ਸਮਗਲਰ ਜਗਦੇਵ ਸਿੰਘ “ਦੇਬਨ” ਸਾਥੀਆਂ ਨਾਲ ਗਿ੍ਰਫਤਾਰ,ਮੋਗਾ ਦੇ ਨਸ਼ਿਆਂ ਲਈ ਬਦਨਾਮ ਪਿੰਡ ਦੌਲੇਵਾਲਾ ਦੀ ਵੱਡੀ ਮਛੀ ਜਗਦੇਵ ਸਿੰਘ “ਦੇਬਨ” 1992 ਤੋ ਨਸ਼ਾ ਤਸਕਰੀ ਅਤੇ ਹੋਰ ਅਪਰਾਧਿਕ ਕੇਸਾਂ ਵਿਚ ਰਿਹਾ ਸੀ ਸ਼ਾਮਿਲ

ਜਲੰਧਰ/ਚੰਡੀਗੜ  12 ਅਗਸਤ: (ਜਸ਼ਨ): ਕਾਉੰਟਰ ਇੰਟੈਲੀਜੈਂਸ ਵਿੰਗ ਜਲੰਧਰ ਵਲੋ ਮੋਗਾ ਪੁਲਿਸ ਦੇ ਨਾਲ 72 ਕੁਇੰਟਲ ਭੁੱਕੀ ਨਾਲ ਭਰੀਆਂ 180 ਬੋਰੀਆਂ ਲਿਆ ਰਹੇ ਇਕ ਵੱਡੇ ਅੰਤਰਰਾਜੀ ਰੈਕੇਟ ਦਾ ਪਰਦਾ ਫਾਸ਼ ਕਰਨ ਤੋ 6 ਦਿਨ ਬਾਅਦ ਐਤਵਾਰ ਸ੍ਰੀ ਆਨੰਦਪੁਰ ਸਾਹਿਬ ਪੁਲਸ ਨਾਲ ਮਿਲ ਕੇ ਇਸ ਗਿਰੋਹ ਦੇ ਮੁਖੀ ਜਗਦੇਵ ਸਿੰਘ ਉਰਫ ਦੇਬਨ ਪੁੱਤਰ ਸੂਰਤ ਸਿੰਘ ਵਾਸੀ  ਦੌਲੇਵਾਲ  ਨੂੰ  ਸਾਥੀਆਂ ਸਮੇਤ ਗਿਰਫਤਾਰ ਕੀਤਾ ਹੈ।ਇਕ ਬਿਆਨ ਵਿਚ ਏ.ਆਈ.ਜੀ. ਕਾਊਂਟਰ ਇੰਟੈਲੀਜੈਂਸ ਸ੍ਰੀ ਹਰਕਮਲਪ੍ਰੀਤ ਸਿੰਘ ਨੇ ਦੱਸਿਆ ਕਿ ਉਨਾਂ ਦੀ ਟੀਮ ਇਹਨਾ ਫ਼ਰਾਰ ਡਰਗ ਤਸਕਰਾਂ ਦੀਆਂ ਗਤੀਵਿਧੀਆਂ ’ਤੇ ਲਗਾਤਾਰ  ਚੌਕਸੀ ਰੱਖ ਰਹੀ ਹੈ ਅਤੇ ਅੱਜ ਉਹਨਾਂ ਨੂੰ ਇਹਨਾ ਬਾਰੇ ਇਕ ਗੁਪਤ ਸੂਚਨਾ ਪ੍ਰਾਪਤ ਹੋਈ ਕਿ ਇਹ ਤਸਕਰ ਜੋ ਪਿਛਲੇ ਦਿਨਾਂ ਤੋ ਪੁਲਿਸ ਤੋ  ਛੁਪ ਗਏ ਸਨ ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਹਨ,  ਜਿਸ ਨੂੰ  ਉਨਾਂ ਨੇ ਤੁਰੰਤ ਐਸ.ਐਸ.ਪੀ ਰੂਪਨਗਰ ਸ੍ਰੀ ਸਵਪਨ ਸ਼ਰਮਾ ਨਾਲ ਸਾਂਝਾ ਕੀਤਾ ਗਿਆ ਕੇ  ਇਨਾਂ ਤਸਕਰਾਂ ਵਲੋਂ  ਕੁੱਝ ਦਿਨਾਂ ਤੋ ਲਗਾਤਰ  ਠਿਕਾਣਿਆਂ  ਨੂੰ ਬਦਲਣ ਦੇ ਬਾਅਦ ਹੁਣ ਪੰਜਾਬ ਵਿੱਚ ਸ਼੍ਰੀ ਅਨੰਦਪੁਰ ਸਾਹਿਬ ਸ਼ਹਿਰ ਵਿੱਚ ਹੋਣ ਦਾ ਸ਼ੱਕ ਹੈ।ਉਨਾਂ ਕਿਹਾ ਕਿ ਇਸ ਸੂਚਨਾ ਤੋਂ ਬਾਅਦ ਵਿੱਚ ਅਨੰਦਪੁਰ ਸਾਹਿਬ ਪੁਲਿਸ ਦੀਆਂ ਵੱਖ ਵੱਖ ਟੀਮਾਂ ਨੂੰ ਅਲਰਟ ਕੀਤਾ ਗਿਆ ਅਤੇ ਇੱਕ ਪੁਲਿਸ ਪਾਰਟੀ ਨੇ ਇੱਕ ਚਿੱਟੀ ਸਕਾਰਪੀਓ ਕਾਰ ਨੂੰ ਰੋਕਿਆ ਅਤੇ ਚਾਰ ਵਿਅਕਤੀਆਂ  ਜਗਦੇਵ ਸਿੰਘ ਪੁੱਤਰ ਸੁਰਤ ਸਿੰਘ ਅਤੇ ਉਸ ਦੇ ਸਾਥੀ ਗੁਰਦੇਵ ਸਿੰਘ ਪੁੱਤਰ ਭਗਵੰਤ ਸਿੰਘ ਕੋਟ ਈਸੇ ਖਾਂ, ਮੋਗਾ ਜ਼ਿਲੇ ਦੇ ਦੌਲਵਾਲਾ ਪਿੰਡ ਤੋਂ ਗੁਰਵਿੰਦਰ ਸਿੰਘ ਉਰਫ ਜੀਂਦੂ  ਪੁੱਤਰ ਅਜੀਤ ਸਿੰਘ, ਲਖਵਿੰਦਰ ਸਿੰਘ ਉਰਫ ਕਾਕੂ ਪੁੱਤਰ ਟਹਲ ਸਿੰਘ ਨੂੰ  ਗਿਰਫਤਾਰ ਕੀਤਾ।ਏ.ਆਈ.ਜੀ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਜਗਦੇਵ ਸਿੰਘ ਤੋਂ 25 ਗ੍ਰਾਮ ਨਸ਼ੀਲੇ ਪਦਾਰਥ ਬਰਾਮਦ ਕੀਤਾ ਗਿਆ ਹੈ ਅਤੇ ਥਾਣਾ ਸ਼੍ਰੀ ਅਨੰਦਪੁਰ ਸਾਹਿਬ ਜ਼ਿਲਾ ਰੂਪਨਗਰ ਵਿਚ ਐਨ ਡੀ ਪੀ ਐੱਸ ਐਕਟ ਦੀ ਧਾਰਾ 22, 61, 85 ਦੇ ਤਹਿਤ ਉਸ ਦੇ ਖਿਲਾਫ਼ ਇਕ ਕੇਸ ਦਰਜ ਕੀਤਾ ਗਿਆ ਹੈ।ਉਨਾਂ ਕਿਹਾ ਕਿ ਸ਼ੁਰੂਆਤੀ ਜਾਂਚ ਦੌਰਾਨ ਇਹ ਪਤਾ ਲੱਗਾ ਹੈ ਕਿ ਜਗਦੇਵ ਪੰਜਾਬ ਵਿਚ ਭੁੱਕੀ ਤਸਕਰੀ ਵਪਾਰ ਦੀ ਵੱਡੀ ਮੱਛੀ ਸੀ ਅਤੇ ਇਹ ਸਾਲ 1990 ਤੋਂ ਡਰੱਗ ਵਪਾਰ ਵਿਚ ਸ਼ਾਮਲ ਸੀ. ਇਸ ਦੇ ਖਿਲਾਫ਼ ਐਨ ਡੀ ਪੀ ਐਸ ਐਕਟ ਅਤੇ ਆਈਪੀਸੀ ਦੇ ਹੋਰ ਸੈਕਸ਼ਨ ਅਧੀਨ 10 ਕੇਸ ਪੰਜਾਬ ਦੇ ਵੱਖ ਵੱਖ ਪੁਲਿਸ ਸਟੇਸ਼ਨਾਂ ਵਿੱਚ ਦਰਜ ਕੀਤੇ ਗਏ ਸਨ, ਉਨਾਂ ਨੇ ਕਿਹਾ ਅਤੇ ਕਿਹਾ ਕਿ ਜਗਦੇਵ ਨੂੰ 14 ਸਾਲਾ ਲਈ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਕਤਲ ਕੇਸ ਵਿੱਚ ਵੀ ਦੋਸ਼ੀ ਕਰਾਰ ਦਿੱਤਾ ਗਿਆ ਸੀ ਅਤੇ ਉਹ 1999-2013 ਤੋਂ ਜੇਲ ਵਿੱਚ ਰਿਹਾ ਹੈ।ਉਨਾਂ ਨੇ ਖੁਲਾਸਾ ਕੀਤਾ ਕਿ ਦੋਸ਼ੀਆਂ ਦੀ ਪੁੱਛ-ਗਿੱਛ ਦੌਰਾਨ ਇਕ ਨਵਾਂ ਰੁਝਾਨ ਸਾਹਮਣੇ ਆਇਆ ਹੈ ਕਿ ਉਹ ਰਾਜਸਥਾਨ ਸਮਗਲਰਾਂ ਨੂੰ ਪੰਜਾਬ ਦੇ ਹਵਾਲਾ ਕਾਰੋਬਾਰ ਦੇ  ਰਾਹੀਂ ਨਸ਼ੀਲੇ ਪਦਾਰਥਾਂ ਦਾ ਭੁਗਤਾਨ ਕਰ ਰਹੇ ਹਨ ਅਤੇ ਕੇਸ ਦੀ ਪਰਤਾਲ ਦੇ  ਦੌਰਾਨ ਇਸ ਲਿੰਕ ਦੀ ਵੀ ਜਾਂਚ ਕੀਤੀ ਜਾਵੇਗੀ ਕਿਉਂਕਿ ਇਹ ਬਹੁਤ ਖ਼ਤਰਨਾਕ ਹੈ ਉਨਾਂ ਨੇ ਦੱਸਿਆ ਕਿ ਹਵਾਲਾ ਰੈਕੇਟ ਅਤੇ  ਇਹਨਾਂ ਦੇ ਹੋਰਨਾਂ ਸਾਥੀਆਂ ਦੇ ਬਾਰੇ ਹੋਰ ਜਾਂਚ ਕਰਨ ਲਈ ਉਨਾਂ ਸਾਰਿਆਂ ਨੂੰ ਪੁਲਸ ਰਿਮਾਂਡ ’ਤੇ ਲਿਆ ਜਾਵੇਗਾ।ਇਹ ਜ਼ਿਕਰਯੋਗ ਹੈ ਕਿ 6 ਅਗਸਤ ਨੂੰ ਜਲੰਧਰ ਕਾਊਂਟਰ ਇੰਟੈਲੀਜੈਂਸ ਅਤੇ ਮੋਗਾ ਪੁਲਿਸ ਨੇ ਇਸ ਗਰੋਹ ਦੇ ਦੋ ਵਿਅਕਤੀਆਂ ਨੂੰ ਗਿ੍ਰਫਤਾਰ ਕੀਤਾ ਸੀ, ਜੋ ਰਾਜਸਥਾਨ ਤੋਂ ਪੰਜਾਬ ਨੂੰ ਭੁੱਕੀ ਦੇ ਤਸਕਰ ਸਨ। ਪੁਲਿਸ ਨੇ ਭੁੱਕੀ ਦੇ 180 ਬੈਗਾਂ ਨਾਲ ਭਰੀ ਇਕ ਟਰੱਕ ਜ਼ਬਤ ਕਰ ਲਿਆ ਸੀ। ਦੋਵਾਂ ਮੁਲਜ਼ਮਾਂ ਦੀ ਪਛਾਣ ਧਰਮਜੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਪਿੰਡ ਲੰਡੇਕੇ ਜ਼ਿਲੇ ਮੋਗਾ ਅਤੇ  ਗੁਰਬੀਰ ਸਿੰਘ ਪੁੱਤਰ/ ਗੁਰਜੰਟ ਸਿੰਘ ਵਾਸੀ ਪਿੰਡ ਰਤੀਆਂ ਜ਼ਿਲੇ ਮੋਗਾ ਵਜੋਂ ਸੀ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ