ਪੰਜਾਬੀ ਜਾਗਰਣ ਦੇ ਜ਼ਿਲਾ ਇੰਚਾਰਜ ਮਨਪ੍ਰੀਤ ਸਿੰਘ ਮੱਲੇਆਣਾ ਨੂੰ ਸਦਮਾ, ਮਾਤਾ ਦਾ ਦੇਹਾਂਤ

ਮੋਗਾ, 11 ਅਗਸਤ  (ਜਸ਼ਨ):ਪੰਜਾਬੀ ਜਾਗਰਣ ਦੇ ਜ਼ਿਲਾ ਮੋਗਾ ਤੋਂ ਇੰਚਾਰਜ ਮਨਪ੍ਰੀਤ ਸਿੰਘ ਮੱਲੇਆਣਾ ਨੂੰ ਉਸ ਵੇਲੇ ਗਹਿਰਾ ਸਦਮਾ ਪੁੱਜਾ ਜਦੋਂ ਉਨਾਂ ਦੇ  ਮਾਤਾ ਚਰਨਜੀਤ ਕੌਰ (60) ਦਾ ਇਕ ਸੰਖੇਪ ਬਿਮਾਰੀ ਦੌਰਾਨ ਅੱਜ ਲੁਧਿਆਣਾ ਦੇ ਗਲੋਬਲ ਹਸਪਤਾਲ ਵਿਖੇ ਦੇਹਾਂਤ ਹੋ ਗਿਆ। ਸਵ. ਮਾਤਾ ਚਰਨਜੀਤ ਕੌਰ ਦਾ ਅੰਤਿਮ ਸਸਕਾਰ ਮਿਤੀ 12 ਅਗਸਤ ਦਿਨ ਐਤਵਾਰ ਨੂੰ ਪਿੰਡ ਮੱਲੇਆਣਾ ਵਿਖੇ ਬਾਅਦ ਦੁਪਹਿਰ 1 ਵਜੇ ਹੋਵੇਗਾ।  ਡੀ ਪੀ ਆਰ ਓ ਸ. ਤੇਜਾ ਸਿੰਘ ,ਜ਼ਿਲਾ ਮੋਗਾ ਦੇ ਸਮੂਹ ਪੱਤਰਕਾਰ ਭਾਈਚਾਰੇ, ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸ਼ਖ਼ਸੀਅਤਾਂ ਨੇ ਮਾਤਾ ਚਰਨਜੀਤ ਕੌਰ ਦੇ ਦੇਹਾਂਤ ਤੇ  ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ।  ਦੁੱਖ ਦੀ ਇਸ ਘੜੀ ਵਿੱਚ ਮਨਪ੍ਰੀਤ ਮੱਲੇਆਣਾ ਦੇ ਸਮੁੱਚੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦਿਆਂ ਸਾਡਾ ਮੋਗਾ ਡਾਟ ਕਾਮ ਨਿਊਜ਼ ਪੋਰਟਲ ਦੀ ਸਮੁੱਚੀ ਟੀਮ ਅਕਾਲ ਪੁਰਖ ਅੱਗੇ ਅਰਦਾਸ ਕਰਦੀ ਹੈ ਕਿ ਉਂਹ ਮਾਤਾ ਚਰਨਜੀਤ ਕੌਰ ਨੂੰ ਆਪਣੇ ਚਰਨਾਂ ਵਿਚ ਨਿਵਾਸ ਬਖਸ਼ੇ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ।