ਰੋਟ੍ਰੈਕਟ ਕਲੱਬ ਆਫ਼ ਮੋਗਾ ਅਤੇ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਤੀਜ ਮੇਲਾ 18 ਅਤੇ 19 ਅਗਸਤ ਨੂੰ ,ਵਿਧਾਇਕ ਡਾ. ਹਰਜੋਤ ਨੇ ਮੇਲੇ ਸਬੰਧੀ ਕਾਰਡ ਕੀਤੇ ਜਾਰੀ

ਮੋਗਾ, 11 ਅਗਸਤ  (ਜਸ਼ਨ): : ਰੋਟ੍ਰੈਕਟ ਕਲੱਬ ਆਫ਼ ਮੋਗਾ ਅਤੇ ਰੋਟਰੀ ਕਲੱਬ ਮੋਗਾ ਸਿਟੀ ਵਲੋਂ ਚੌਥਾ ਤੀਜ ਮੇਲਾ ਬੜੀ ਧੂਮਧਾਮ ਨਾਲ ਹਰ ਸਾਲ ਦੀ ਤਰਾਂ ਇਸ ਸਾਲ ਵੀ 18 ਅਤੇ 19 ਅਗਸਤ ਨੂੰ ਸ਼ਾਮ 4 ਤੋਂ 8 ਵਜੇ ਤੱਕ ਸ਼੍ਰੀ ਸਵਾਮੀ ਵੇਦਾਂਤਾਨੰਦ ਜੀ ਪਾਰਕ ਮੋਗਾ ਵਿਖੇ ਮਨਾਇਆ ਜਾ ਰਿਹਾ ਹੈ। ਅੱਜ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਨੇ ਇਸ ਮੇਲੇ ਦੇ ਕਾਰਡ ਜਾਰੀ ਕਰਦੇ ਹੋਏ  ‘ਸਾਡਾ ਮੋਗਾ ਡੌਟ ਕੌਮ’ ਨਿਊਜ਼ ਪੋਰਟਲ  ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰੋਟਰੀ ਕਲੱਬ ਮੋਗਾ ਸਿਟੀ ਅਤੇ ਰੋਟ੍ਰੈਕਟ ਕਲੱਬ ਆਫ਼ ਮੋਗਾ ਦਾ ਇਹ ਕਦਮ ਸ਼ਲਾਘਾਯੋਗ ਹੈ, ਜਿਸ ਨਾਲ ਨਵੀਂ ਪੀੜੀ ਨੂੰ ਆਪਣੇ ਸੱਭਿਆਚਾਰ ਅਤੇ ਵਿਰਸੇ ਨਾਲ ਜੁੜਨ ਦਾ ਸੁਨਹਿਰੀ ਮੌਕਾ ਮਿਲਦਾ ਹੈ ਅਤੇ ਇਸ ਨਾਲ ਆਪਸੀ ਪਿਆਰ ਤੇ ਭਾਈਚਾਰਕ ਸਾਂਝ ਵੀ ਮਜਬੂਤ ਹੁੰਦੀ ਹੈ। ਉਨਾਂ ਕਿਹਾ ਕਿ ਇਹ ਤਿਉਹਾਰ ਮਹਿਲਾਵਾਂ ਲਈ ਆਤਮ ਸਨਮਾਨ ਦਾ ਵੀ ਪ੍ਰਤੀਕ ਹੈ ਇਸ ਲਈ ਹਰ ਇੱਕ ਮਹਿਲਾ ਨੂੰ ਇਸ ਤੀਜ ਮੇਲੇ ਵਿੱਚ ਹਿੱਸਾ ਲੈਣਾ ਚਾਹੀਦਾ ਹੈ। ਇਸ ਮੌਕੇ ਤੇ ਰੋਟ੍ਰੈਕਟ ਕਲੱਬ ਆਫ਼ ਮੋਗਾ ਦੇ ਸਰਪ੍ਰਸਤ ਸਾਹਿਲ ਅਰੋੜਾ ਨੇ ਦੱਸਿਆ ਕਿ ਇਸ ਸਮਾਰੋਹ ਵਿੱਚ ਮੋਗਾ ਹਲਕੇ ਦੇ ਵਿਧਾਇਕ ਡਾ. ਹਰਜੋਤ ਕਮਲ ਦੀ ਧਰਮਪਤਨੀ ਡਾ. ਰਜਿੰਦਰ ਕੌਰ ਅਤੇ ਨਗਰ ਨਿਗਮ ਮੋਗਾ ਦੇ ਮੇਅਰ ਅਕਸ਼ਿਤ ਜੈਨ ਦੀ ਧਰਮਪਤਨੀ ਪ੍ਰਾਚੀ ਜੈਨ, ਨਗਰ ਨਿਗਮ ਕਮਿਸ਼ਨਰ ਅਨੀਤਾ ਦਰਸ਼ੀ ਅਤੇ ਸਮਾਜ ਸੇਵੀ ਅਸ਼ੋਕ ਗੁਪਤਾ ਦੇ ਧਰਮਪਤਨੀ ਅੰਸ਼ੂ ਗੁਪਤਾ ਮੁੱਖ ਮਹਿਮਾਨ ਦੇ ਰੂਪ ਵਿੱਚ ਸ਼ਾਮਿਲ ਹੋਣਗੇ। ਉਨਾਂ ਸਮੂਹ ਇਲਾਕੇ ਦੀਆਂ ਮਹਿਲਾਵਾਂ ਨੂੰ ਅਪੀਲ ਕੀਤੀ ਹੈ ਕਿ ਉਹ ਇਸ ਸਮਾਗਮ ਵਿੱਚ ਵੱਧ ਤੋ ਵੱਧ ਗਿਣਤੀ ਵਿੱਚ ਸ਼ਾਮਿਲ ਹੋ ਕੇ ਇਸ ਸਮਾਗਮ ਦੀ ਸ਼ੋਭਾ ਵਧਾਉਣ। ਇਸ ਮੌਕੇ ਤੇ ਰੋਟ੍ਰੈਕਟ ਕਲੱਬ ਆਫ਼ ਮੋਗਾ ਅਤੇ ਰੋਟਰੀ ਕਲੱਬ ਮੋਗਾ ਸਿਟੀ ਦੇ ਆਹੁਦੇਦਾਰ ਸਾਹਿਲ ਅਰੋੜਾ ਸਰਪ੍ਰਸਤ, ਸਾਹਿਲ ਬਜਾਜ ਪ੍ਰਧਾਨ ਰੋਟ੍ਰੇਕਟ, ਲਲਿਤ ਕੁਮਾਰ ਉਪ ਪ੍ਰਧਾਨ, ਸ਼ਿਵਮ ਸਿੰਗਲਾ ਸੈਕਟਰੀ, ਸਚਿਨ ਅੱਗਰਵਾਲ, ਅਜੈ ਰਾਮੂਵਾਲੀਆਂ, ਰੋਟਰੀ ਪ੍ਰਧਾਨ ਪਿ੍ਰਤਪਾਲ ਸਿੰਘ, ਸ਼ੁਸ਼ੀਲ ਗਰਗ ਪ੍ਰੋਜੈਕਟ ਚੇਅਰਮੈਨ, ਨਰਿੰਦਰ ਅਰੋੜਾ, ਡਾ. ਅਰੁਣ ਗੁਪਤਾ, ਪੰਮੀ ਬੱਬਰ, ਵਿਜੇ ਮਦਾਨ ਤੋਂ ਇਲਾਵਾ ਡਾ. ਜੀ.ਐਸ. ਗਿੱਲ, ਜਗਦੀਪ ਸੀਰਾ ਲੰਢੇਕੇ, ਗੁਰਜੰਟ ਸਿੰਘ, ਗੁਰਵਿੰਦਰ ਸਿੰਘ, ਸਿਮਰਨਜੀਤ ਸਿੰਘ ਬਿੱਲਾ ਆਦਿ ਹਾਜ਼ਰ ਸਨ।

***************ਨਵੀਆਂ ਅਤੇ ਤਾਜ਼ੀਆਂ ਖ਼ਬਰਾਂ ਪੜ੍ਹਨ ਲਈ ਆਪਣੇ ਐਂਡਰਾਇਡ ਫੋਨ ’ਤੇ ਪਲੇਅ ਸਟੋਰ ਤੋਂ ਨਵਾਂ ਐਪ ‘SADA MOGA’ ਇੰਸਟਾਲ ਕਰੋ ਜੀ