ਐਮ.ਐਲ.ਏ. ਡਾ. ਹਰਜੋਤ ਨੇ ਉਸਾਰੀ ਅਧੀਨ ਗੳੂਸ਼ਾਲਾ ਦਾ ਲਿਆ ਜਾਇਜਾ

ਮੋਗਾ, 11 ਅਗਸਤ  (ਜਸ਼ਨ): ਮੋਗਾ ਦੇ ਨੇੜਲੇ ਪਿੰਡ ਬੁੱਕਣਵਾਲਾ ਵਿਖੇ ਸਥਿੱਤ ਉਸਾਰੀ ਅਧੀਨ ਗੳੂਸ਼ਾਲਾ ਦਾ ਦੌਰਾ ਮੋਗਾ ਦੇ ਐਮ.ਐਲ.ਏ. ਡਾ. ਹਰਜੋਤ ਕਮਲ ਵਲੋਂ ਕੀਤਾ ਗਿਆ। ਇਸ ਮੌਕੇ ਤੇ ਉਨਾਂ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਇਸ ਗੳੂਸ਼ਾਲਾ ਵਿੱਚ ਲਗਭਗ 300 ਤੋਂ 350 ਗਾਵਾਂ ਅਤੇ ਨੰਦੀਆਂ ਦੀ ਸਾਂਭ ਸੰਭਾਲ ਚੰਗੇ ਢੰਗ ਨਾਲ ਹੋ ਸਕਦੀ ਹੈ। ਇਸ ਲਈ ਉਨਾਂ ਨੇ ਕਮਿਸ਼ਨਰ ਨਗਰ ਨਿਗਮ ਨਾਲ ਵਿਚਾਰ ਚਰਚਾ ਕਰਕੇ ਇਸ ਗੳੂਸ਼ਾਲਾ ਵਿੱਚ ਥੋੜੇ ਥੋੜੇ ਕਰਕੇ ਪਸ਼ੂ ਛੱਡਣ ਦੀ ਪ੍ਰੋਪੋਜਲ ਬਣਾਈ ਗਈ ਹੈ ਤਾਂਕਿ ਸ਼ਹਿਰ ਨੂੰ ਪਸ਼ੂਆਂ ਤੋਂ ਨਿਜ਼ਾਤ ਦਵਾਈ ਜਾ ਸਕੇ। ਜਿਕਰਯੋਗ ਹੈ ਕਿ ਇਹ ਗਾਂਵਾਂ ਅਤੇ ਨੰਦੀਆਂ ਨੂੰ ਪਿੰਡਾਂ ਵਾਲੇ ਅਤੇ ਕੁਝ ਗੳੂਸ਼ਾਲਾ ਵਾਲੇ ਹਨੇਰੇ ਸਵੇਰੇ ਛੱਡ ਦਿੰਦੇ ਹਨ, ਜਿਨ ਨਾਲ ਇਹ ਸਮੱਸਿਆਂ ਗੰਭੀਰ ਹੋ ਰਹੀ ਹੈ। ਡਾ. ਹਰਜੋਤ ਨੇ ਕਿਹਾ ਕਿ ਭਗਵਾਨ ਸ਼ਿਵ ਦੀ ਸਵਾਰੀ ਨੰਦੀ ਬੈਲ ਅਤੇ ਗੳੂ ਮਾਤਾ ਜਿਸਨੂੰ ਸ਼ਾਸਤਰਾਂ ਵਿੱਚ ਵੀ ਪੂਜਨੀਕ ਮੰਨਿਆਂ ਗਿਆ ਹੈ, ਉਨਾਂ ਦੀ ਸਾਂਭ ਸੰਭਾਲ ਕਰਨਾ ਸਾਡਾ ਸਭ ਦਾ ਫਰਜ਼ ਹੈ, ਇਸ ਲਈ ਸਾਨੂੰ ਸਭ ਨੂੰ ਮਿਲ ਕੇ ਇਨਾਂ ਦੀ ਸਾਂਭ ਸੰਭਾਲ ਲਈ ਸਹਿਯੋਗ ਕਰਨਾ ਚਾਹੀਦਾ ਹੈ। ਉਨਾਂ ਕਿਹਾ ਕਿ ਇਸ ਗੳੂਸ਼ਾਲਾ ਦੀ ਵਿਸੇਸ਼ਤਾ ਇਹ ਹੈ ਕਿ ਇਥੇ ਜਖ਼ਮੀ ਗੳੂਆਂ ਦੀ ਸੰਭਾਲ ਦਾ ਖਾਸ ਪ੍ਰਬੰਧ ਹੈ। ਇਸ ਮੌਕੇ ਤੇ ਰਾਜਪਾਲ, ਵਿਜੈ ਅਰੋੜਾ, ਮਨੋਜ ਅਰੋੜਾ, ਸੁਰਿੰਦਰ ਅੱਗਰਵਾਲ, ਨਵੀਨ ਸੂਦ, ਰਜਿੰਦਰ ਚੰਦਰਕਾਂਤ ਗੳੂ ਸੇਵਾ ਪ੍ਰਮੁੱਖ ਪੰਜਾਬ, ਅਜੇ ਕੁਮਾਰ, ਗੌਰਵ, ਸ਼ਨੀ, ਰਮਨਦੀਪ, ਸੌਰਵ ਪੋਪਲੀ, ਸੌਰਵ ਕੁਮਾਰ ਆਦਿ ਹਾਜ਼ਰ ਸਨ। 
***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ