ਅਜਾਦੀ ਦਿਹਾੜੇ ਤੇ ਠੇਕਾ ਅਧਿਆਪਕਾਂ ਨੂੰ ਠੇਕਾ ਪ੍ਰਣਾਲੀ ਤੋਂ ਅਜਾਦ ਕਰੇ ਸਰਕਾਰ- ਸਾਂਝਾ ਅਧਿਆਪਕ ਮੋਰਚਾ, ਮੁੱਖ ਮੰਤਰੀ ਨਾਲ ਪੈਨਲ ਮੀਟਿੰਗ 13 ਅਗਸਤ ਨੂੰ

 ਮੋਗਾ (11ਅਗਸਤ)  (ਜਸ਼ਨ):   ਲੰਬੇ ਸਮੇਂ  ਤੋਂ ਵਿਭਾਗੀ ਨਿਯਮਾਂ ਤਹਿਤ ਪੰਜਾਬ ਪੱਧਰ ਦੀ ਮੈਰਿਟ ਦੇ ਆਧਾਰ ਤੇ ਭਰਤੀ ਹੋਏ ਐੱਸ. ਐੱਸ. ਏ/ਰਮਸਾ ਅਤੇ 5178  ਅਧਿਆਪਕ ਕਈ  ਸਾਲਾਂ ਤੋਂ ਠੇਕਾ ਪ੍ਰਣਾਲੀ ਦੀ ਗੁਲਾਮੀ ਦਾ ਸੰਤਾਪ ਭੋਗ ਰਹੇ ਹਨ,ਜਿਸ ਤੋਂ ਅਜਾਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਣਾ ਚੋਣ ਵਾਅਦਾ ਪੂਰਾ ਕਰਦੇ ਹੋਏ 13 ਅਗਸਤ ਨੂੰ ਸਾਂਝੇ ਅਧਿਆਪਕ ਮੋਰਚੇ ਨਾਲ ਹੋਣ ਵਾਲੀ ਮੀਟਿੰਗ ਵਿੱਚ ਕਰਨ ਤਾਂ ਜੋ ਕੌਮ ਦਾ ਨਿਰਮਾਤਾ ਅਧਿਆਪਕ ਵੀ ਅਜਾਦੀ ਦਾ 71ਵਾਂ ਵਰ੍ਹਾ ਆਪਣੀ ਪੂਰਣ ਅਜਾਦੀ ਦੇ ਤੌਰ ਤੇ ਮਨਾ ਸਕੇ,ਇਹਨਾਂ ਸਬਦਾਂ ਦਾ ਪ੍ਰਗਟਾਵਾ ਸਾਂਝੇ ਮੋਰਚੇ ਦੇ ਕਨਵੀਨਰ ਅਤੇ ਕੋ ਕਨਵੀਨਰ ਨੇ ਨੇਚਰ ਪਾਰਕ ਮੋਗਾ ਚ ਇੱਕ ਮੀਟਿੰਗ ਦੌਰਾਨ ਪ੍ਰਗਟ  ਕਰਦਿਆਂ ਕਿਹਾ ਕਿ ਠੇਕਾ ਪ੍ਰਣਾਲੀ ਦਾ ਲਗਾਤਾਰ ਸੰਤਾਪ ਭੋਗਦਿਆਂ ਜਿੱਥੇ ਉਹਨਾਂ ਦਾ ਸਾਰਾ ਕੈਰੀਅਰ ਤਬਾਹ ਹੋ ਗਿਆ ਹੈ,ਉੱਥੇ ਸਿੱਖਿਆ ਦਾ ਨਿੱਜੀਕਰਨ ਹੋਣ ਨਾਲ ਸਿੱਖਿਆ ਵੀ ਆਮ ਮਨੁੱਖ ਦੇ ਹੱਥੋਂ ਦੂਰ ਹੁੰਦੀ ਜਾ ਰਹੀ ਹੈ,ਜਿਸ ਦੀ ਜਿੰਮੇਵਾਰ ਜਿੱਥੇ ਪਹਿਲਾਂ ਅਕਾਲੀ ਭਾਜਪਾ ਸਰਕਾਰ ਸੀ ਹੁਣ ਕਾਂਗਰਸ ਵੀ ਬਰਾਬਰ ਦੀ ਭਾਈਵਾਲ ਹੈ।ਇਸ ਮੌਕੇ ਆਗੂਆ ਦੱਸਿਆ ਕਿ ਐਸ.ਐਸ.ਏ.ਰਮਸਾ  ਅਧਿਆਪਕ , 5178 ਅਧਿਆਪਕ , ਕੰਮਪਿਊਟਰ ਅਧਿਆਪਕ  ਠੇਕਾ ਪ੍ਰਣਾਲੀ ਅਧੀਨ ਕੰਮ ਕਰਨ ਲਈ ਮਜਬੂਰ ਹਨ ਤੇ ਠੇਕਾ ਪ੍ਰਣਾਲੀ ਦੀ ਗੁਲਾਮੀ ਹੰਢਾ ਰਹੇ ਹਨ,ਜਿਸ ਕਰਕੇ ਉਹ ਆਪ ਤੇ ਪ੍ਰੀਵਾਰ ਮਾਨਸਿਕ, ਆਰਥਿਕ ਤੇ ਸਮਾਜਿਕ ਸੋਸ਼ਣ ਦੀ ਪੀੜ੍ਹਾ ਹੰਢਾ ਰਹੇ ਹਨ।ਉਹਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜੇਕਰ 13 ਅਗਸਤ ਦੀ ਮੁੱਖ ਮੰਤਰੀ ਨਾਲ ਮੀਟਿੰਗ ਵਿੱਚ ਇਹਨਾਂ  ਅਧਿਆਪਕਾਂ ਨੂੰ ਪੂਰੇ ਲਾਭਾਂ ਸਮੇਤ ਸਿੱਖਿਆ ਵਿਭਾਗ ਵਿੱਚ ਰੈਗੂਲਰ ਕਰਨ ਸਬੰਧੀ ਕੋਈ ਠੋਸ ਫੈਸਲਾ ਨਹੀਂ ਹੁੰਦਾ ਤਾਂ ਅਜਾਦੀ ਦਾ 71ਵਾਂ ਵਰ੍ਹਾ ਵੀ ਉਹਨਾਂ ਲਈ ਗੁਲਾਮੀ ਦਾ ਵਰ੍ਹਾ ਹੀ ਹੋਵੇਗਾ ਅਤੇ ਇਸ ਠੇਕਾ ਪ੍ਰਣਾਲੀ ਤੋਂ ਅਜਾਦ ਹੋਣ ਲਈ ਉਹ ਆਪਣੇ ਸੰਘਰਸੀ ਘੋਲ਼ ਨੂੰ ਹੋਰ ਤਿੱਖਾ ਕਰਨਗੇ।ਇਸ ਮੌਕੇ ਦਿਗਵਿਜੇਪਾਲ ਸ਼ਰਮਾ , ਕੇਵਲ ਸਿਂਘ , ਚਰਨਜੀਤ ਡਾਲਾ , ਬੂਟਾ ਸਿਂਘ ਭੱਟੀ ਅਮਨ ਮਟਵਾਣੀ , ਗੁਰਮੀਤ ਸਿਂਘ , ਸਿਮਰਨਜੀਤ ਸਿਂਘ , ਨਵਦੀਪ ਬਾਜਵਾ , ਕੁਲਦੀਪ ਸਿਂਘ , ਸੁਖਪਾਲ ਜੀਤ ਸਿਂਘ , ਆਦਿ ਹਾਜਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ