ਡਾ:ਹਰਜੋਤ ਕਮਲ ਦੇਸ਼ ਭਗਤ ਕਾਲਜ ਦੇ ਜਨਰਲ ਸੈਕਟਰੀ ਗੁਰਦੇਵ ਸਿੰਘ ਦੀ ਮਿਜਾਜ਼ਪੁਰਸ਼ੀ ਲਈ ਚੇਅਰਮੈਨ ਦਵਿੰਦਰਪਾਲ ਸਿੰਘ ਦੇ ਗ੍ਰਹਿ ਪਹੁੰਚੇ

ਮੋਗਾ,10 ਅਗਸਤ (ਜਸ਼ਨ): ਐਮ.ਐਲ.ਏ. ਮੋਗਾ ਡਾ. ਹਰੋਜਤ ਕਮਲ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਕੈਂਬਰਿਜ਼ ਇੰਟਰਨੈਸ਼ਨਲ ਸਕੂਲ ਦੇ ਚੇਅਰਮੈਨ ਦਵਿੰਦਰਪਾਲ ਸਿੰਘ ਦੇ ਗ੍ਰਹਿ ਵਿਖੇ ਵਿਸ਼ੇਸ਼ ਤੌਰ ’ਤੇ ਉਨਾਂ ਦੇ ਪਿਤਾ ਗੁਰਦੇਵ ਸਿੰਘ ਜਨਰਲ ਸੈਕਟਰੀ ਦੇਸ਼ ਭਗਤ ਕਾਲਜ ਮੋਗਾ ਅਤੇ ਮਾਤਾ ਇੰਦਰਜੀਤ ਕੌਰ ਦੀ ਮਿਜਾਜ਼ਪੁਰਸ਼ੀ ਲਈ ਪਹੁੰਚੇ। ਇਸ ਮੌਕੇ ਪਰਮਜੀਤ ਕੌਰ ਐਡਮਨਿਸਟੇ੍ਰਟਰ, ਗਗਨਦੀਪ ਸਿੰਘ ਡਾਇਰੈਕਟਰ ਬਾਬਾ ਕੁੰਦਨ ਸਿੰਘ ਲਾਅ ਕਾਲਜ ਅਤੇ ਸੁਮੀਤਪਾਲ ਕੌਰ ਨੇ ਉਨਾਂ ਨੂੰ ਜੀ ਆਇਆਂ ਕਿਹਾ। ਇਨਾਂ ਸਭ ਨੇ ਮਾਤਾ ਪਿਤਾ ਦੀ ਖ਼ਬਰ ਲੈਣ ਲਈ ਉਨਾਂ ਦਾ ਧੰਨਵਾਦ ਕੀਤਾ। ਬਜ਼ੁਰਗ ਡਾ. ਸਾਹਿਬ ਨੂੰ ਮਿਲ ਕੇ ਬਹੁਤ ਖੁਸ਼ ਹੋਏ। ਉਨਾਂ ਨੇ ਡਾ: ਸਾਹਿਬ ਨੂੰ ਕਿਹਾ ਕਿ ਤੁਹਾਡੇ ਨਾਲ ਗੱਲਾਂ ਕਰਕੇ ਸਾਡੀ ਉਮਰ ਹੋਰ ਵੱਧ ਗਈ ਹੈ। ਬਜ਼ੁਰਗਾਂ ਨੇ ਡਾ. ਹਰਜੋਤ ਕਮਲ ਨੂੰ ਦਿਨ ਦੁੱਗਣੀ ਅਤੇ ਰਾਤ ਚੌਗੁਣੀ ਤਰੱਕੀ ਕਰਨ ਲਈ ਆਸ਼ੀਰਵਾਦ ਦਿੱਤਾ।