ਰਾਈਫਲ ਨਾਲ ਪੱਚੀ ਸਾਲਾ ਨੌਜਵਾਨ ਨੇ ਕੀਤੀ ਆਤਮ ਹੱਤਿਆ

ਬਾਘਾ ਪੁਰਾਣਾ  (ਰਣਵਿਜੇ ਸਿੰਘ ਚੌਹਾਨ) ਸਥਾਨਕ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਇੱਕ ਨੌਜਵਾਨ ਵਲੋਂ ਘਰੇਲੂ ਕਲੇਸ਼ ਕਰਕੇ ਘਰ ਵਿੱਚ ਮੌਜੂਦ 12 ਬੋਰ ਰਾਈਫਲ ਦੇ ਨਾਲ ਕਲ ਦੁਪਹਿਰ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ ।ਗੁਰੂ ਗ੍ਰੰਥ ਸਾਹਿਬ ਬੇਅਦਬੀ ਤੋਂ ਚਰਚਿਤ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਨੌਜਵਾਨ ਜਗਮੀਤ ਸਿੰਘ ਰੂਬੀ ਸਪੁੱਤਰ ਮਹਿਕਮ ਸਿੰਘ ਉਮਰ 25 ਕੁ ਸਾਲ ਜੋ ਕਿ ਬਾਂਹਰਵੀ ਦੀ ਪੜ੍ਹਾਈ ਤੋਂ ਅੱਗੇ ਵੈਟਰਨਰੀ ਡੀ ਫਾਰਮੇਸੀ ਕਰ ਚੁੱਕਾ ਸੀ। ਘਰ ਵਿੱਚ ਆਪਣੇ ਮਾਤਾ ਪਿਤਾ ਨਾਲ ਬੜੇ ਸੁਖਾਵੇਂ ਤੇ ਖੁਸ਼ੀ ਭਰੇ ਮਹੋਲ ਵਿੱਚ ਰਹਿ ਰਿਹਾ ਸੀ ।ਨਾਲ ਹੀ ਚਾਚੇ ਤਾਇਆ ਦਾ ਸਾਂਝਾ ਪਰਿਵਾਰ ਵੀ ਰਹਿੰਦਾ ਸੀ। ਭਾਬੀਆਂ, ਭਰਾਵਾ ਤੇ ਚਾਚਿਆ ਤਾਇਆ ਦਾ ਲਾਡਲਾ ਪੁੱਤ ਇਹ ਕਦਮ ਚੁੱਕੇ ਗਾ ਕਿਸੇ ਦੇ ਚਿੱਤ ਚੇਤੇ ਵੀ ਨਹੀਂ ਸੀ।ਸਾਰੇ ਘਰਾਂ ਦੀਆਂ ਕੰਧਾਂ ਸਾਂਝੀਆਂ ਸਨ।  ਕਲ ਦੁਪਹਿਰ ਆਪਣੇ ਪਿਤਾ ਜੀ ਨੂੰ ਫੋਨ ਕਰਕੇ ਘਰੇ ਸੱਦਿਆ ਜੋ ਬਾਜਾਖਾਨਾ ਵਿਖੇ ਕਿਸੇ ਪ੍ਰਾਈਵੇਟ ਬੱਸ ਕੰਪਨੀ ਦੇ ਅੱਡਾ ਇੰਚਾਰਜ ਹਨ ਜਦੋਂ ਤੱਕ ਰੂਬੀ ਦੇ ਪਿਤਾ ਮਹਿਕਮ ਸਿੰਘ ਘਰ ਪਹੁੰਚਿਆ ਤਾਂ ਆ ਭਾਣਾ ਵਰਤ ਚੁੱਕਾ ਸੀ।ਅਭਾਗੀ ਮਾਤਾ ਰਿਸ਼ਤੇਦਾਰੀ ਵਿੱਚ ਕਿਸੇ ਭੋਗ ਤੇ ਗਈ ਹੋਈ ਸੀ। ਫੋਨ ਕਾਲ ਉਸ ਨੂੰ ਵੀ ਕੀਤਾ ਸੀ  ।ਜਗਮੀਤ ਸਿੰਘ ਰੂਬੀ ਆਪਣੇ ਮਾਂ ਬਾਪ ਦਾ ਇਕਲੌਤਾ ਪੁੱਤਰ ਸੀ।ਹਜਾਰਾਂ ਦੋਸਤਾਂ ਮਿੱਤਰਾਂ ਨੂੰ ਰੋਂਦੇ ਕਰਲਾਉਦੇ ਛੱਡ ਕੇ ਤੁਰ ਗਏ ਨੌਜਵਾਨ ਰੂਬੀ ਦੀ ਬੇਵਕਤੀ ਮੌਤ ਨੇ ਪੂਰੇ ਇਲਾਕੇ ਵਿੱਚ ਮਾਤਮ ਪਸਾਰ ਦਿੱਤਾ ।ਲਾਗਲੇ ਪਿੰਡਾਂ ਕਸਬਿਆਂ ਤੇ ਸ਼ਹਿਰਾਂ ਵਿੱਚੋਂ ਭਾਰੀ ਗਿਣਤੀ ਵਿੱਚ ਪੁੱਜੇ ਵਿਦਿਆਰਥੀ ਵਰਗ, ਜਿੰਨਾ ਨਾਲ ਰੂਬੀ  ਪੜਿਆ,ਖੇਡਿਆ ਦਾ ਸੋਗਮਈ ਵਾਤਾਵਰਣ ਵਿੱਚ ਅਸਿਹ ਪੀੜਾ ਮਹਿਸੂਸ ਕਰ ਰਹੇ ਸਨ । ਜਾਣਕਾਰੀ ਅਨੁਸਾਰ ਸਥਾਨਕ ਪੁਲਿਸ ਸ਼ਟੇਸਨ ਬਾਜਾਖਾਨਾ ਨੇ 174 ਦੀ ਕਾਰਵਾਈ ਕਰਨ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ। ਜਗਮੀਤ ਸਿੰਘ ਰੂਬੀ ਦਾ ਅੰਤਿਮ ਸੰਸਕਾਰ ਸ਼ਾਮ  4 ਵਜੇ  ਕਰ ਦਿੱਤਾ ਗਿਆ । 

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ