤੋਂ ਵੱਧ ਹੈ ਉਨ੍ਹਾ ਦੀ ਜਾਂਚ ਸਾਰੇ ਸਿਹਤ ਕੇਂਦਰਾਂ ਵਿੱਚ ਸ਼ੁਰੂ ਕੀਤੀ ਜਾਵੇਗੀ, ਤਾਂ ਜੋ ਬਿਮਾਰੀ ਦਾ ਸਹੀ ਸਮੇਂ ਵਿਚ ਪਤਾ ਲੱਗ ਸਕੇ। ਇਸ ਮੌਕੇ ਤੇ ਫਾਰਮਾਸਿਸਟ ਕਮਲ ਸੇਠੀ, ਮੀਡੀਆ ਕੋਆਰਡੀਨੇਟਰ ਅੰਮ੍ਰਿਤ ਸ਼ਰਮਾ , ਨਵਦੀਪ ਸਿੰਘ ਬਰਾੜ ਹਾਜ਼ਰ ਸਨ।