ਮਾਉਟ ਲਿਟਰਾ ਜ਼ੀ ਸਕੂਲ ਵਿਚ ਕਰਵਾਇਆ ਤੀਜ਼ ਸਮਾਗਮ,‘ਮੈਂ ਵਾਰੀ ਮੈਂ ਵਾਰੀ ਮੇਰੀ ਸਮੀਏ ਬੋਲੀ ਨਾਲ ਮਚਾਈ ਧਮਾਲ’

ਮੋਗਾ, 13 ਅਗਸਤ (ਜਸ਼ਨ)-ਮੋਗਾ-ਲੁਧਿਆਣਾ ਜੀ.ਟੀ.ਰੋਡ ਤੇ ਪਿੰਡ ਪੁਰਾਣੇ ਵਾਲਾ ਸਥਿਤ ਮਾਉਟ ਲਿਟਰਾ ਜੀ ਸਕੂਲ ਵਿਚ ਸਕੂਲ ਚੇਅਰਮੈਨ ਅਨੁਜ ਗੁਪਤਾ ਦੀ ਅਗਵਾਈ ਹੇਠ ਸਾਵਨ ਮਹੀਨੇ ਨੂੰ ਸਮਰਪਿਤ ਤੀਜ ਸਮਾਗਮ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿਚ ਅਧਿਆਪਕਾਂ, ਵਿਦਿਆਰਥਣਾਂ ਨੇ ਪੀਂਘਾ ਝੁਟਣ ਦੇ ਨਾਲ ਹੀ ਪੰਜਾਬੀ ਸੱਭਿਆਚਾਰ ਦੀ ਝਲਕ ਪੇਸ਼ ਕਰਕੇ ਸਮਾਗਮ ਨੂੰ ਯਾਦਗਾਰ ਬਣਾ ਦਿੱਤਾ। ਸਮਾਗਮ ਦੀ ਸ਼ੁਰੂਆਤ ਸਕੂਲ ਡਾਇਰੈਕਟਰ ਅਨੁਜ ਗੁਪਤਾ ਨੇ ਜੋਯਤੀ ਜਗਾ ਕੇ ਕੀਤੀ। ਡਾਇਰੈਕਟਰ ਅਨੁਜ ਗੁਪਤਾ ਨੇ ਕਿਹਾ ਕਿ ਵਿਦਿਆਰਥੀਆ ਨੂੰ ਪੰਜਾਬੀ ਵਿਰਸੇ ਦੀ ਸੰਭਾਲ ਅਤੇ ਜਾਣਕਾਰੀ ਦੇਣ ਲਈ ਤੀਜ ਸਮਾਗਮ ਹਰ ਸਾਲ ਸਕੂਲ ਵਲੋਂ ਕਰਵਾਇਆ ਜਾਂਦਾ ਹੈ ਅਤੇ ਅੱਜ ਵਿਦਿਆਰਥਣਾਂ, ਅਧਿਆਪਕਾਂ ਵਿਚ ਮਹਿੰਦੀ, ਚੂੜਿਆ ਪਾਉਣ, ਮਿਸ ਤੀਜ ਦਾ ਮੁਕਾਬਲਾ ਕਰਵਾਇਆ ਗਿਆ ਹੈ। ਵਿਦਿਆਰਥਣਾਂ, ਅਧਿਆਪਕਾਂ ਨੇ ਨੱਚਣ ਤੋਂ ਪਹਿਲਾ ਹੌਕਾ ਦੇਵਾਂਗੇ, ਮੈ ਵਾਰੀ ਮੈ ਵਾਰੀ ਮੇਰੀ ਸਮੀਏ, ਦੇ-ਦੇ ਗੇੜਾ ਆਦਿ ਗੀਤ ਪੇਸ਼ ਕਰਕੇ ਸਮਾਗਮ ਨੂੰ ਚਾਰ ਚਾਂਦ ਲਗਾਏ।

ਸਮਾਗਮ ਦੌਰਾਨ ਵੱਖ-ਵੱਖ ਮੁਕਾਬਲੇ ਵਿਚ ਜੇਤੂ ਰਹਿਣ ਵਾਲੀ ਵਿਦਿਆਰਥੀਆ ਨੂੰ ਸਕੂਲ ਡਾਇਰੈਕਟਰ ਅਨੁਜ ਗੁਪਤਾ, ਪਿ੍ਰੰਸੀਪਲ ਨਿਰਮਲ ਧਾਰੀ ਤੇ ਸਟਾਫ ਵੱਲੋਂ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਸਕੂਲ ਸਟਾਫ ਤੇ ਵਿਦਿਆਰਥੀ ਹਾਜ਼ਰ ਸਨ।