ਮਾਤਾ ਚਰਨਜੀਤ ਕੌਰ ਨੂੰ ਸੈਂਕੜੇ ਸੇਜ਼ਲ ਅੱਖਾਂ ਨਾਲ ਅੰਤਿਮ ਵਿਦਾਇਗੀ,ਪਿੰਡ ਦੇ ਸ਼ਮਸ਼ਾਨਘਾਟ ’ਚ ਹੋਇਆ ਅੰਤਿਮ ਸੰਸਕਾਰ

ਮੋਗਾ,12 ਅਗਸਤ (ਜਸ਼ਨ): ਪੰਜਾਬੀ ਜਾਗਰਣ ਦੇ ਜ਼ਿਲਾ ਮੋਗਾ ਤੋਂ ਇੰਚਾਰਜ ਮਨਪ੍ਰੀਤ ਸਿੰਘ ਮੱਲੇਆਣਾ ਅਤੇ ਐਨ ਆਰ ਆਈ ਜਗਰਾਜ ਸਿੰਘ ਮਲੇਸ਼ੀਆ ਦੀ ਸਤਿਕਾਰਯੋਗ ਮਾਤਾ ਚਰਨਜੀਤ ਕੌਰ ਪਤਨੀ ਸਾਬਕਾ ਪੰਚ ਬਹਾਦਰ ਸਿੰਘ ਦਾ ਅੰਤਿਮ ਸੰਸਕਾਰ ਅੱਜ ਪਿੰਡ ਮੱਲੇਆਣਾ ਦੇ ਸ਼ਮਸ਼ਾਨਘਾਟ ਵਿਖੇ ਕੀਤਾ ਗਿਆ, ਜਿੱਥੇ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡ ਵਾਸੀਆਂ, ਸਮਾਜਿਕ, ਰਾਜਨੀਤਿਕ, ਧਾਰਮਿਕ ਆਗੂਆਂ,ਰਿਸ਼ਤੇਦਾਰਾਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਮਾਤਾ ਚਰਨਜੀਤ ਕੌਰ ਨੂੰ ਸੇਜ਼ਲ ਅੱਖਾਂ ਨਾਲ ਵਿਦਾਇਗੀ ਦਿੱਤੀ ਗਈ। ਸਵ. ਮਾਤਾ ਚਰਨਜੀਤ ਕੌਰ ਦਾ ਮਾਤਾ ਚਰਨਜੀਤ ਕੌਰ ਦੀ ਚਿਖ਼ਾ ਨੂੰ ਅਗਨੀ ਉਨਾਂ ਦੇ ਪੁੱਤਰ ਮਨਪ੍ਰੀਤ ਸਿੰਘ ਮੱਲੇਆਣਾ ਵੱਲੋਂ ਦਿੱਤੀ ਗਈ। ਅੰਤਿਮ ਸਸਕਾਰ ਮੌਕੇ ਸਮੂਹ ਗੁਰਦੁਆਰਾ ਪ੍ਰਬੰਧਕ ਕਮੇਟੀ, ਨਵੀਂ ਪੁਰਾਣੀ ਗ੍ਰਾਮ ਪੰਚਾਇਤ, ਸੰਤ ਬਾਬਾ ਨਰਾਇਣ ਸਿੰਘ ਯਾਦਗਾਰੀ ਸੰਸਥਾ, ਯੂਥ ਵੈਲਫ਼ੇਅਰ ਕਲੱਬ, ਬਾਬਾ ਜੀਵਨ ਸਿੰਘ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਦਰਲਾ ਗੁਰਦੁਆਰਾ ਪ੍ਰਬੰਧਕ ਕਮੇਟੀ, ਨੰਬਰਦਾਰ ਜਗਜੀਤ ਖਾਈ, ਸਰਪੰਚ ਹਰਭਜਨ ਸਿੰਘ ਬਹੋਨਾ, ਸੁਖਦੀਪ ਪੁਰੀ, ਪੱਤਰਕਾਰਾਂ ’ਚ ਜ਼ਿਲਾ ਇੰਚਾਰਜ ਵਿਨੇ ਸ਼ੌਰੀ, ਰਣਜੀਤ ਬਾਵਾ, ਨਿਰਮਲਜੀਤ ਸਿੰਘ, ਮਨੋਜ ਭੱਲਾ, ਸਿਕੰਦਰ ਸਿੰਘ ਬਰਾੜ, ਹਰਦੀਪ ਧੰਮੀ, ਰਾਜਿੰਦਰ ਖੋਟੇ, ਵਕੀਲ ਮਹਿਰੋਂ, ਲਖਵੀਰ ਸਿੰਘ, ਇਕਬਾਲ ਖਹਿਰਾ, ਅਮਜ਼ਦ ਖ਼ਾਨ, ਮਨਦੀਪ ਝਾਂਜੀ, ਨਛੱਤਰ ਸਿੰਘ ਲਾਲੀ, ਗੁਰਪ੍ਰੀਤ ਦੌਧਰ, ਸਰਬਜੀਤ ਰੌਲੀ, ਜੋਗਿੰਦਰ ਸਿੰਘ, ਅਵਤਾਰ ਸਿੰਘ, ਨਛੱਤਰ ਸਿੰਘ ਭੱਟੀ, ਚਮਕੌਰ ਸਿੰਘ ਲੋਪੋਂ, ਸੁਖਜੀਵਨ ਕੁੱਸਾ, ਗੁਰਮੀਤ ਮਾਣੂੰਕੇ ਤੋਂ ਇਲਾਵਾ ਸੈਂਕੜਿਆਂ ਦੀ ਗਿਣਤੀ ਵਿੱਚ ਪਿੰਡ ਵਾਸੀਆਂ, ਧਾਰਮਿਕ, ਸਮਾਜਿਕ ਅਤੇ ਰਾਜਨੀਤਿਕ ਸ਼ਖ਼ਸੀਅਤਾਂ, ਰਿਸ਼ਤੇਦਾਰਾਂ ਅਤੇ ਪੱਤਰਕਾਰ ਭਾਈਚਾਰੇ ਵੱਲੋਂ ਮਾਤਾ ਚਰਨਜੀਤ ਕੌਰ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।