ਦੋ ਬੱਚੇ ਨਹਿਰ ’ਚ ਡੁੱਬੇ, ਇਕ ਦੀ ਲਾਸ਼ ਮਿਲੀ,ਦੂਜੇ ਦੀ ਤਲਾਸ਼ ਜਾਰੀ

ਮੋਗਾ, 13 ਅਗਸਤ (ਜਸ਼ਨ)-ਕੱਲ ਦੁਪਹਿਰ ਸਮੇਂ ਮੋਗਾ ਅੰਮਿ੍ਰਤਸਰ ਰੋਡ ਤੇ ਪਿੰਡ ਲੁਹਾਰਾ ਨੇੜੇ ਵਗਦੀ ਨਹਿਰ ਵਿੱਚ ਡੁੱਬਣ ਨਾਲ ਦੋ ਮਾਸੂਮ ਬੱਚਿਆਂ ਦੀ ਮੌਤ ਹੋ ਗਈ । ਮੋਗਾ ਵਾਸੀ ਲਵਪ੍ਰੀਤ ਅਤੇ ਸਾਹਿਲ ਨਾਂ ਦੇ ਦੋਨੇ ਬੱਚੇ ਚਾਰ ਹੋਰ ਬੱਚਿਆਂ ਸਮੇਤ ਨਹਿਰ ’ਤੇ ਨਹਾਉਣ ਲਈ ਆਏ ਸਨ ਪਰ ਜਦ ਦੋਨਾਂ ਬੱਚਿਆਂ ਨੇ ਪਾਣੀ ਵਿਚ ਛਾਲ ਮਾਰੀ ਤਾਂ ਪਾਣੀ ਦੇ ਤੇਜ਼ ਵਹਾਅ ਕਾਰਨ ਉਹਨਾਂ ਤੋਂ ਸੰਭਲਿਆ ਨਹੀਂ ਗਿਆ । ਪਾਣੀ ਵਿਚ ਲਾਪਤਾ ਹੋਏ ਬੱਚੇ  ਪੰਜਵੀਂ ਅਤੇ ਸੱਤਵੀਂ ਜਮਾਤ ਦੇ ਵਿਦਿਆਰਥੀ ਸਨ। ਪਾਣੀ ਦਾ ਵਹਾਅ ਇੰਨਾ ਤੇਜ਼ ਸੀ ਕਿ ਬੱਚਿਆਂ ਦੇ ਰੌਲਾ ਪਾਉਣ ਦੇ ਬਾਵਜੂਦ ਵੀ ਕੋਲੋਂ ਲੰਘ ਰਹੇ ਵਿਅਕਤੀ ਉਨਾਂ ਨੂੰ ਬਚਾ ਨਹੀਂ ਸਕੇ ।  ਦੇਰ ਸ਼ਾਮ ਦੋਨਾਂ ਵਿਚੋਂ ਇਕ ਬੱਚੇ ਸਾਹਿਲ ਦੀ ਦੁੱਨੇਕੇ ਪਿੰਡ ਨੇੜਿਓ ਲਾਸ਼ ਬਰਾਮਦ ਹੋ ਗਈ ਹੈ।  ਦੂਜੇ ਲੜਕੇ ਲਵਪ੍ਰੀਤ ਨੂੰ ਲੱਭਣ ਲਈ ਤਲਾਸ਼ ਜਾਰੀ ਹੈ।