ਦੋਸ਼ੀ ਪੁਲਿਸ ਮੁਲਾਜ਼ਮਾਂ ਨੂੰ ਬਚਾਉਣ ਦੀ ਕੈਪਟਨ ਸਰਕਾਰ ਦੀ ਕਾਰਵਾਈ ਅੱਤ ਨਿੰਦਣਯੋਗ : ਜਥੇਦਾਰ ਦਾਦੂਵਾਲ

 ਬਰਗਾੜੀ.11,ਅਗਸਤ ( ਸਤਨਾਮ ਬੁਰਜ ਹਰੀਕਾ/ ਮਨਪ੍ਰੀਤ ਸਿੰਘ ਬਰਗਾੜੀ / ਗੁਰਪ੍ਰੀਤ ਅੌਲਖ) ਬਰਗਾੜੀ ਦਾਣਾ ਮੰਡੀ ਵਿੱਚ ਇੱਕ ਜੁੂਨ ਤੋਂ ਲੱਗਿਆ ਇਨਸ਼ਾਫ ਮੋਰਚਾ 72 ਵੇਂ ਦਿਨ ਵੀ ਚੜਦੀਕਲਾ ਨਾਲ ਜਾਰੀ ਰਿਹਾ ਜਥੇਦਾਰ ਭਾਈ ਧਿਆਨ ਸਿੰਘ ਮੰਡ ਦਿਨ ਰਾਤ ਮੋਰਚੇ ਉੱਪਰ ਇਨਸ਼ਾਫ ਦੀ ਮੰਗ ਨੂੰ ਲੈਕੇ ਡਟਕੇ ਬੈਠੇ ਹਨ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਅਤੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ ਲਗਾਤਾਰ ਮੋਰਚੇ ਦਾ ਸੰਚਾਲਨ ਕਰ ਰਹੇ ਹਨ ਅੱਜ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਨੇ ਸਿੱਖਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕੇ ਕੈਪਟਨ ਸਰਕਾਰ ਵੀ ਬਾਦਲਾਂ ਦੇ ਰਾਹ ਤੁਰ ਪਈ ਹੈ ਜਿਸ ਨੇ ਇਨਸ਼ਾਫ ਮੋਰਚੇ ਦੇ ਪਰਬੰਧਕਾਂ ਨਾਲ ਮੀਟਿੰਗ ਕਰਕੇ ਇਨਸ਼ਾਫ ਕਰਨ ਦਾ ਵਾਅਦਾ ਕੀਤਾ ਤੇ ਕਿਹਾ ਸੀ ਕੇ ਬਹਿਬਲ ਕਾਂਡ ਦੇ ਦੋਸ਼ੀ ਪੁਲਿਸ ਮੁਲਾਜ਼ਮਾਂ ਅਤੇ ਸਿਆਸੀ ਲੋਕਾਂ ਉੱਪਰ ਬਾਇਨੇਮ ਪਰਚਾ ਦਰਜ਼ ਕਰਕੇ ਜੇਲ ਦੀਆਂ ਸਲਾਖਾਂ ਪਿੱਛੇ ਡੱਕਾਂਗੇ ਤੇ ਹੁਣ ਅਣਪਛਾਤਿਆ ਉੱਪਰ ਪਰਚਾ ਦਰਜ਼ ਕਰਕੇ ਵਾਅਦੇ ਤੋਂ ਮੁੱਕਰਨਾ ਕੀਤਾ ਹੈ ਜਿਸਦੀ ਅਸੀ ਸਮੂੰਹ ਖਾਲਸਾ ਪੰਥ ਅਤੇ ਇਨਸ਼ਾਫ ਪਸੰਦ ਸਾਰੇ ਲੋਕ ਨਿਖੇਧੀ ਕਰਦੇ ਹਾਂ ਕੈਪਟਨ ਸਰਕਾਰ ਦਾ ਬਿਆਨ ਸਾਹਮਣੇ ਆਇਆ ਕੇ ਜੇਕਰ ਦੋਸ਼ੀ ਪੁਲਿਸ ਮੁਲਾਜ਼ਮਾਂ ਉੱਪਰ ਬਾਇਨੇਮ ਪਰਚਾ ਦਰਜ਼ ਕੀਤਾ ਤਾਂ ਪੁਲਿਸ ਦਾ ਮਨੋਬਲ ਡਿੱਗ ਪਵੇਗਾ ਜਥੇਦਾਰ ਦਾਦੂਵਾਲ ਜੀ ਨੇ ਕਿਹਾ ਕੀ ਕਨੂੰਨ ਦੇ ਖਿਲਾਫ ਜਾਕੇ ਅਮਨ ਪਸੰਦ ਲੋਕਾਂ ਦਾ ਕਤਲੇਆਮ ਕਰਨਾ ਸਹੀ ਹੈ ਪੁਲਿਸ ਨੂੰ ਇਹ ਕਤਲੇਆਮ ਕਰਨ ਦੀ ਖੁੱਲ ਹੈ ਪੁਲਿਸ ਉੱਪਰ ਕੋਈ ਕਨੂੰਨ ਲਾਗੂ ਨਹੀ ਹੁੰਦਾ ਸਰਕਾਰ ਦੋਸ਼ੀ ਪੁਲਿਸ ਤੇ ਕਾਰਵਾਈ ਕਰਨ ਤੋਂ ਕਿਉਂ ਘਬਰਾ ਰਹੀ ਹੈ ਇਸਦਾ ਮਤਲਭ ਹੁਣ ਸਰਕਾਰ ਨਾਲੋਂ ਪੁਲਿਸ ਜਿਆਦਾ ਸ਼ਕਤੀਸਾਲੀ ਹੈ ਜੇਕਰ ਸਰਕਾਰਾਂ ਇਸੇ ਤਰਾਂ ਪੁਲਿਸ ਨੂੰ ਬਚਾਉਦੀਆਂ ਰਹੀਆਂ ਤਾਂ ਫਿਰ ਪੰਜਾਬ ਦੇ ਲੋਕਾਂ ਦਾ ਤਾਂ ਰੱਬ ਹੀ ਰਾਖਾ ਹੈ ਦੋਸ਼ੀਆਂ ਨੂੰ ਬਚਾਕੇ ਕੈਪਟਨ ਸਰਕਾਰ ਇਨਸ਼ਾਫ ਦਾ ਕਤਲ ਕਰ ਰਹੀ ਹੈ ਅੱਜ ਪਰੋਫੈਸ਼ਰ ਦਵਿੰਦਰਪਾਲ ਸਿੰਘ ਭੁੱਲਰ ਦੇ ਪਿੰਡ ਦਿਆਲਪੁਰਾ ਭਾਈਕਾ ਤੋਂ ਜਥੇਦਾਰ ਭਾਈ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਵਿੱਚ ਸਿੱਖ ਸੰਗਤਾਂ ਦਾ ਵੱਡਾ ਕਾਫਲਾ ਅਤੇ ਫਿਰੋਜ਼ਪੁਰ ਤੋਂ ਇੱਕ ਵੱਡਾ ਜੱਥਾ ਬਾਬਾ ਬੋਹੜ ਸਿੰਘ ਤੂਤਾਂ ਵਾਲੇ ਗੁਰਚਰਨ ਸਿੰਘ ਭੁੱਲਰ ਗੁਰਦੀਪ ਸਿੰਘ ਬੁੱਕਣਖਾਂ ਤੇਜਿੰਦਰ ਸਿੰਘ ਦਿਉਲ ਬੀਬੀ ਦਵਿੰਦਰ ਕੌਰ ਮੰਡ ਧਰਮ ਸੁਪਤਨੀ ਜਥੇਦਾਰ ਧਿਆਨ ਸਿੰਘ ਮੰਡ ਅਤੇ ਭਾਈ ਗਿਆਨ ਸਿੰਘ ਮੰਡ ਲੈਕੇ ਬਰਗਾੜੀ ਪੁੱਜੇ ਸੁਖਮਨੀ ਸਾਹਿਬ ਸੇਵਾ ਸੁਸਾਇਟੀ ਮੱਲਕੇ ਤੋਂ ਸੈਂਕੜੇ ਬੀਬੀਆਂ ਦਾ ਜੱਥਾ ਲੰਗਰ ਸੇਵਾ ਲੈਕੇ ਬਰਗਾੜੀ ਪੁੱਜਾ ਮੋਰਚੇ ਵਿੱਚ ਅੱਜ 72ਵੇਂ ਦਿਨ ਸਰਦਾਰ ਸਿਮਰਨਜੀਤ ਸਿੰਘ ਮਾਨ ਗੁਰਸੇਵਕ ਸਿੰਘ ਜਵਾਹਰਕੇ ਬਾਬਾ ਬੂਟਾ ਸਿੰਘ ਜੋਧਪੁਰੀ ਬਾਬਾ ਜੀਵਨ ਸਿੰਘ ਚੁਨਾਗਰਾ ਬਾਬਾ ਮੋਹਨਦਾਸ ਬਰਗਾੜੀ ਬਾਬਾ ਰਾਜਾਰਾਜ ਸਿੰਘ ਮਾਲਵਾ ਤਰਨਾ ਦਲ ਅਰਬਾਂ ਖਰਬਾਂ ਭਾਈ ਦਲਜੀਤ ਸਿੰਘ ਕਾਦੀਆਂ (ਭਰਾਤਾ ਜਥੇਦਾਰ ਦਾਦੂਵਾਲ ਜੀ) ਗੁਰਜੰਟ ਸਿੰਘ ਕੱਟੂ ਇੰਦਰਜੀਤ ਸਿੰਘ ਮੁਨਸ਼ੀ ਪਰਮਿੰਦਰ ਸਿੰਘ ਬਾਲਿਆਂਵਾਲੀ ਨਿਸ਼ਾਨ ਸਿੰਘ ਗੁਰਨਾਮ ਸਿੰਘ ਸੈਦਾ ਰੁਹੇਲਾ ਓਕਾਂਰ ਸਿੰਘ ਬਰਾੜ ਭਦੌੜ ਬਲਵਿੰਦਰ ਸਿੰਘ ਬਾਵਾ ਰੋਡੇ ਸੁਖਵੰਤ ਸਿੰਘ ਚੀਮਾ ਬਲਾਚੌਰ ਪਰਦੀਪ ਸਿੰਘ ਮਿਰਜਾਪੁਰ ਬਲਜੀਤ ਸਿੰਘ ਚੰਡੀਗੜ ਸਰਬਜੀਤ ਸਿੰਘ ਗੱਤਕਾ ਕੋਚ ਰਣਧੀਰ ਸਿੰਘ ਦਕੋਹਾ ਜਗਤਾਰ ਸਿੰਘ ਰਾਜ ਸਿੰਘ ਗਿਆਨਾ ਜਸਪਾਲ ਸਿੰਘ ਦਲੀਏਵਾਲਾ ਗੁਰਸੇਵਕ ਸਿੰਘ ਤਖਤੂਪੁਰਾ ਗੁਰਵਿੰਦਰ ਸਿੰਘ ਮੱਲਵਾਲਾ ਸੱਤਪਾਲ ਸਿੰਘ ਸੰਦੋਹਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸਿੱਖ ਸੰਗਤਾਂ ਵੀ ਹਾਜ਼ਰ ਸਨ ਪਰਸਿੱਧ ਰਾਗੀ ਢਾਡੀ ਕਵੀਸ਼ਰ ਜੱਥਿਆਂ ਨੇ ਸਿੱਖ ਸੰਗਤਾਂ ਨੂੰ ਗੁਰਬਾਣੀ ਇਤਹਾਸ ਨਾਲ ਜੋੜਿਆ ਪਰਸਿੱਧ ਪੰਜਾਬੀ ਗਾਇਕ ਬੀਰਦਵਿੰਦਰ ਨੇ ਗੁਰੂ ਲਈ ਆਪਣਾ ਫਰਜ਼ ਸਮਝਦੇ ਹੋਏ ਮੋਰਚੇ ਵਿੱਚ ਹਾਜ਼ਰੀ ਭਰੀ ਅਤੇ ਸੰਗਤਾਂ ਨੂੰ ਗੀਤਾਂ ਰਾਹੀ ਸਿੱਖ ਇਤਹਾਸ ਸੁਣਾਇਆ ਸਟੇਜ਼ ਸੰਚਾਲਨ ਦੀ ਸੇਵਾ ਭਾਈ ਜਸਵਿੰਦਰ ਸਿੰਘ ਸਾਹੋਕੇ ਅਤੇ ਭਾਈ ਜਸਕਰਨ ਸਿੰਘ ਕਾਹਨਸਿੰਘ ਵਾਲਾ ਜਰਨਲ ਸਕੱਤਰ ਅਕਾਲੀ ਦਲ ਅੰਮਿ੍ਤਸਰ ਵੱਲੋਂ ਨਿਰੰਤਰ ਕੀਤੀ ਜਾ ਰਹੀ ਹੈ ਦੇਸ਼ ਵਿਦੇਸ਼ ਦੀਆਂ ਅਤੇ ਬਰਗਾੜੀ ਇਲਾਕੇ ਦੇ ਪਿੰਡਾਂ ਦੀਆਂ ਸਿੱਖ ਸੰਗਤਾਂ ਵੱਲੋਂ ਗੁਰੂ ਕੇ ਲੰਗਰਾਂ ਦੀ ਅਤੁੱਟ ਸੇਵਾ ਲਗਾਤਾਰ ਜ਼ਾਰੀ ਹੈ ਸੈਂਕੜੇ ਸਿੰਘ ਮੋਰਚੇ ਵਿੱਚ ਦਿਨ ਰਾਤ ਹਾਜ਼ਰ ਰਹਿਕੇ ਸੇਵਾ ਕਰ ਰਹੇ ਹਨ***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ