ਸਰਕਾਰ ਦੇ ਟਾਲ ਮਟੋਲ ਵਾਲੇ ਰਵੀਏ ਤੋਂ ਦੁਖੀ ਸੰਮਤੀ ਕਰਮਚਾਰੀਆਂ ਵੱਲੋਂ ਕਲਮ ਛੋੜ ਹੜਤਾਲ ਜਾਰੀ

ਕੋਟ ਈਸੇ ਖਾਂ 10 ਅਗਸਤ( ਖੇਤਪਾਲ ਸਿੰਘ )ਜਿਲ੍ਹਾ ਮੋਗੇ ਦੇ ਸੰਮਤੀ ਕਰਮਚਾਰੀਆਂ ਵੱਲੋਂ ਸਟੇਟ ਕਮੇਟੀ ਦੇ ਸੱਦੇ ਉਪਰ ਕਲਮ ਛੋੜ ਹੜਤਾਲ ਦੌਰਾਨ ਕੋਟ ਈਸੇ ਖਾਂ ਬਲਾਕ ਵਿੱਚ ਧਰਨਾ ਲਾਇਆ ਗਿਆ । ਵੱਖ-ਵੱਖ ਧਰਨਾਕਾਰੀਆਂ ਸਰਕਾਰ ਵੱਲੋਂ ਮੰਨੀਆਂ ਹੋਈਆਂ ਸੰਮਤੀ ਕਰਮਚਾਰੀਆਂ ਦੀਆਂ ਜ਼ਾਇਜ ਤੇ ਹੱਕੀ ਮੰਗਾਂ ਲਾਗੂ  ਕਰਨ ਵਿੱਚ ਹੁੰਦੀ ਦੇਰੀ ਨੂੰ ਮੁੱਖ ਰੱਖ ਕੇ ਸਰਕਾਰ ਖਿਲਾਫ ਆਪਣੇ ਵਿਚਾਰ ਰੱਖੇ ਤੇ ਕਰਮਚਾਰੀਆਂ ਨੇ  ਕਿਹਾ ਕਿ ਜੇ ਸਰਕਾਰ ਮੰਨੀਆਂ ਮੰਗਾਂ ਤੁਰੰਤ ਲਾਗੂ ਨਹੀ ਕਰਦੀ ਤਾਂ ਆਪਣੀ ਕਲਮ ਛੋੜ ਹੜਤਾਲ ਜਾਰੀ ਰੱਖਣ ਦੇ ਨਾਲ ਨਾਲ ਸੰਘਰਸ਼ ਨੂੰ ਹੋਰ ਤੇਜ਼ ਕਰਨਗੇ।  ਸੰਮਤੀ ਕਰਮਚਾਰੀਆਂ ਕਿਹਾ ਕਿ ਅਗਰ ਇਸ ਦੌਰਾਨ ਕੋਈ ਬੀ.ਡੀ.ਪੀ.ਓ ਜਿਲ੍ਹੇ ਦੇ ਕਿਸੇ ਵੀ ਸੰਮਤੀ ਕਰਚਾਰੀ ਨੂੰ ਤੰਗ ਜਾਂ ਪ੍ਰੇਸ਼ਾਨ ਕਰਦਾ ਹੈ ਤਾਂ ਯੂਨੀਅਨ ਵੱਲੋਂ ਉਸ ਬੀ.ਡੀ.ਪੀ.ਓ ਖਿਲਾਫ ਵੀ ਰਣਨੀਤੀ ਤਹਿ ਕਰੇਗੀ ।ਇਸ ਮੌਕੇ ਜਿਲ੍ਹਾ ਪੰਚਾਇਤ ਅਫਸਰ ਸ੍ਰ. ਸਰਜੀਤ ਸਿੰਘ, ਸ੍ਰ. ਮੰਗਲ ਸਿੰਘ ਪੰਚਾਇਤ ਅਫਸਰ ਕੋਟ ਈਸੇ ਖਾਂ, ਦਵਿੰਦਰਪਾਲ ਸਿੰਘ ਪੰਚਾਇਤ ਸਕੱਤਰ ਮੋਗਾ ੧, ਸ੍ਰ. ਕੰਵਲਜੀਤ ਸਿੰਘ ਪੰਚਾਇਤ ਸਕੱਤਰ,ਭੁਪਿੰਦਰ ਸਿੰਘ ਪੰਚਾਇਤ ਸਕੱਤਰ, ਸੁਖਪਾਲ ਸਿੰਘ ਪੰਚਾਇਤ ਸਕੱਤਰ, ਦਲਜੀਤ ਸਿੰਘ ਵ ਬਾਘਾ ਪੁਰਾਣਾ, ਗੁਰਚਰਨ ਸਿੰਘ ਬਾਘਾ ਪੁਰਾਣਾ, ਮਨਪ੍ਰੀਤ ਸਿੰਘ ਬਾਘਾ ਪੁਰਾਣਾ, ਪਰਮਿੰਦਰ ਸਿੰਘ, ਸੁਖਵਿੰਦਰ ਸਿੰਘ ਪੰਚਾਇਤ ਸਕੱਤਰ ਕੋਟ ਈਸੇ ਖਾਂ, ਭੁਪਿੰਦਰ ਸਿੰਘ ਪੰਚਾਇਤ ਸਕੱਤਰ  ਹਾਜ਼ਰ ਸਨ ।