ਵਿਜੀਲੈਂਸ ਵੱਲੋਂ ਧਰਮਕੋਟ ਤਤਕਾਲੀ ਐੱਸਡੀਐੱਮ,ਤਹਿਸੀਲਦਾਰ ਤੇ ਮਾਲ ਪਟਵਾਰੀ ਖ਼ਿਲਾਫ਼ ਜਾਂਚ ਸ਼ੁਰੂ,ਆਰਥਿਕ ਅਪਰਾਧ ਸ਼ਾਖਾ ਲੱਭੇਗੀ ਅੱੈਨਐੱਚ,71 ਐਕੁਵਾਇਰ ਜ਼ਮੀਨ ਮੁਆਵਜਾ ਘੁਟਾਲੇ’ਚ ਮੋਰੀਆਂ

ਮੋਗਾ, 7 ਅਗਸਤ (ਜਸ਼ਨ): ਇਥੇ ਵਿਜੀਲੈਂਸ ਬਿਉਰੋ ਨੇ ਅੱੈਨਐੱਚ,71 (ਜਲੰਧਰ-ਮੋਗਾ-ਬਰਨਾਲਾ-ਸੰਗਰੂਰ-ਪਾਤੜਾ-ਖਨੌਰੀ-ਨਰਵਾਣਾ-ਰੋਹਤਕ ਤੋਂ ਹਰਿਆਣਾ ਸਰਹੱਦ ਸੈਕਸ਼ਨ) ਲਈ ਧਰਮਕੋਟ ਸਬ ਡਿਵੀਜ਼ਨ ਅਧੀਨ ਐਕੁਵਾਇਰ ਜ਼ਮੀਨ ਮੁਆਵਜੇ’ਚ ਸਰਕਾਰੀ ਖਜਾਨੇ ਨੂੰ ਖੋਰਾ ਲਾਉਣ ਦੇ ਮੁਢਲੀ ਪੜਤਾਲ’ਚ ਦੋਸ਼ ਸਾਬਤ ਹੋਣ ਬਾਅਦ ਧਰਮਕੋਟ ਦੇ ਤਤਕਾਲੀ ਐੱਸਡੀਐੱਮ,ਤਹਿਸੀਲਦਾਰ ਤੇ ਮਾਲ ਪਟਵਾਰੀ ਤੇ ਕਈ ਜਮੀਨ ਮਾਲਕਾਂ ਖ਼ਿਲਾਫ਼ ਵਿਜੀਲੈਂਸ ਬਿਉਰੋ ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗ) ਨੇ ਸਥਾਈ ਜਾਂਚ ਸ਼ੁਰੂ ਕਰ ਦਿੱਤੀ । ਇਥੇ ਵਿਜੀਲੈਂਸ ਅਧਿਕਾਰੀ ਨੇ ਦੱਸਿਆ ਕਿ ਮੁਢਲੀ ਪੜਤਾਲ ਦੌਰਾਨ ਧਰਮਕੋਟ ਸਬ ਡਿਵੀਜ਼ਨ ਅਧੀਨ ਚਾਰ ਮਾਰਗੀ ਸੜਕ ਪ੍ਰੋਜੈਕਟ ਐਨਐੱਚ 71 ਲਈ ਐਕੁਵਾਇਰ ਜ਼ਮੀਨ ਮੁਆਵਜੇ’ਚ ਸਰਕਾਰੀ ਖਜਾਨੇ ਨੂੰ ਖੋਰਾ ਲਾਉਣ ਅਤੇ ਹੋਰ ਗੰਭੀਰ ਤਰੁੱਟੀਆਂ ਤੇ ਬੇਨਿਯਮੀਆਂ ਘੋਖਣ ਲਈ ਮੁੱਖ ਦਫ਼ਤਰ ਵੱਲੋਂ ਸਥਾਈ ਇਨਕੁਆਰੀ ਨੰਬਰ 07/18 ਦਰਜ਼ ਕੀਤੀ ਗਈ । ਵਿਜੀਲੈਂਸ ਦੀ ਮੁਢਲੀ ਪੜਤਾਲ ਦੌਰਾਨ  ਇਹ ਤੱਥ ਸਾਹਮਣੇ ਆਏ ਹਨ ਕਿ ਇਸ ਪ੍ਰੋਜੈਕਟ ਲਈ ਐਕਵਾਇਰ ਕੀਤੀ ਕਿਸਾਨਾਂ ਦੀ ਜ਼ਮੀਨ ਦਾ ਰਕਬਾ ਮਾਲ ਰਿਕਾਰਡ ’ਚ ਖੇਤੀਬਾੜੀ (ਵਾਹੀਯੋਗ)ਸੀ ਅਤੇ ਇਸ ਬਾਅਦ ਕਿਸਾਨਾਂ ਨੇ ਸਰਕਾਰ ਤੋਂ ਇਸ ਪ੍ਰੋਜੈਕਟ ਤਹਿਤ ਵੱਧ ਮੁਆਵਜਾ ਹਾਸਲ ਕਰਨ ਲਈ ਅਧਿਕਾਰੀਆਂ ਦੀ ਮਿਲੀ ਭੁਗਤ ਨਾਲ ਮਾਲ ਰਿਕਾਰਡ ਵਿੱਚ ਵਾਹੀਯੋਗ ਜਮੀਨ ਨੂੰ  ਆਬਾਦੀ ਵਾਲੀ ਜਾਂ ਵਪਾਰਕ  ਦਰਸਾ ਕੇ ਲੱਖਾਂ ਰੁਪਏ ਵੱਧ ਮੁਆਵਜਾ ਹਾਸਲ ਕਰ ਲਿਆ । ਇਸ ਤੋਂ ਇਲਾਵਾ ਹੋਰ ਵੀ ਗੰਭੀਰ ਵਿੱਤੀ ਊਣਤਾਈਆਂ ਸਾਹਮਣੇ ਆਈਆਂ ਸਨ।ਵਿਜੀਲੈਂਸ ਬਿਉਰੋ ਮੁੱਖ ਦਫ਼ਤਰ ਵੱਲੋਂ ਇਸ ਕਥਿਤ ਘੁਟਾਲੇ ਦੀ ਅਗੇਲਰੀ ਜਾਂਚ ਵਿਜੀਲੈਂਸ ਬਿਉਰੋ ਲੁਧਿਆਣਾ ਦੀ ਆਰਥਿਕ ਅਪਰਾਧ ਸ਼ਾਖਾ (ਈਓ ਵਿੰਗ) ਨੂੰ ਸੌਪ ਦਿੱਤੀ ਗਈ । ਧਿਆਣਾ ਵਿਜੀਲੈਂਸ ਬਿਉਰੋ  ਈਓ ਵਿੰਗ ਵੱਲੋਂ ਇਸ ਕਥਿਤ ਘੁਟਾਲੇ ਦੀ ਸਥਾਈ ਜਾਂਚ ਸ਼ੁਰੂ ਕਰਦਿਆਂ  ਡਿਪਟੀ ਕਮਿਸ਼ਨਰ,ਮੋਗਾ ਤੋਂ ਤਤਕਾਲੀ ਭੌਂ ਪ੍ਰਾਪਤੀ ਕੁਲੈਕਟਰ ਕਮ ਐੱਸਡੀਐੱਮ ਧਰਮਕੋਟ, ਜਸਪਾਲ ਸਿੰਘ,ਨਾਇਬ ਤਹਿਸੀਲਦਾਰ ਤੇ ਮਾਲ ਪਟਵਾਰੀ ਦੀ ਸੇਵਾ ਪੱਤਰੀ ਤੇ ਹੋਰ ਰਿਕਾਰਡ ਮੰਗਿਆ । ਜ਼ਿਕਰਯੋਗ  ਕਿ ਚਾਰ ਮਾਰਗੀ ਸੜਕ ਪ੍ਰੋਜੈਕਟ ਐਨਐੱਚ 71 ਮੁਆਵਜੇ’ਚ ਤਕਰੀਬਨ 55 ਲੱਖ ਰੁਪਏ ਦੇ ਗਬਨ ਦੋਸ਼ ਹੇਠ ਥਾਣਾ ਮਹਿਣਾ ਵਿਖੇ ਬੀਡੀਪੀਓ ਤੇ ਪਿੰਡ ਧੂੜਕੋਟ ਦੀ ਸਾਬਕਾ ਮਹਿਲਾ ਸਰਪੰਚ ਅਤੇ ਥਾਣਾ ਧਰਮਕੋਟ ਵਿਖੇ 24 ਲੱਖ ਰੁਪਏ ਤੇ ਸਥਾਨਕ ਥਾਣਾ ਐਨਆਰਆਈ ਵਿਖੇ 44 ਲੱਖ ਦੀ ਧੋਖਾਧੜੀ ਕਰਨ ਦੇ ਦੋਸ਼ ਹੇਠ ਪਰਵਾਸੀ ਪੰਜਾਬੀ ਭੈਣ ਦੀ ਸ਼ਿਕਾਇਤ ਉੱਤੇ ਉਸਦੇ ਭਰਾ ਖ਼ਿਲਾਫ਼ ਕੇਸ ਦਰਜ਼ ਹੋਇਆ । ਇਥੇ ਇਹ ਵੀ ਦੱਸਣਯੋਗ  ਕਿ ਰਾਜ ਸਰਕਾਰ ਨੇ 3 ਅਪਰੈਲ 2017 ਨੂੰ ਸੱਤ ਸੂਬਾਈ ਰਾਜ ਮਾਰਗਾਂ ਦੇ ਬਾਈਪਾਸ ਰਸਤਿਆਂ ਨੂੰ ਡੀਨੋਟੀਫਾਈ ਕਰ ਕੇ ਉਨਾਂ ਨੂੰ ਸ਼ਹਿਰ ਦੀਆਂ ਸੜਕਾਂ ਦਾ ਹਿੱਸਾ ਬਣਾ ਦਿੱਤਾ ਗਿਆ ਸੀ।  ਵਿਚ ਮੋਗਾ-ਕੋਟਕਪੂਰਾ ਅਤੇ ਮੋਗਾ-ਹਰੀਕੇ (ਮੋਗਾ ਸ਼ਹਿਰ ਦਾ ਹਿੱਸਾ) ਸ਼ਾਮਲ ਕੀਤਾ ਗਿਆ ਸੀ।
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ