ਪੀ ਬੀ ਜੀ ਵੈਲਫੇਅਰ ਕਲੱਬ ਵੱਲੋਂ ਲੱਗੇ ਖੂਨਦਾਨ ਕੈਂਪ ਦੌਰਾਨ 70 ਯੂਨਿਟ ਖੂਨ ਇਕੱਤਰ

ਕੋਟਕਪੂਰਾ, 12 ਅਗਸਤ (ਟਿੰਕੂ ਪਰਜਾਪਤੀ) :- ਪੀ ਬੀ ਜੀ ਵੈਲਫੇਅਰ ਕਲੱਬ ਵੱਲੋਂ ਸੇਤੀਆ ਪੈਲੇਸ ਦੇ ਸਹਿਯੋਗ ਨਾਲ ਮਾਲਕ ਸੰਜੀਵ ਸੇਤੀਆ ਦੇ ਬੇਟੇ ਅਯਾਨ ਸੇਤੀਆ ਦੇ ਜਨਮ ਦਿਹਾੜੇ ਨੂੰ ਸਮਰਪਿਤ ਖੂਨਦਾਨ ਅਤੇ ਮੁਫਤ ਮੈਡੀਕਲ ਚੈਕਅਪ ਕੈਂਪ ਲਾਇਆ ਗਿਆ। ਜਿਸ ਵਿੱਚ 70 ਖੂਨਦਾਨੀਆਂ ਵੱਲੋਂ ਖੂਨਦਾਨ ਕੀਤਾ ਗਿਆ। ਕਲੱਬ ਦੇ ਪ੍ਰਧਾਨ ਰਾਜੀਵ ਮਲਿਕ ਅਤੇ ਸਕੱਤਰ ਗੌਰਵ ਗਲਹੋਤਰਾ ਨੇ ਦੱਸਿਆ ਕਿ ਉਕਤ ਕੈਂਪ ਦੌਰਾਨ ਅੱਖਾਂ, ਦੰਦਾਂ ਅਤੇ ਹੋਰ ਬਿਮਾਰੀਆਂ ਦਾ ਚੈਕਅਪ ਵੀ ਮਾਹਿਰ ਡਾਕਟਰਾਂ ਦੀਆਂ ਟੀਮਾਂ ਵੱਲੋਂ ਬਿਲਕੁੱਲ ਮੁਫਤ ਕੀਤਾ ਗਿਆ, ਮਰੀਜਾਂ ਨੂੰ ਮੁਫਤ ਦਵਾਈਆਂ ਅਤੇ ਲੈਬਾਰਟਰੀ ਟੈਸਟ ਵੀ ਮੁਫਤ ਕੀਤੇ ਗਏ। ਸਟੇਜ ਸੰਚਾਲਨ ਕਰਦਿਆਂ ਵਰਿੰਦਰ ਕਟਾਰੀਆ ਨੇ ਮੁੱਖ ਮਹਿਮਾਨ ਸੇਵਾ ਸਿੰਘ ਮੱਲੀ ਐਸਪੀਡੀ ਫਰੀਦਕੋਟ ਅਤੇ ਵਿਸ਼ੇਸ਼ ਮਹਿਮਾਨ ਬਲਜੀਤ ਸਿੰਘ ਖੀਵਾ ਸੰਚਾਲਕ ਚਨਾਬ ਗਰੁੱਪ ਆਫ ਐਜੂਕੇਸ਼ਨ ਕੋਟਕਪੂਰਾ ਸਮੇਤ ਸਮੂਹ ਮਹਿਮਾਨਾ ਤੇ ਪਤਵੰਤਿਆਂ ਨੂੰ ਜੀ ਆਇਆਂ ਆਖਿਆ। ਪ੍ਰੈਸ ਸਕੱਤਰ ਗੁਰਿੰਦਰ ਸਿੰਘ ਮਹਿੰਦੀਰੱਤਾ ਅਨੁਸਾਰ ਉਪਰੋਕਤ ਤੋਂ ਇਲਾਵਾ ਇੰਸ. ਮਨਮੋਹਨ ਸਿੰਘ ਚਾਵਲਾ, ਅਮਨਦੀਪ ਸਿੰਘ ਲੱਕੀ, ਸਤਪਾਲ ਸ਼ਰਮਾ, ਗੁਰਪ੍ਰੀਤ ਸਿੰਘ, ਕੁਲਦੀਪ ਸਿੰਘ ਟੋਨੀ, ਜਤਿੰਦਰ ਸਿੰਘ ਸੰਨੀ ਆਦਿਕ ਬੁਲਾਰਿਆਂ ਨੇ ਪੀਬੀਜੀ ਵੈਲਫੇਅਰ ਕਲੱਬ ਦੇ ਉਕਤ ਉਪਰਾਲੇ ਦੀ ਭਰਪੂਰ ਪ੍ਰਸੰਸਾ ਕੀਤੀ। ਅਮਰਦੀਪ ਸਿੰਘ ਦੀਪਾ, ਰਾਜ ਕੁਮਾਰ ਗਰਗ ਅਤੇ ਜਸਵੀਰ ਸਿੰਘ ਜਸ਼ਨ ਨੇ ਦੱਸਿਆ ਕਿ ਨਿਰੋਗ ਬਾਲ ਆਸ਼ਰਮ ਦੇ ਬੱਚਿਆਂ ਨੂੰ ਵੀ ਇਸ ਸਮਾਗਮ ’ਚ ਮਹਿਮਾਨਾ ਦੇ ਤੌਰ ’ਤੇ ਸ਼ਾਮਲ ਕੀਤਾ ਗਿਆ। ਰਿੰਕੂ ਬਿੱਲਾ, ਮਨੂੰ ਸੇਠੀ ਅਤੇ ਸ਼ੁਭਮ ਸ਼ਰਮਾ ਨੇ ਦੱਸਿਆ ਕਿ ‘ਸੀਰ’ ਸੰਸਥਾ ਵੱਲੋਂ ਅਮਨਦੀਪ ਸਿੰਘ ਘੋਲੀਆ ਦੀ ਅਗਵਾਈ ਹੇਠ ਪੰਛੀਆਂ ਅਤੇ ਵਾਤਾਵਰਣ ਦੀ ਸੰਭਾਲ ਸਬੰਧੀ ਪ੍ਰਦਰਸ਼ਨੀ ਲਾਈ ਗਈ ਅਤੇ ਸੰਸਥਾ ਵੱਲੋਂ ਬੂਟੇ ਵੀ ਮੁਫਤ ਵੰਡੇ ਗਏ। ਇਸ ਮੌਕੇ ਉਪਰੋਕਤ ਤੋਂ ਇਲਾਵਾ ਸ਼ਾਮ ਲਾਲ ਚਾਵਲਾ, ਬਲਜਿੰਦਰ ਬੱਲੀ, ਗੁਰਮੀਤ ਸਿੰਘ, ਪਵਨ ਕੁਮਾਰ ਆਦਿ ਵੀ ਹਾਜ਼ਰ ਸਨ।