ਬਹਿਬਲ ਕਲਾਂ ਰੋਸ ਧਰਨੇ ਚ ਬੈਠੀਆਂ ਸੰਗਤਾਂ ‘ਤੇ ਗੋਲੀ ਚਲਾਉਣ ਦਾ ਹੁਕਮ ਦੇਣ ਵਾਲੇ ਲੋਕਾਂ ਤੇ ਵੀ ਪਰਚਾ ਦਰਜ ਕਰਕੇ ਗਿ੍ਫਤਾਰ ਕੀਤਾ ਜਾਵੇ - ਜਥੇਦਾਰ ਮੰਡ,ਜਥੇਦਾਰ ਦਾਦੂਵਾਲ

ਬਰਗਾੜੀ12,ਅਗਸਤ ( ਸਤਨਾਮ ਬੁਰਜ ਹਰੀਕਾ/ਮਨਪ੍ਰੀਤ ਸਿੰਘ ਬਰਗਾੜੀ): ਬਰਗਾੜੀ ਦਾਣਾ ਮੰਡੀ ਵਿੱਚ ਇੱਕ ਜੁੂਨ ਤੋਂ ਲੱਗਿਆ ਇਨਸਾਫ ਮੋਰਚਾ 73 ਵੇਂ ਦਿਨ ਵੀ ਚੜਦੀਕਲਾ ਨਾਲ ਜਾਰੀ ਹੈ,ਜਥੇਦਾਰ ਭਾਈ ਧਿਆਨ ਸਿੰਘ ਮੰਡ ਦਿਨ ਰਾਤ ਮੋਰਚੇ ਉੱਪਰ ਇਨਸਾਫ ਦੀ ਮੰਗ ਨੂੰ ਲੈ ਕੇ ਡੱਟ ਕੇ ਬੈਠੇ ਹਨ।  ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਲਗਾਤਾਰ ਮੋਰਚੇ ਦਾ ਸੰਚਾਲਨ ਕਰ ਰਹੇ ਹਨ। ਅੱਜ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਿੱਖ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਅੱਜ ਭਾਵੇਂ ਪੰਥ ਅਤੇ ਇਨਸਾਫ ਪਸੰਦ ਲੋਕਾਂ ਦੇ ਦਬਾਅ ਅੱਗੇ ਚਾਰ ਪੁਲਿਸ ਅਫਸਰਾਂ ਦੇ ਨਾਮ ਪਰਚੇ ਵਿੱਚ ਦਰਜ ਕਰ ਦਿੱਤੇ ਹਨ ਪਰ ਸਿਰਫ ਇਸ ਨਾਲ ਗੱਲ ਨਹੀ ਬਣਨੀ ਸਾਰੇ ਵੱਡੇ ਅਹੁਦਿਆਂ ਵਾਲੇ ਅਫਸਰ ਅਤੇ ਸਰਕਾਰ ਦੇ ਜਿੰਨਾਂ ਮੰਤਰੀ ਸੰਤਰੀਆਂ ਦੇ ਹੁਕਮ ਨਾਲ ਗੋਲੀ ਚਲਾਈ ਗਈ ਸੀ ਉਨਾਂ ਤੇ ਵੀ ਪਰਚਾ ਦਰਜ  ਕਰਕੇ ਕੈਪਟਨ ਸਰਕਾਰ ਜੇਲ ਦੀਆਂ ਸਲਾਖਾਂ ਪਿੱਛੇ ਡੱਕੇ। ਅੱਜ ਮੋਰਚੇ ਵਿੱਚ ਮਾਝਾ ,ਮਾਲਵਾ ,ਦੁਆਬਾ ਪੰਜਾਬ, ਹਰਿਆਣਾ ,ਰਾਜਸਥਾਨ ਚੋਂ ਵੱਡੇ ਵੱਡੇ ਕਾਫਲੇ ਸਿੱਖ ਸੰਗਤਾਂ ਦੇ ਲੰਗਰ ਲੈ ਕੇ ਪੁੱਜੇ । ਪਰਸਿੱਧ ਰਾਗੀ ਢਾਡੀ ਜੱਥਿਆਂ ਨੇ ਕਥਾ ਕੀਰਤਨ ਕਰਕੇ ਸਿੱਖ ਸੰਗਤਾਂ ਨੂੰ ਨਿਹਾਲ ਕੀਤਾ । ਭਾਈ ਮੋਹਕਮ ਸਿੰਘ ਸਤਨਾਮ ਸਿੰਘ ਮਨਾਵਾਂ ,ਗੁਰਦੀਪ ਸਿੰਘ ਬਠਿੰਡਾ ,ਬਾਬਾ ਮੋਹਨਦਾਸ ਬਰਗਾੜੀ ,ਬਾਬਾ ਰਾਜਾਰਾਜ ਸਿੰਘ ਮਾਲਵਾ ਤਰਨਾ ਦਲ ਅਰਬਾਂ ਖਰਬਾਂ, ਗੁਰਸੇਵਕ ਸਿੰਘ ਜਵਾਹਰਕੇ, ਜਸਕਰਨ ਸਿੰਘ ਕਾਹਨਸਿੰਘਵਾਲਾ ,ਪਰਮਜੀਤ ਸਿੰਘ ਸਹੌਲੀ, ਬੂਟਾ ਸਿੰਘ ,ਭਾਈ ਦਲਜੀਤ ਸਿੰਘ ਕਾਦੀਆਂ, ਇੰਦਰਜੀਤ ਸਿੰਘ ਮੁਨਸ਼ੀ, ਬਾਬਾ ਹਰਦੀਪ ਸਿੰਘ ਮਹਿਰਾਜ, ਜਸਵਿੰਦਰ ਸਿੰਘ ਸਾਹੋਕੇ, ਬਾਬਾ ਚਮਕੌਰ ਸਿੰਘ, ਭਾਈਰੂਪਾ ਬਾਬਾ ਗੁਰਦੀਪ ਸਿੰਘ ਕਾਰ ਸੇਵਾ ਘੜੂੰਆਂ,ਬਾਬਾ ਬਲਕਾਰ ਸਿੰਘ ਭਾਗੋਕੇ, ਸਰਬਜੀਤ ਸਿੰਘ ਗੱਤਕਾ ਕੋਚ, ਰਣਧੀਰ ਸਿੰਘ ਦਕੋਹਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੀ ਹਾਜਰ ਸਨ।  ਦੇਸ਼ ਵਿਦੇਸ਼ ਦੀਆਂ ਅਤੇ ਬਰਗਾੜੀ ਇਲਾਕੇ ਦੇ ਪਿੰਡਾਂ ਦੀਆਂ ਸਿੱਖ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਅਤੁੱਟ ਸੇਵਾ ਲਗਾਤਾਰ ਜਾਰੀ ਹੈ ਸੈਂਕੜੇ ਸਿੰਘ ਮੋਰਚੇ ਵਿੱਚ ਦਿਨ ਰਾਤ ਹਾਜ਼ਰ ਰਹਿ ਕੇ ਸੇਵਾ ਕਰ ਰਹੇ ਹਨ।