ਜਨਰਲ ਇਜਲਾਸ ਦੌਰਾਨ ਉਚੇਰੀ ਵਿੱਦਿਆ ਪ੍ਰਾਪਤ ਕਰਨ ਵਾਲੇ ਨੌਜਵਾਨ ਹੋਣਗੇ ਸਨਮਾਨਿਤ : ਮੱਕੜ

ਕੋਟਕਪੂਰਾ, 12 ਅਗਸਤ (ਟਿੰਕੂ ਪਰਜਾਪਤੀ) :- ਅਰੋੜਬੰਸ ਸਭਾ ਕੋਟਕਪੂਰਾ ਵੱਲੋਂ 26 ਅਗਸਤ ਦਿਨ ਐਤਵਾਰ ਨੂੰ ਸ਼ਾਮ 5 ਵਜ ਤੋਂ 7 ਵਜੇ ਤੱਕ ਸਥਾਨਕ ਅਰੋੜਬੰਸ ਧਰਮਸ਼ਾਲਾ ਵਿਖੇ ਕਰਵਾਏ ਜਾ ਰਹੇ ਜਨਰਲ ਇਜਲਾਸ ਦੇ ਸਬੰਧ ’ਚ ਪ੍ਰਧਾਨ ਜਗਦੀਸ਼ ਸਿੰਘ ਮੱਕੜ ਤੇ ਸਰਪ੍ਰਸਤ ਗੋਪੀ ਚੰਦ ਛਾਬੜਾ ਦੀ ਅਗਵਾਈ ਹੇਠ ਹੋਈ ਮੀਟਿੰਗ ਦੌਰਾਨ ਵਿਚਾਰ ਵਟਾਂਦਰਾ ਕੀਤਾ ਗਿਆ। ਜਨਰਲ ਸਕੱਤਰ ਸੁਰਜੀਤ ਸਿੰਘ ਘੁਲਿਆਣੀ ਅਤੇ ਐਮ ਡੀ ਮੋਹਨ ਲਾਲ ਗੁਲਾਟੀ ਨੇ ਦੱਸਿਆ ਕਿ ਉਕਤ ਸਮਾਗਮ ਦੌਰਾਨ ਅਰੋੜਾ ਬਰਾਦਰੀ ਦੇ ਉਚੇਰੀ ਸਿੱਖਿਆ ਪ੍ਰਾਪਤ ਲੜਕੇ/ਲੜਕੀਆਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮਾ ਹਰਨਾਮ ਸਿੰਘ ਅਤੇ ਡਾ. ਸੁਨੀਲ ਛਾਬੜਾ ਅਨੁਸਾਰ ਐਮਐਸਸੀ, ਐਮ ਕਾਮ, ਬੀਟੈਕ, ਐਮ ਟੈੱਕ, ਐਮ ਫਿਲ, ਪੀਐਚਡੀ, ਵਕੀਲ, ਡਾਕਟਰ, ਸੀ.ਏ. ਦੀਆਂ ਡਿਗਰੀਆਂ ਪ੍ਰਾਪਤ ਕਰਨ ਵਾਲੇ ਨੌਜਵਾਨਾ ਤੋਂ ਇਲਾਵਾ ਪੰਜਾਬੀ ਵਿਸ਼ੇ ’ਚ 85 ਫੀਸਦੀ ਤੋਂ ਜਿਆਦਾ ਅੰਕ, ਦਸਵੀਂ ਤੇ ਬਾਰਵੀਂ ਦੇ ਕਿਸੇ ਵੀ ਵਿਸ਼ੇ ’ਚੋਂ 90 ਫੀਸਦੀ ਤੋਂ ਜਿਆਦਾ ਅੰਕ ਪ੍ਰਾਪਤ ਕਰਨ ਵਾਲੇ ਨੌਜਵਾਨਾ ਨੂੰ ਇਸ ਵਿੱਚ ਸ਼ਾਮਲ ਕੀਤਾ ਗਿਆ ਹੈ। ਸ਼ਾਮ ਲਾਲ ਚਾਵਲਾ ਅਤੇ ਰਮੇਸ਼ ਸਿੰਘ ਗੁਲਾਟੀ ਨੇ ਦੱਸਿਆ ਕਿ ਸਮਾਗਮ ਦੇ ਮੁੱਖ ਮਹਿਮਾਨ ਦੇ ਤੌਰ ’ਤੇ ਉੱਘੇ ਸਮਾਜਸੇਵੀ ਸ਼ੁਰੇਸ਼ ਕੁਮਾਰ ਲੱਡੂ ਸ਼ਿਰਕਤ ਕਰਨਗੇ। ਰਜਿੰਦਰ ਸਿੰਘ ਪੱਪੂ ਅਤੇ ਅਸ਼ੀਸ਼ ਬਿੱਲਾ ਅਨੁਸਾਰ ਸਮਾਗਮ ਦੌਰਾਨ ਸਭਾ ਦੇ ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਦਾ ਸਭਾ ਨੂੰ ਦਿੱਤੀਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਅਤੇ ਪ੍ਰੈਸ ਕਲੱਬ ਕੋਟਕਪੂਰਾ ਦਾ ਪ੍ਰਧਾਨ ਬਣਨ ਦੀ ਖੁਸ਼ੀ ’ਚ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਮਨਮੋਹਨ ਸਿੰਘ ਚਾਵਲਾ ਤੇ ਜਗਦੀਸ਼ ਛਾਬੜਾ ਨੇ ਦੱਸਿਆ ਕਿ ਸਮਾਗਮ ਦੌਰਾਨ ਰੰਗਾਰੰਗ ਪੋ੍ਰਗਰਾਮ ਵੀ ਹੋਵੇਗਾ। ਇਸ ਮੌਕੇ ਉਪਰੋਕਤ ਤੋਂ ਇਲਾਵਾ ਗੁਰਮੀਤ ਸਿੰਘ ਮੱਕੜ, ਜਸਵਿੰਦਰ ਸਿੰਘ ਜੱਸੀ, ਕੇਸਰ ਗੁਲਾਟੀ, ਬਲਵੰਤ ਸਿੰਘ ਅਰਨੇਜਾ ਅਤੇ ਅਮਰ ਸਿੰਘ ਆਦਿ ਵੀ ਹਾਜ਼ਰ ਸਨ।