ਆਈਡੀਅਲ ਗਰਲਜ ਕਾਲਜ ਦੇ ਵਿਦਿਆਰਥੀਆਂ ਨੇ ਧਾਰਮਿਕ ਟੂਰ ਲਾਇਆ, ਗੁਰੂਦੁਆਰਾ ਸ੍ਰੀ ਤਖਤੂਪੁਰਾ ਸਾਹਿਬ ਦੇ ਕੀਤੇ ਦਰਸ਼ਨ

ਮੋਗਾ 11 ਅਗਸਤ (ਜਸ਼ਨ): ਇਲਾਕੇ ਦੀ ਮਸਹੂਰ ਵਿਦਿਅਕ ਸੰਸਥਾ ਆਈਡੀਅਲ ਗਰਲਜ ਕਾਲਜ ਮਾਣੂਕੇ ਗਿੱਲ(ਮੋਗਾ) ਦੇ ਬੱਚਿਆਂ ਨੇ ਨਵੇਂ ਸੈਸਨ ਦੀ ਸੁਰੂਅਤ ਵਾਲੇ ਦਿਨ ਧਾਰਮਿਕ ਟੂਰ ਲਗਾਇਆ।ਗੁਰੂਦੁਆਰਾ ਸ੍ਰੀ ਤਖਤੂਪੁਰਾ ਸਾਹਿਬ ਦੇ ਦਰਸ਼ਨ ਕੀਤੇ ਤੇ ਗੁਰਦੁਆਰਾ ਸਾਹਿਬ ਦੇ ਇਤਿਹਾਸ ਬਾਰੇ ਵੀ ਜਾਣਕਾਰੀ ਹਾਸਲ ਕੀਤੀ।ਬੱਚਿਆਂ ਨੇ ਦਰਬਾਰ ਸਾਹਿਬ ਵਿੱਚ ਬੈਠ ਕੇ ਗੁਰਬਾਣੀ ਤੇ ਕੀਰਤਨ ਵੀ ਸਰਬਣ ਕੀਤਾ।ਆਪਣੇ ਅਗਲੇ ਸੈਸਨ ਵਿੱਚ ਵਧੀਆ ਪੜ੍ਹਾਈ ਲਈ ਮਨੋਕਾਮਨਾ ਕੀਤੀ ਅਤੇ ਇਸ ਤੋ ਬਾਅਦ ਲੰਗਰ ਵੀ ਛਕਿਆ। ਗੁਰਦੁਆਰਾ ਸਾਹਿਬ ਦੀ ਕਮੇਟੀ ਵੱਲੋ ਗੁਰਦੁਆਰਾ ਸਾਹਿਬ ਦੇ ਮੈਨੇਜਰ ਭਾਈ ਰਜਿੰਦਰ ਸਿੰਘ ਨੇ ਬੱਚਿਆਂ ਦੇ ਅਨੁਸ਼ਾਸਨ ਦੀ ਸਲਾਘਾ ਕੀਤੀ ਅਤੇ ਬੱਚਿਆ ਨੂੰ ਸਿੱਖ ਇਤਿਹਾਸ ਨਾਲ ਸੰਬੰਧਤ ਸਾਹਿਤ ਵੀ ਵੰਡਿਆ  ਤਾਂ ਜੋ ਬੱਚੇ ਸਿੱਖ ਇਤਿਹਾਸ ਬਾਰੇ ਹੋਰ ਜਾਣਕਾਰੀ ਹਾਸਿਲ ਕਰ ਸਕਣ।ਇਸ ਤੋ ਪਹਿਲਾਂ ਕਾਲਜ ਦੇ ਡਾਇਰੈਕਟਰ ਕਰਮਜੀਤ ਸਰਮਾਂ ਨੇ ਨਵੇਂ ਸੈਸਨ ਦੇ ਪਹਿਲੇ ਦਿਨ ਬੱਚਿਆਂ ਨੂੰ ਨਵੇ ਸ਼ੈਸਨ ਦੀ ਮੁਬਾਰਕਬਾਦ ਦਿੱਤੀ ਤੇ ਸ਼ੁਭ ਇਛਾਵਾਂ ਵੀ ਦਿੱਤੀਆਂ।ਇਸ ਮੌਕੇ ਤੇ ਕਾਲਜ ਦੀ ਮੈਨੇਜਮੈਂਟ ਕਮੇਟੀ ਦੇ ਮੈਂਬਰ ਗੁਰਦੀਪ ਸਿੰਘ ਵਾਲੀਆ,ਰਾਕੇਸ਼ ਗੁਪਤਾ ਤੇ ਸੰਜੇ ਮੰਗਲਾ ਇਸ ਮੌਕੇ ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਪਿਛਲੇ 10 ਸਾਲਾਂ ਤੋ ਇਹ ਕਾਲਜ ਵਧੀਆ ਪੜਾਈ ਲਈ ਜਾਣਿਆਂ ਜਾਂਦਾ ਹੈ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ