ਸੀਨੀਅਰ ਪੱਤਰਕਾਰ ਬਲਰਾਜ ਸਿੰਘ ਘੱਲਕਲਾਂ ਨਹੀਂ ਰਹੇ

ਮੋਗਾ,11 ਅਗਸਤ (ਜਸ਼ਨ)-ਇਹ ਖਬਰ ਬੜੇ ਦੁੱਖ ਨਾਲ ਪੜ੍ਹੀ ਜਾਵੇਗੀ ਕਿ ਪੰਜਾਬੀ ਜਾਗਰਣ ਅਖਬਾਰ ਦੇ ਸੀਨੀਅਰ ਪੱਤਰਕਾਰ ਅਤੇ ਉਘੇ ਕਹਾਣੀਕਾਰ ਬਲਰਾਜ ਸਿੰਘ ਘੱਲਕਲਾਂ ਇਸ ਫ਼ਾਨੀ ਦੁਨੀਆਂ ਨੂੰ ਅਲਵਿਦਾ ਆਖ ਗਏ ਹਨ । ਉਹਨਾਂ ਦੀ ਮੌਤ ਅੱਜ ਦੇਰ ਸ਼ਾਮ ਲੁਧਿਆਣਾ ਦੇ ਦਯਾਨੰਦ ਮੈਡੀਕਲ ਹਸਪਤਾਲ ਵਿਖੇ ਹੋਈ ਜਿੱਥੇ ਉਹ ਕੁਝ ਦਿਨਾਂ ਤੋਂ ਜ਼ੇਰੇ ਇਲਾਜ ਸਨ। ਉਹਨਾਂ ਦੀ ਮਿਜਾਜ਼ਪੁਰਸ਼ੀ ਲਈ ਹਾਜ਼ਰ ਨੌਜਵਾਨ ਨੇ ‘ਸਾਡਾ ਮੋਗਾ ਡੌਟ ਕੌਮ’ ਨਿੳੂਜ਼ ਪੋਰਟਲ ਦੇ ਪ੍ਰਤੀਨਿੱਧ ਨੂੰ ਫੋਨ ’ਤੇ ਦੱਸਿਆ ਕਿ ਬਲਰਾਜ ਸਿੰਘ ਦਿਲ ਦੀ ਬੀਮਾਰੀ ਤੋਂ ਪੀੜਤ ਸਨ ਪਰ ਪਿਛਲੇ ਦਿਨੀਂ ਉਹਨਾਂ ਦੇ ਗੁਰਦੇ ਵੀ ਠੀਕ ਤਰੀਕੇ ਨਾਲ ਕੰਮ ਨਹੀਂ ਕਰ ਰਹੇ ਸਨ ਪਰ ਅੱਜ ਦਿਲ ਦਾ ਦੌਰਾ ਪੈਣ ਕਾਰਨ ਉਹਨਾਂ ਦੀ ਦੁਖਦਾਈ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਬਲਰਾਜ ਸਿੰਘ ਘੱਲ ਕਲਾਂ ਦੇ ਦੋ ਪੁੱਤਰ ਕੈਨੇਡਾ ਵਿਖੇ  ਉੱਚ ਸਿੱਖਿਆ ਹਾਸਲ ਕਰ ਰਹੇ ਹਨ ਉਨ੍ਹਾਂ ਦੇ ਵਾਪਸ ਇੰਡੀਆ ਆਉਣ ਤੇ ਹੀ ਬਲਰਾਜ ਸਿੰਘ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ । ਬਲਰਾਜ ਸਿੰਘ ਜਿਥੇ ਪਿਛਲੇ ਲੰਬੇ ਸਮੇਂ ਤੋ ਪੰਜਾਬੀ ਜਾਗਰਣ ਨਾਲ ਜੁੜੇ ਸਨ ਉਥੇ ਸਾਰਿਆਂ ਨਾਲ ਇਕ ਪਰਿਵਾਰ ਦੀ ਤਰਾ ਸਾਂਝ ਵੀ ਰੱਖਦੇ ਸਨ,  ਜਿਨਾ ਦੇ ਜਾਣ ਨਾਲ ਜਿਥੇ ਨਾ ਪੂਰਾ ਹੋਣ ਵਾਲਾ ਘਾਟਾ ਪਰਿਵਾਰ ਨੂੰ ਪਿਆ ਉਥੇ ਪੱਤਰਕਾਰ ਭਾਈਚਾਰੇ ਨੂੰ ਵੀ ਉਹਨਾਂ ਦੀ ਘਾਟ ਹਮੇਸ਼ਾ ਰੜਕਦੀ ਰਹੇਗੀ। ਡਰੋਲੀ ਭਾਈ ਤੋਂ ਗੁਰੂ ਕੇ ਮਹਿਲ ਅਟਾਰੀ ਸਾਹਿਬ ਵਿਖੇ ਸੇਵਾ ਨਿਭਾਅ ਰਹੇ ਡਾ: ਸੰਤ ਬਾਬਾ ਗੁਰਨਾਮ ਸਿੰਘ ਡਰੋਲੀ ਭਾਈ ਕਾਰਸੇਵਾ ਵਾਲਿਆਂ ਨੇ ਬਲਰਾਜ ਸਿੰਘ ਦੀ ਮੌਤ ’ਤੇ ਡੰੂਘੇ ਦੁੱਖ ਦਾ ਇਜ਼ਹਾਰ ਕਰਦਿਆਂ ਆਖਿਆ ਕਿ ਬਲਰਾਜ ਸਿੰਘ ਬੇਹੱਦ ਨਿਮਰ ਸ਼ਖਸੀਅਤ ਦਾ ਮਾਲਕ ਸੀ ਪਰ ਬੇਵਕਤੀ ਮੌਤ ਨਾਲ ਪਰਿਵਾਰ ਅਤੇ ਸਮਾਜ ਨੂੰ ਹਮੇਸ਼ਾ ਉਸ ਦੀ ਕਮੀ ਮਹਿਸੂਸ ਹੁੰਦੀ ਰਹੇਗੀ।   ਡੀ ਪੀ ਆਰ ਓ ਸ. ਤੇਜਾ ਸਿੰਘ ,ਜ਼ਿਲਾ ਮੋਗਾ ਦੇ ਸਮੂਹ ਪੱਤਰਕਾਰ , ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਬਲਰਾਜ ਸਿੰਘ ਘੱਲਕਲਾਂ  ਦੇ ਦੇਹਾਂਤ ਤੇ  ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਦੁੱਖ ਦੀ ਇਸ ਘੜੀ ਵਿੱਚ ਬਲਰਾਜ ਸਿੰਘ ਘੱਲਕਲਾਂ  ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ‘ਸਾਡਾ ਮੋਗਾ ਡੌਟ ਕੌਮ’ਦੀ ਸਮੁੱਚੀ ਟੀਮ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਉਂਹ ਬਲਰਾਜ ਸਿੰਘ ਘੱਲਕਲਾਂ  ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।*

**************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ