ਪੰਜਾਬ ਨਸ਼ਾ ਮੁਕਤ ਅਤੇ ਡੇਂਗੂ ਜਾਗਰੂਕਤਾ ਵੈਨ ਨੂੰ ਹਰੀ ਝੰਡੀ ਦੇ ਕੇ ਕੀਤਾ ਰਵਾਨਾ,ਮਿਸ਼ਨ ਤੰਦਰੁਸਤ ਪੰਜਾਬ ਲਈ ਸਰਕਾਰ ਵਚਨਬੱਧ : ਡਾ ਹਰਜੋਤ ਕਮਲ

ਮੋਗਾ,13  ਅਗਸਤ(ਜਸ਼ਨ) :ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਮੰਤਰੀ ਸ੍ਰੀ ਬ੍ਰਹਮ ਮਹਿੰਦਰਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜਿਲਾ ਮੋਗਾ ਅੰਦਰ ਪੰਜਾਬ ਨਸ਼ਾ ਮੁਕਤ ਅਤੇ ਡੇਂਗੂ ਦੀ ਬਿਮਾਰੀ ਸਬੰਧੀ ਜਾਗਰੂਕਤਾ ਵੈਨ ਨੂੰ ਡਾ ਹਰਜੋਤ ਕਮਲ ਐਮ ਐਲ ਏ ਮੋਗਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।  ਇਸ ਮੌਕੇ ਉਨਾ ਦੇ ਨਾਲ ਸਿਵਲ ਸਰਜਨ ਮੋਗਾ ਡਾ: ਸੁਸ਼ੀਲ ਜੈਨ, ਡਾ ਸੁਰਿੰਦਰ ਸੇਤੀਆ ਡਿਪਟੀ ਮੈਡੀਕਲ ਕਮਿਸ਼ਨਰ, ਸੀਨੀਅਰ ਮੈਡੀਕਲ ਅਫਸਰ ਮੋਗਾ ਡਾ ਰਾਜੇਸ਼ ਅੱਤਰੀ, ਡਾ ਰਾਜੇਸ਼  ਮਿੱਤਲ ਮਨੋਰੋਗਾ ਦੇ ਮਾਹਿਰ ਡਾਕਟਰ ਸਿਵਲ ਹਸਪਤਾਲ ਮੋਗਾ,  ਡਾ ਅਰਵਿੰਦਰ ਪਾਲ ਸਿੰਘ ਗਿੱਲ ਜਿਲਾ ਸਿਹਤ ਅਫਸਰ , ਡਾ ਗੁਰਮੀਤ ਸਿੰਘ ਸਹਾਇਕ ਸਿਵਲ ਸਰਜਨ ਹਾਜ਼ਰ ਸਨ। ਇਸ ਮੌਕੇ ਡਾ ਹਰਜੋਤ ਕਮਲ ਐਮ ਐਲ ਏ ਮੋਗਾ ਨੇ ਆਪਣੇ ਵਿਚਾਰ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਮਿਸ਼ਨ ਤੰਦਰੁਸਤ ਪੰਜਾਬ ਬਾਰੇ ਵਚਨਬੱਧ ਹੈ ਅਤੇ ਮੁੱਖ ਮੰਤਰੀ ਪੰਜਾਬ ਦੇ ਅਦੇਸ਼ਾਂ ਅਨੁਸਾਰ ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਸਮਾਜ ਵਿੱਚ ਨਸ਼ਿਆਂ ਦੀ ਭੈੜੀ ਲੱਤ ਦੇ ਮਾੜੇ ਪ੍ਰਭਾਵਾ ਬਾਰੇ ਜਾਗਰੂਕ ਕਰਨ ਲਈ ਅਤੇ ਆਉਣ ਵਾਲੇ ਸਮੇਂ ਵਿੱਚ ਅਗਾਊ ਜਾਗਰੂਕਤਾ ਵਾਸਤੇ ਡੇਂਗੂ ਦੀ ਬਿਮਾਰੀ ਸਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਇਹ ਜਾਗਰੂਕਤਾ ਵੈਨਾਂ ਪਿੰਡ ਅਤੇ ਸ਼ਹਿਰ ਦੇ ਕੋਨੇ ਕੋਨੇ ਤੱਕ ਜਾ ਕੇ ਲੋਕਾ ਨੂੰ ਫਿਲਮਾ ਰਾਹੀਂ , ਫਲੈਕਸਾਂ ਰਾਹੀਂ ਅਤੇ ਵਿਭਾਗ ਦੇ ਕਰਮਚਾਰੀਆਂ ਵੱਲੋਂ ਭਾਸ਼ਣਾ ਰਾਹੀਂ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਸਿਵਲ ਸਰਜਨ ਮੋਗਾ ਡਾ ਸੁਸ਼ੀਲ ਜੈਨ ਨੇ ਕਿਹਾ ਕਿ ਜਾਗਰੂਕਤਾ ਵੈਨਾਂ ਰਾਹੀਂ ਮਾਇਕਰੋ ਪਲਾਨ ਅਨੁਸਾਰ ਜ਼ਿਲੇ ਅੰਦਰ ਬਲਾਕ ਪੱਧਰ ਤੋਂ ਲੈ ਕੇ ਸਬ ਸੈਂਟਰ ਤੱਕ ਲੋਕਾਂ ਨੂੰ ਨਸ਼ੇ ਦੇ ਮਾੜੇ ਪ੍ਰਭਾਵ ਅਤੇ ਡੇਂਗੂ ਬਾਰੇ ਬਰੀਕੀ ਨਾਲ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਤੇ ਹਾਜ਼ਰ ਜਿਲਾ ਸਿੱਖਿਆ ਅਤੇ ਸੂਚਨਾ ਅਫਸਰ ਕਿ੍ਰਸ਼ਨਾ  ਸ਼ਰਮਾ , ਅੰਮਿ੍ਰਤ ਸ਼ਰਮਾ , ਮਹਿੰਦਰ ਪਾਲ ਲੂੰਬਾ ਐਸ ਆਈ ਮੋਗਾ, ਸਰਦਾਰੀ ਲਾਲ ਕਾਮਰਾ, ਕੁਲਦੀਪ ਸਿੰਘ ਐਨ ਜੀ ਓ, ਨਰਸਿੰਗ ਸਕੂਲ ਦੀਆਂ ਵਿਦਿਆਰਥਣਾ ਵੀ ਹਾਜ਼ਰ ਸਨ।