ਦੁਕਾਨਦਾਰਾਂ ਵੱਲੋਂ ਸੈਂਪਲ ਫੇਲ ਕੀਟਨਾਸ਼ਕ ਦਵਾਈਆਂ ਦਿੱਤੀਆਂ ਜਾ ਰਹੀਆਂ ਨੇ- ਭਾਰਤੀ ਕਿਸ਼ਾਨ ਯੂਨੀਅਨ ਕਾਦੀਆਂ

ਕੋਟ ਈਸੇ ਖਾਂ 10 ਅਗਸਤ (ਖੇਤਪਾਲ ਸਿੰਘ) -ਬਲਾਕ ਪ੍ਰਧਾਨ ਸੁਖਵਿੰਦਰ ਸਿੰਘ ਵਿਰਕ ਦੀ ਅਗਵਾਈ ਵਿੱਚ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮੀਟਿੰਗ ਅੱਜ ਕੋਟ ਈਸੇ ਖਾਂ ਦੀ ਦਾਣਾ ਮੰਡੀ ਵਿੱਚ ਹੋਈ, ਮੀਟਿੰਗ ਦੇ ਪਹਿਲੇ ਮਤੇ ਵਿੱਚ ਯੂਨੀਅਨ ਆਗੂਆ ਦੱਸਿਆ ਕਿ ਜੋ ਕੀਟ ਨਾਸ਼ਕ ਦਵਾਈਆਂ ਕਿਸਾਨ ਅੱਜ ਵੱਡੀ ਮਾਤਰਾ ਵਿੱਚ ਵਰਤ ਰਹੇ ਹਨ । ਉਹਨਾਂ ਦਵਾਈਆਂ ਵਿੱਚੋਂ ਬਹੁਤੇ  ਸੈਪਲ ਸਰਕਾਰ ਵੱਲੋਂ ਫੇਲ ਹੋਏ ਹਨ ਤੇ ਉਹ ਦਵਾਈਆਂ ਜਿਆਦਾਤਰ ਦੁਕਾਨਦਾਰ ਬਜ਼ਾਰ ਵਿੱਚ ਵੇਚ ਕੇ ਆਪਣੀ ਕਮਾਈ ਦੁੱਗਣੀ ਤਿੱਗਣੀ ਕਰ ਰਹੇ ਹਨ ।ਉਹਨਾਂ ਕਿਹਾ ਕਿ ਕਿਸਾਨ ਵੀਰ ਇਸ ਲੁੱਟ ਦਾ ਸ਼ਿਕਾਰ ਇਸ ਕਰਕੇ ਹੋ ਰਹੇ ਹਨ ਕਿਉਂਕਿ ਕਿਸਾਨ ਬਿੱਲ ਜਾਂ ਕੋਈ ਰਸੀਦ ਵਗੈਰਾ ਦੁਕਾਨਦਾਰਾਂ ਦੇ ਪਿੱਛੇ ਲੱਗ ਕੇ ਨਹੀਂ ਲੈਂਦੇ ਅਤੇ ਉਹ ਆਪਣੀ ਫਸਲ ਦੀ ਬਰਬਾਦੀ ਦੇ ਨਾਲ-ਨਾਲ ਲੋੜ ਤੋਂ ਵੱਧ ਖਰਚ ਥੱਲੇ ਨੱਪੇ ਜਾ ਰਹੇ ਹਨ । ਕਿਸਾਨ ਯੂਨੀਅਨ ਦੇ ਨੁਮਾਇੰਦਿਆਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਦੁਕਾਨਦਾਰਾਂ ਦੀ ਚੈਕਿੰਗ ਕਰਕੇ ਨਕਲੀ ਦਵਾਈਆਂ ਤੇ ਪੂਰਨ ਪਬੰਧੀ ਲਾਈ ਜਾਵੇ । ਇਸ ਮੌਕੇ ਮੰਦਰਜੀਤ ਸਿੰਘ ਮਨਾਵਾਂ ਜਨਰਲ ਸਕੱਤਰ, ਮਲੂਕ ਸਿੰਘ ਮਸਤੇਵਾਲਾ ਜਿਲ੍ਹਾਂ ਮੀਤ ਪ੍ਰਧਾਨ, ਜਸਵੀਰ ਸਿੰਘ ਮੰਦਰ, ਸੰਤ ਸਿੰਘ ਮੂੰਨਣ, ਮੇਜਰ ਸਿੰਘ ਕੜਾਹੇ ਵਾਲਾ, ਗੁਰਮੇਲ ਸਿੰਘ ਚੀਮਾਂ, ਸੁਖਜਿੰਦਰ ਸਿੰਘ ਖੋਸਾ ਪੰਜਾਬ ਵਿੱਤ ਸਕੱਤਰ, ਦਿਲਬਾਗ ਸਿੰਘ ਲਾਲੀ ਖੋਸਾ, ਸਵਰਨ ਸਿੰਘ,ਅਜੀਤ ਸਿੰਘ, ਜੌਗਿੰਦਰ ਸਿੰਘ, ਇੰਦਰਜੀਤ ਸਿੰਘ, ਹਰਦੇਵ ਸਿੰਘ, ਮੇਜਰ ਸਿੰਘ, ਮਿਹਰ ਸਿੰਘ, ਰੇਸ਼ਮ ਸਿੰਘ, ਮੁਖਤਿਆਰ ਸਿੰਘ ਚੀਮਾਂ, ਪ੍ਰਗਟ ਸਿੰਘ ਕਵਾਹੇ ਵਾਲਾ, ਦਰਸ਼ਨ ਸਿੰਘ ਗਲ੍ਹੋਟੀ, ਹਰਜੀਤ ਸਿੰਘ ਗਹਿਲੀ ਵਾਲਾ ਮੌਜੂਦ ਸਨ ।